Begin typing your search above and press return to search.

ਮਲਾਇਕਾ ਅਰੋੜਾ ਦੇ ਫਿਟਨੈੱਸ ਦਾ ਰਾਜ਼ ਆਇਆ ਸਾਹਮਣੇ ! ਤੁਸੀਂ ਵੀ ਅਪਣਾ ਸਕਦੇ ਹੋ ਇਹ ਟਿਪਸ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਲਈ ਕਾਫੀ ਮਸ਼ਹੂਰ ਹੈ। ਮਲਾਇਕਾ 50 ਸਾਲ ਦੀ ਹੈ ਪਰ ਉਸ ਦੀ ਫਿਟਨੈੱਸ ਅਤੇ ਟੋਂਡ ਬਾਡੀ ਕਿਸੇ ਨੂੰ ਵੀ ਹੈਰਾਨ ਕਰ ਦਿੰਦੀ ਹੈ ।

ਮਲਾਇਕਾ ਅਰੋੜਾ ਦੇ ਫਿਟਨੈੱਸ ਦਾ ਰਾਜ਼ ਆਇਆ ਸਾਹਮਣੇ ! ਤੁਸੀਂ ਵੀ ਅਪਣਾ ਸਕਦੇ ਹੋ ਇਹ ਟਿਪਸ
X

lokeshbhardwajBy : lokeshbhardwaj

  |  27 July 2024 11:53 AM GMT

  • whatsapp
  • Telegram

ਮੁੰਬਈ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਲਈ ਕਾਫੀ ਮਸ਼ਹੂਰ ਹੈ। ਮਲਾਇਕਾ 50 ਸਾਲ ਦੀ ਹੈ ਪਰ ਉਸ ਦੀ ਫਿਟਨੈੱਸ ਅਤੇ ਟੋਂਡ ਬਾਡੀ ਕਿਸੇ ਨੂੰ ਵੀ ਹੈਰਾਨ ਕਰ ਦਿੰਦੀ ਹੈ । ਅਭਿਨੇਤਰੀ ਮਲਾਇਕਾ ਅਰੋੜਾ ਆਮ ਤੌਰ 'ਤੇ ਸੋਸ਼ਲ ਮੀਡੀਆ 'ਤੇ ਆਪਣੀ ਕਸਰਤ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ, ਤਾਂ ਜੋ ਪ੍ਰਸ਼ੰਸਕਾਂ ਨੂੰ ਵੀ ਫਿੱਟ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ । ਦੱਸਦਈਏ ਕਿ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਨੇ । ਫਿੱਟ ਰਹਿਣ ਲਈ ਉਹ ਆਪਣੀ ਸਿਹਤ 'ਤੇ ਬਹੁਤ ਧਿਆਨ ਦਿੰਦੀ ਵੀ ਦਿੰਦੇ ਨੇ। ਮੀਡੀਆ ਰਿਪੋਰਟਸ ਦੇ ਮੁਤਾਬਕ ਉਹ ਆਪਣੀ ਡਾਈਟ ਅਤੇ ਰੋਜ਼ਾਨਾ ਰੁਟੀਨ ਦੀ ਵੀ ਸਖਤੀ ਨਾਲ ਪਾਲਣਾ ਕਰਦੇ ਨੇ ਅਤੇ ਵਜ਼ਨ ਕਸਰਤ ਤੋਂ ਇਲਾਵਾ ਯੋਗਾ, ਮੈਡੀਟੇਸ਼ਨ ਆਦਿ ਦਾ ਵੀ ਪਾਲਣ ਕਰਦੀ ਹੈ। ਮਲਾਇਕਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਰਕਆਊਟ ਅਤੇ ਡਾਈਟ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੇ ਰਿਹੰਦੇ ਨੇ । ਜੇਕਰ ਤੁਸੀਂ ਵੀ ਆਪਣੀ ਫਿਟਨੈਸ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੇ ਹੀ ਘਰ ਤੋਂ ਇਹ ਕਸਰਤਾਂ ਕਰਕੇ ਆਪਣੇ ਸ਼ਰੀਰ ਨੂੰ ਫਿੱਟ ਕਰਕੇ ਆਕਰਸ਼ਕ ਬਣਾ ਸਕਦੇ ਹੋ । ਜੇਕਰ ਮੀਡੀਆ ਰਿਪੋਰਟਸ ਦੀ ਮੰਨਿਏ ਤਾਂ ਇਹ ਕਸਰਤਾਂ ਕਾਰਨ ਫਿਟਨੈਸ ਕਾਫੀ ਜਲਦ ਹੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਮਲਾਇਕਾ ਅਰੋੜਾ ਵੀ ਇਨ੍ਹਾਂ ਕਸਰਤਾਂ ਨੂੰ ਕਰ ਫਿਟਨੈਸ ਲੈਵਲ ਮੇਨਟੇਨ ਕਰਦੇ ਨੇ ।

1.ਜੰਪਿੰਗ ਜੈਕਸ

ਜੰਪਿੰਗ ਜੈਕਸ ਕਰਨਾ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ । ਅਜਿਹਾ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਹੱਡੀਆਂ ਨੂੰ ਵੀ ਫਾਇਦਾ ਹੁੰਦਾ ਹੈ । ਇਸ ਕਸਰਤ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਰੀਰ ਵਿਚ ਜਮ੍ਹਾ ਚਰਬੀ ਦੀ ਮਾਤਰਾ ਵੀ ਘੱਟ ਜਾਂਦੀ ਹੈ। ਇਸ ਕਸਰਤ ਨੂੰ ਕਰਨ ਨਾਲ ਤੁਹਾਡਾ ਮੂਡ ਤਰੋਤਾਜ਼ਾ ਰਹਿੰਦਾ ਹੈ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਉਂਦੀ ਹੈ।

2.ਰੱਸੀ ਟੱਪਣਾ

ਰੱਸੀ ਟੱਪਣਾ ਇੱਕ ਤਰ੍ਹਾਂ ਦੀ ਕਾਰਡੀਓ ਕਸਰਤ ਹੈ, ਜਿਸ ਨੂੰ ਕਰਨ ਨਾਲ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਵਿੱਚ ਲਚਕਤਾ ਵੀ ਆਉਂਦੀ ਹੈ । ਇਸ ਕਸਰਤ ਦੇ ਘੱਟੋ-ਘੱਟ 30 ਤੋਂ 40 ਸੈੱਟ ਰੋਜ਼ਾਨਾ ਕਰਨੇ ਚਾਹੀਦੇ ਹਨ। ਇਹ ਤੁਹਾਡੀ ਕਾਰਡੀਓਵੈਸਕੁਲਰ ਸਿਹਤ ਨੂੰ ਵੀ ਸੁਧਾਰਦਾ ਹੈ । ਕੈਲੋਰੀ ਬਰਨ ਕਰਨ ਤੋਂ ਇਲਾਵਾ, ਅਜਿਹਾ ਕਰਨ ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ​​ਹੁੰਦੀਆਂ ਹਨ।

3.ਇਨ-ਆਊਟ ਐਕਸਰਸਾਈਜ਼

ਇਨ-ਆਊਟ ਐਕਸਰਸਾਈਜ਼ ਕਰਨ ਨਾਲ ਭਾਰ ਕੰਟਰੋਲ ਰਹਿੰਦਾ ਹੈ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਵੀ ਸਰਗਰਮ ਰਹਿੰਦੀਆਂ ਹਨ। ਇਸ ਕਸਰਤ ਨੂੰ ਕਰਨ ਨਾਲ, ਤੁਹਾਡੀ ਕਮਰ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਤੁਹਾਡੀ ਪਿੱਠ ਦਰਦ ਜਾਂ ਕਠੋਰਤਾ ਘੱਟ ਜਾਂਦੀ ਹੈ। ਸਰੀਰਕ ਸਟੈਮਿਨਾ ਵਧਾਉਣ ਦੇ ਨਾਲ-ਨਾਲ ਅਜਿਹਾ ਕਰਨ ਨਾਲ ਸਰੀਰ ਵਿੱਚ ਲਚਕਤਾ ਵੀ ਆਉਂਦੀ ਹੈ। ਇਸ ਕਸਰਤ ਨੂੰ ਕਰਨ ਨਾਲ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ।

Next Story
ਤਾਜ਼ਾ ਖਬਰਾਂ
Share it