Begin typing your search above and press return to search.

'ਫ੍ਰੈਂਡਸ਼ਿਪ ਡੇ' ਮੌਕੇ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਇਹ ਤਸਵੀਰਾਂ

ਸ਼ਰਧਾ ਕਪੂਰ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਪਾਲਤੂ ਜਾਨਵਰ ਨਾਲ ਦਿੱਲ ਖਿੱਚਵੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਸਾਰੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਪਿਘਲਾ ਦਿੱਤਾ ਹੈ । ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੋਸਤੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ।

ਫ੍ਰੈਂਡਸ਼ਿਪ ਡੇ ਮੌਕੇ ਸਿਤਾਰਿਆਂ ਨੇ ਸਾਂਝੀਆਂ ਕੀਤੀਆਂ ਇਹ ਤਸਵੀਰਾਂ
X

lokeshbhardwajBy : lokeshbhardwaj

  |  5 Aug 2024 1:55 AM GMT

  • whatsapp
  • Telegram

ਮੁੰਬਈ : ਸ਼ਰਧਾ ਕਪੂਰ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਆਪਣੇ ਪਾਲਤੂ ਜਾਨਵਰ ਨਾਲ ਦਿੱਲ ਖਿੱਚਵੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਸਾਰੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਪਿਘਲਾ ਦਿੱਤਾ ਹੈ । ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੋਸਤੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ । ਅਦਾਕਾਰਾ ਦੀ ਇਹ ਪੋਸਟ ਵਾਇਰਲ ਹੋ ਗਈ ਹੈ ਜਿਸ 'ਤੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਕਈ ਫੋਲੋਅਰਜ਼ ਵੱਲੋਂ ਦਿਲ ਦੇ ਇਮੋਜੀ ਵੀ ਉਨ੍ਹਾਂ ਦੀ ਪੋਸਟ ਤੇ ਪੇਜੇ ਗਏ ਹਨ । ਠੀਕ ਇਸ ਦੋਸਤੀ ਦਿਵਸ ਮੌਕੇ ਅਨੰਨਿਆ , ਸੁਹਾਨਾ ਅਤੇ ਸ਼ਨਾਇਆ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਤਸਵੀਰਾਂ ਚ ਦੇਖਿਆ ਗਿਆ ਕਿ ਸੁਹਾਨਾ ਖਾਨ ਨੇ ਇੱਕ ਨੀਲੇ ਰੰਗ ਦਾ ਪਹਿਰਾਵਾ ਪਾਇਆ ਸੀ , , ਜਦੋਂ ਕਿ ਸ਼ਨਾਇਆ ਕਪੂਰ ਇੱਕ ਕਾਲੇ ਰੰਗ ਦੀ ਡਰੈਸ ਪਾਈ ਹੈ । ਅਨੰਨਿਆ ਪਾਂਡੇ ਨੇ ਇਸ ਮੌਕੇ ਸੰਤਰੀ ਰੰਗ ਦੀ ਡਰੈਸ ਪਾਈ ਹੈ ਜੋ ਉਨ੍ਹਾਂ ਤੇ ਕਾਫੀ ਸੋਹਣੀ ਲੱਗ ਰਹੀ ਹੈ , ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਇਸ ਡਰੈਸ ਬਾਰੇ ਕਾਫੀ ਤਾਰੀਫਾਂ ਕੀਤੀਆਂ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਨ੍ਹਾਂ ਫ੍ਰੈਂਡਸ ਦੀ ਡਰੈਸ ਆਮ ਪਰ ਟਰੈਂਡੀ ਲੁੱਕ ਦੇ ਰਹੀ ਹੈ ਜੋ ਕਿ ਤਸਵੀਰਾਂ ਚ ਸਾਫ ਦਿਖਾਈ ਦੇ ਰਹੀ ਹੈ । ਸ਼ਨਾਇਆ ਕਪੂਰ ਨੇ ਵੀ ਇੰਸਟਾਗ੍ਰਾਮ 'ਤੇ ਵੀ ਇਹ ਤਸਵੀਰਾਂ ਪੋਸਟ ਕੀਤੀਆਂ, ਅਤੇ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਇੱਕ ਤਸਵੀਰ ਹੋਰ ਸਾਂਝੀ ਕੀਤੀ ਗਈ ਜਿਸ ਚ ਉਨ੍ਹਾਂ ਨੇ ਆਪਣੇ ਕੌਫੀ ਕੱਪ ਨਾਲ ਕਾਰ ਦੀ ਸੈਲਫੀ ਸਾਂਝੀ ਕੀਤੀ ਅਤੇ ਆਪਣੇ ਫਾਲੋਅਰਜ਼ ਨੂੰ ਐਤਵਾਰ ਦੇ ਦਿਨ ਦੀ ਖੁਸ਼ੀ ਦੀ ਕਾਮਨਾ ਕੀਤੀ । ਉਸਨੇ ਆਪਣੀ ਆਊਟਿੰਗ ਦੌਰਾਨ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਮਜ਼ੇਦਾਰ ਦਿਨ ਦੀ ਝਲਕ ਦੇਣ ਲਈ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।

Next Story
ਤਾਜ਼ਾ ਖਬਰਾਂ
Share it