Begin typing your search above and press return to search.

ਪੰਜਾਬ 'ਚ ਬਣੀ ਪਹਿਲੀ ਇੰਟਰਟੇਨਮੈਂਟ ਨੂੰ ਪ੍ਰਮੋਟ ਕਰਨ ਵਾਲੀ ਸੰਸਥਾ

ਪੱਤਰਕਾਰਾਂ ਨੇ ਮਿਲਕੇ ਇਕ ਸੰਸਥਾਂ ਦਾ ਗਠਨ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਇੰਟਰਟੇਨਮੈਂਟ ਪ੍ਰੈਸ ਅਸੋਸੀਏਸ਼ਨ ਰੱਖਿਆ ਗਿਆ ਜਿਸ ਦਾ ਰਜਿਸਟਰੇਸ਼ਨ ਨੰਬਰ 077/2025-26 ਹੈ ਤੇ ਪੰਜਾਬ ਸਰਕਾਰ ਵੱਲੋਂ ( ਰਜ਼ਿ ) ਬੌਡੀ ਬਣ ਚੁੱਕੀ ਹੈ

ਪੰਜਾਬ ਚ ਬਣੀ ਪਹਿਲੀ ਇੰਟਰਟੇਨਮੈਂਟ ਨੂੰ ਪ੍ਰਮੋਟ ਕਰਨ ਵਾਲੀ ਸੰਸਥਾ
X

Makhan shahBy : Makhan shah

  |  18 Jun 2025 2:02 PM IST

  • whatsapp
  • Telegram

ਮੋਹਾਲੀ : ਜਿਵੇਂ-ਜਿਵੇਂ ਬੋਲੀਵੁੱਡ ਅਤੇ ਹੌਲੀਵੁੱਡ ਤਰੱਕੀ ਦੀਆਂ ਲੀਹਾਂ ਤੇ ਹੈ ਉਸੇ ਤਰਾਂ ਸਾਡਾ ਪੰਜਾਬੀ ਸਿਨੇਮਾ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਤੇ ਪੰਜਾਬੀ ਫਿਲਮਾਂ 100 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਰਹੀਆਂ ਹਨ ਇਹਨਾਂ ਫਿਲਮਾਂ ਦੀ ਸਫਲਤਾ ਪਿੱਛੇ ਮੰਨੋਰੰਜਨ ਕਵਰ ਕਰ ਰਹੇ ਪੱਤਰਕਾਰਾਂ ਤੇ ਕੈਮਰਾਮੈਨਾਂ ਦਾ ਵੱਡਾ ਯੋਗਦਾਨ ਹੈ ਪਰ ਇਹਨਾਂ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਅੱਖੋ ਪਰੋਖੇ ਕੀਤਾ ਜਾ ਰਿਹਾ ਸੀ ਇਸੇ ਕਰਕੇ ਪੱਤਰਕਾਰਾਂ ਨੇ ਮਿਲਕੇ ਇਕ ਸੰਸਥਾਂ ਦਾ ਗਠਨ ਕੀਤਾ ਜਿਸ ਦਾ ਨਾਮ ਰੱਖਿਆ ਗਿਆ ਇੰਟਰਟੇਨਮੈਂਟ ਪ੍ਰੈਸ ਅਸੋਸੀਏਸ਼ਨ ਰੱਖਿਆ ਗਿਆ ਜਿਸ ਦਾ ਰਜਿਸਟਰੇਸ਼ਨ ਨੰਬਰ 077/2025-26 ਹੈ ਤੇ ਪੰਜਾਬ ਸਰਕਾਰ ਵੱਲੋਂ ( ਰਜ਼ਿ ) ਬੌਡੀ ਬਣ ਚੁੱਕੀ ਹੈ


ਅੱਜ ਇਸ ਸੰਸਥਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿੱਚ ਫੋਰਐਵਰ ਮੀਡੀਆ ਤੋਂ ਜਸ਼ਨ ਗਿੱਲ ਨੂੰ ਚੇਅਰਮੈਂਨ ਨਿਯੁਕਤ ਕੀਤਾ ਗਿਆ , ਲਿਸ਼ਕਾਰਾ ਟੀਵੀ ਤੋਂ ਕੁਲਵੰਤ ਗਿੱਲ ਨੂੰ ਪ੍ਰਧਾਨ, ਇਸ ਸੰਸਥਾਂ ਵਿੱਚ ਏ.ਬੀ.ਸੀ ਚੈਨਲ ਦੇ ਮੁੱਖੀ ਸ ਜਗਤਾਰ ਸਿੰਘ ਭੂੱਲਰ ਨੂੰ ਸਰਪਰੱਸਤ ਥਾਪਿਆ ਗਿਆ ਹੈ ਜਦੋਂ ਕਿ ਜਨਰਲ ਸਕੱਤਰ ਲਿਸ਼ਕਾਰਾ ਤੋਂ ਤੇਜਿੰਦਰ ਕੌਰ ਨੂੰ ਬਣਾਇਆ ਗਿਆ,ਸੰਸਥਾ ਵਿੱਚ ਡਰੀਮ ਪੰਜਾਬੀ ਦੇ ਮੁੱਖੀ ਸ਼੍ਰੀ ਦਿਨੇਸ਼ ਸਿੰਘ ਨੂੰ ਖਜ਼ਾਨਚੀ ਦਾ ਅਹੁਦਾ ਦਿੱਤਾ ਗਿਆ ਹੈ ਤੇ ਸੀਨੀਅਰ ਮੀਤ ਪ੍ਰਧਾਨ ਚਸਕਾ ਟੀਵੀ ਤੋਂ ਸੰਦੀਪ ਨੂੰ ਬਣਾਇਆ ਗਿਆ ਤੇ ਮੀਤ ਪ੍ਰਧਾਨ ਪੰਜਾਬੀ ਟਿਕਾਣਾ ਤੋਂ ਸੁਖਵਿੰਦਰ ਕੌਰ ਨੂੰ ਲਗਾਇਆ ਗਿਆ ਹੈ


ਇਹਨਾਂ ਤੋਂ ਇਲਾਵਾ ਆਰ.ਬੀ.ਜੇ ਚੌਹਾਨ ਤੇ ਲਿਵਆਨ ਚੈਨਲ ਤੋਂ ਰਮਨਦੀਪ ਨੂੰ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ ,ਇਸ ਸੰਸਥਾ ਵਿੱਚ ਫੈਕਟ ਨਿਊਜ਼ ਤੋਂ ਮਨਪ੍ਰੀਤ ਔਲਖ ਨੂੰ ਪ੍ਰੈਸ ਸੈਕਟਰੀ ਤੇ ਵਰਲਡ ਪੰਜਾਬੀ ਤੋਂ ਸ਼ਿਵਮ ਮਹਾਜਨ ਨੂੰ ਸਟੇਜ਼ ਸਕੱਤਰ ਲਗਾਇਆ ਗਿਆ ਹੈ ਇਸ ਸੰਸਥਾ ਦੇ ਸਲਾਹਕਾਰ ਸਿੱਧੀ ਗੱਲ ਦੇ ਚੈਨਲ ਦੇ ਮੁੱਖੀ ਸ.ਨਿਰੰਜਨ ਸਿੰਘ ਲਹਿਲ ਹਨ ,ਪ੍ਰਧਾਨ ਕੁਲਵੰਤ ਸਿੰਘ ਗਿੱਲ ਨੇ ਕਿਹਾ ਕਿ ਇਹ ਸੰਸਥਾ ਪੱਤਰਕਾਰਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਵੀ ਕਰੇਗੀ ,


ਹਰ ਸਾਲ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਇਸ ਸੰਸਥਾਂ ਵੱਲੋਂ ਕਰਵਾਇਆ ਜਾਵੇਗਾ ਤੇ ਜਲਦੀ ਹੀ ਇਸ ਸੰਸਥਾ ਦੀ ਤਾਜਪੋਸ਼ੀ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਮੰਤਰੀ,ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਸ਼ਮੂਲੀਅਤ ਕਰਨਗੀਆਂ,ਇਸ ਸੰਸਥਾ ਦੇ ਸਰਪਰੱਸਤ ਸ ਜਗਤਾਰ ਸਿੰਘ ਭੁੱਲਰ ਨੇ ਕਿਹਾ ਜਲਦ ਹੀ ਸਾਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਸਾਂਝੇ ਕੀਤੇ ਜਾਣਗੇ ਇਸ ਸੰਸਥਾਂ ਵਿੱਚ ਪੇਂਡੂ ਟੀਵੀ ਤੋਂ ਮਨਿੰਦਰ ਸਿੰਘ,ਉਡਾਰੀ ਚੈਨਲ ਤੋਂ ਸਿਮਰਨਜੀਤ ਸਿੰਘ ਨੂੰ ਸਵਾਗਤੀ ਕਮੇਟੀ ਵਿੱਚ ਰੱਖਿਆ ਗਿਆ ਹੈ


ਜਦੋਂ ਸੰਦੀਪ ਸਿੰਘ ਡੇਲੀ ਪੋਸਟ - ਇੰਦਰਜੀਤ ਸਿੰਘ ਪੀਟੀਸੀ ਨਿਊਜ਼ ਤੇ ਮਾਈ ਪੰਜਾਬੀ ਟੀਵੀ ਤੋਂ ਜੈ ਵਰਮਾ,ਤੇ ਕੁਲਬੀਰ ਸਿੰਘ ਕਲਸੀ: ਫੋਟੋ ਜਰਨਲਿਸਟ, ਦ ਫਾਈਨੈਂਸ਼ੀਅਲ ਵਰਲਡ,ਹਮਦਰਦ ਟੀਵੀ ਤੋਂ ਸ਼ੇਖਰ ਰਾਏ ਨੂੰ ਸਲਾਹਕਾਰ ਲਗਾਇਆ ਗਿਆ ਹੈ ਚੋਣ ਹੋਣ ਸਮੇਂ ਜਰਨਲ ਸਕੱਤਰ ਤੇਜਿੰਦਰ ਕੌਰ ਨੇ ਬਤੌਰ ਸਵਾਗਤੀ ਕਮੇਟੀ ਦੇ ਚੇਅਰਮੈਂਨ ਵੱਜੋਂ ਹਰਜਿੰਦਰ ਸਿੰਘ ਜਵੰਦਾ ਦਾ ਨਾਮ ਪ੍ਰੋਪੋਜ਼ ਕੀਤਾ ਤੇ ਸਾਰਿਆਂ ਨੇ ਸਹਿਮਤੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ " ਪੌਲੀਵੁੱਡ ਪੋਸਟ ਤੇ ਪ੍ਰਿੰਟ ਮੀਡੀਆ" ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਖਾਸ ਮੌਕੇ ਤੇ ਦਿਲਜੀਤ ਸਿੰਘ " ਗੱਭਰੂ ਟੀਵੀ " ਵੀ ਹਾਜ਼ਿਰ ਸਨ

Next Story
ਤਾਜ਼ਾ ਖਬਰਾਂ
Share it