ਤੈਮੂਰ ਅਲੀ ਖਾਨ ਦੀ ਨੈਨੀ ਨੇ ਆਪਣੀ 2.5 ਲੱਖ ਰੁਪਏ ਦੀ ਤਨਖਾਹ ਬਾਰੇ ਕੀਤਾ ਖੁਲਾਸਾ !
ਲਿਤਾ ਡੀਸਿਲਵਾ, ਜੋ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਦੀ ਨੈਨੀ ਸਨ, ਉਨ੍ਹਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਲਈ 2.5 ਲੱਖ ਰੁਪਏ ਦਿੱਤੇ ਜਾਣ ਦੀ ਅਸਲੀਅਤ ਬਾਰੇ ਦੱਸਿਆ ਹੈ ।
By : lokeshbhardwaj
ਮੁੰਬਈ : ਲਲਿਤਾ ਡੀਸਿਲਵਾ, ਜੋ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਦੀ ਨੈਨੀ ਸਨ, ਉਨ੍ਹਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਲਈ 2.5 ਲੱਖ ਰੁਪਏ ਦਿੱਤੇ ਜਾਣ ਦੀ ਅਸਲੀਅਤ ਬਾਰੇ ਦੱਸਿਆ ਹੈ । ਇੱਕ ਚੈਨਲ ਨਾਲ ਗੱਲ ਕਰਦੇ ਹੋਏ, ਲਲਿਤਾ ਨੇ ਇਹ ਵੀ ਯਾਦ ਕੀਤਾ ਕਿ ਤੈਮੂਰ ਦੀ ਮਾਂ-ਅਦਾਕਾਰਾ ਕਰੀਨਾ ਕਪੂਰ ਨੇ ਕਿਵੇਂ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਉਸਨੂੰ ਪੁੱਛਿਆ ਕਿ ਅਸਲ 'ਚ ਉਨ੍ਹਾਂ ਨੂੰ ਇੰਨੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ ? ਲਲਿਤਾ ਡੀ ਸਿਲਵਾ ਨੇ ਇਸ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਜਦੋਂ ਇਹ ਖਬਰ ਫੈਲੀ ਕਿ ਕਰੀਨਾ ਨੇ ਆਪਣੀ ਨਾਨੀ ਨੂੰ ਇੰਨੀ ਵੱਡੀ ਰਕਮ ਦਿੱਤੀ ਹੈ ਤਾਂ ਉਹ ਬੇਬੋ( ਕਰੀਨਾ ਕਪੂਰ ) ਕੋਲ ਗਈ ਅਤੇ ਪੁੱਛਿਆ ਕਿ ਉਸ ਨੂੰ ਸੱਚਮੁੱਚ 2.5 ਲੱਖ ਰੁਪਏ ਤਨਖਾਹ ਮਿਲੇਗੀ? ਤਾਂ ਕਰੀਨਾ ਕਪੂਰ ਨੇ ਲਲਿਤਾ ਨੂੰ ਜਵਾਬ ਦਿੰਦੇ ਹੋਏ ਕਿਹਾ, 'ਇਹ ਸਭ ਮਜ਼ਾਕ ਹੈ ਭੈਣ, ਇਸ ਨੂੰ ਗੰਭੀਰਤਾ ਨਾਲ ਨਾ ਲਓ । ਦਰਅਸਲ ਸੋਸ਼ਲ ਮੀਡੀਆ 'ਤੇ ਅਜਿਹੀ ਖਬਰ ਵਾਇਰਲ ਹੋਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਕਰੀਨਾ ਅਤੇ ਸੈਫ ਨੇ ਨੈਨੀ ਨੂੰ ਕਰੀਬ 2.5 ਲੱਖ ਰੁਪਏ ਸੈਲਰੀ ਦੇ ਤੌਰ 'ਤੇ ਦਿੱਤੇ ਹਨ ਜਿਸ ਦਾ ਖੁਲਾਸਾ ਉਨ੍ਹਾਂ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਹੋਏ ਇੰਟਰਵਿਊ ਦੌਰਾਨ ਦਿੱਤਾ ਗਿਆ । ਜਦੋਂ ਤੈਮੂਰ ਦਾ ਜਨਮ ਹੋਇਆ ਤਾਂ ਲਲਿਤਾ ਨੂੰ ਅਕਸਰ ਉਨ੍ਹਾਂ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੇ ਕਰੀਨਾ ਦੇ ਵੱਡੇ ਬੇਟੇ ਲਈ ਮੀਡੀਆ ਕ੍ਰੇਜ਼ ਬਾਰੇ ਗੱਲ ਕੀਤੀ । ਉਨ੍ਹਾਂ ਕਿਹਾ, 'ਉਸ ਸਮੇਂ ਲੋਕਾਂ ਅਤੇ ਮੀਡੀਆ ਦਾ ਤੈਮੂਰ ਨੂੰ ਦੇਖਣ ਲਈ ਕਾਫੀ ਕ੍ਰੇਜ਼ ਹੁੰਦਾ ਸੀ ਜਿਸ ਕਾਰਨ ਮੀਡੀਆ ਹਰ ਸਮੇਂ ਉਸਦੀਆਂ ਫੋਟੋਆਂ ਖਿੱਚਣ ਲਈ ਤਿਆਰ ਰਿੰਹਦਾ ਸੀ ਦਬਾਅ ਸੀ, ਜਿਸ ਕਾਰਨ ਮੈਨੂੰ ਤੈਮੂਰ ਸੰਭਾਲਾਨਾ ਕਾਫੀ ਚੁਣੌਤੀ ਭਰਿਆ ਰਿਹੰਦਾ ਸੀ ਅਤੇ ਮੈਂ ਇਸ ਸਬੰਧੀ ਮੀਡੀਆ ਨੂੰ ਕਈ ਵਾਰ ਮੈਨੂੰ ਮੀਡੀਆ ਨੂੰ ਦੱਸਣਾ ਪਿਆ ਕਿ ਇਹ ਬੱਚਾ ਹੈ ਤੇ ਇਸਦਾ ਪਿੱਛਾ ਨਾ ਕਰੋ । ਉਨ੍ਹਾਂ ਕਿਹਾ ਕਿ ਮੈਂ ਕਿਸੇ ਤਰ੍ਹਾਂ ਇਹ ਗੱਲਾਂ ਨੂੰ ਮੈਨੇਜ ਕੀਤਾ. ਮੈਂ ਤੈਮੂਰ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਸੀ। ਸੋਚ ਰਿਹਾ ਹੈ ਕਿ ਇਸ ਸਭ ਦੇ ਵਿਚਕਾਰ ਇਸ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ।