ਸੰਨੀ ਦਿਓਲ ’ਤੇ ਲੱਗੇ ਹੈਰਾਨੀਜਨਕ ਇਲਜ਼ਾਮ,ਹਿੰਦੀ ਫਿਲਮ ਨਿਰਦੇਸ਼ਕ ਨੇ ਕੀਤੇ ਵੱਡੇ ਖੁਲਾਸੇ
ਬਾਲੀਵੁੱਡ ਐਕਟਰ ਸੰਨੀ ਦਿਓਲ ਇਸ ਸਮੇਂ ਆਪਣੀ ਫਿਲਮ ਬਾਰਡਰ 2 ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਹਾਲਹੀ ਵਿੱਚ 15 ਅਗਸਤ ਨੂੰ ਉਨ੍ਹਾਂ ਦੀ ਫਿਲਮ ਬਾਰਡਰ 2 ਦੀ ਪਹਿਲੀ ਝਲਕ ਵੀ ਸਾਹਮਣੇ ਆਈ ਅਤੇ ਸੁਰਖੀਆਂ ਵਿੱਚ ਰਹੀ.. ਪਰ ਹੁਣ ਸੰਨੀ ਦਿਓਲ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਹਿੰਦੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਤੇ ਨਿਰਮਾਤਾ ਸੁਨੀਲ ਦਰਸ਼ਨ ਨੇ ਸੰਨੀ ਦਿਓਲ ਉੱਪਰ ਧੋਖਾ ਧੜੀ ਦਾ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਹੁਣ ਤੱਕ ਸੰਨੀ ਦਿਓਲ ਵੱਲੋਂ ਇਸ ਉੱਪਰ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ…

By : Makhan shah
ਮੁੰਬਈ (ਸ਼ੇਖਰ ਰਾਏ): ਬਾਲੀਵੁੱਡ ਐਕਟਰ ਸੰਨੀ ਦਿਓਲ ਇਸ ਸਮੇਂ ਆਪਣੀ ਫਿਲਮ ਬਾਰਡਰ 2 ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਹਾਲਹੀ ਵਿੱਚ 15 ਅਗਸਤ ਨੂੰ ਉਨ੍ਹਾਂ ਦੀ ਫਿਲਮ ਬਾਰਡਰ 2 ਦੀ ਪਹਿਲੀ ਝਲਕ ਵੀ ਸਾਹਮਣੇ ਆਈ ਅਤੇ ਸੁਰਖੀਆਂ ਵਿੱਚ ਰਹੀ.. ਪਰ ਹੁਣ ਸੰਨੀ ਦਿਓਲ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਹਿੰਦੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਤੇ ਨਿਰਮਾਤਾ ਸੁਨੀਲ ਦਰਸ਼ਨ ਨੇ ਸੰਨੀ ਦਿਓਲ ਉੱਪਰ ਧੋਖਾ ਧੜੀ ਦਾ ਪੈਸੇ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ ਹੁਣ ਤੱਕ ਸੰਨੀ ਦਿਓਲ ਵੱਲੋਂ ਇਸ ਉੱਪਰ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ…
ਹਾਲ ਹੀ ਵਿੱਚ ਹਿੰਦੀ ਫ਼ਿਲਮ ਨਿਰਦੇਸ਼ਕ-ਨਿਰਮਾਤਾ ਸੁਨੀਲ ਦਰਸ਼ਨ ਨੇ ਸੰਨੀ ਦਿਓਲ ਅਤੇ ਅਕਸ਼ੈ ਕੁਮਾਰ ਬਾਰੇ ਕਈ ਖੁਲਾਸੇ ਕੀਤੇ।
ਉਨ੍ਹਾਂ ਨੇ ਅਦਾਕਾਰ ਸੰਨੀ ਦਿਓਲ ਨਾਲ ਆਪਣੇ ਖਰਾਬ ਵਰਕਿੰਗ ਐਕਸਪੀਰੀਅਨਸ ਬਾਰੇ ਗੱਲ ਕੀਤੀ ਹੈ।ਦਰਸ਼ਨ ਨੇ ਸੰਨੀ ਦਿਓਲ 'ਤੇ ਉਸਨੂੰ ਪੈਸੇ ਨਾ ਦੇਣ ਦਾ ਦੋਸ਼ ਲਗਾਇਆ।
ਸੁਨੀਲ ਦਰਸ਼ਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਸੰਨੀ ਦਿਓਲ ਨੇ ਫਿਲਮ ਦੇ ਵਿਦੇਸ਼ੀ ਅਧਿਕਾਰ ਖਰੀਦੇ ਸਨ, ਬਦਲੇ ਵਿੱਚ ਉਹ ਪੈਸੇ ਦੇਣ ਵਾਲੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਸਮੇਂ ਕ੍ਰਿਸਮਸ ਦਾ ਸਮਾਂ ਹੈ, ਯੂਕੇ ਵਿੱਚ ਬੈਂਕ ਬੰਦ ਹਨ। ਮੈਂ ਤੁਹਾਨੂੰ ਬਾਅਦ ਵਿੱਚ ਦੇਵਾਂਗਾ, ਪਰ ਜਦੋਂ ਉਨ੍ਹਾਂ ਨੂੰ ਦੁਬਾਰਾ ਪੈਸੇ ਦੇਣ ਦਾ ਮੌਕਾ ਮਿਿਲਆ ਤਾਂ ਉਨ੍ਹਾਂ ਕਿਹਾ, ਮੈਨੂੰ ਮਾਫ਼ ਕਰਨਾ, ਮੇਰੇ ਕੋਲ ਪੈਸੇ ਨਹੀਂ ਹਨ। ਪਰ ਮੈਂ ਦੇਣਾ ਚਾਹੁੰਦਾ ਹਾਂ, ਹੁਣੇ ਮੇਰੀ ਮਦਦ ਕਰੋ। ਉਸ ਸਮੇਂ ਉਹ ਗੁਰਿੰਦਰ ਚੱਢਾ ਨਾਲ ਫਿਲਮ 'ਲੰਡਨ' ਸ਼ੁਰੂ ਕਰ ਰਹੇ ਸਨ।
ਇਸ ਤੋਂ ਅੱਗੇ ਸੁਨੀਲ ਦਰਸ਼ਨ ਕਹਿੰਦੇ ਹਨ ਕਿ ਸਾਲ 1995 ਵਿੱਚ, ਜਦੋਂ ਉਹ ਫਿਲਮ 'ਬਰਸਾਤ' ਦਾ ਨਿਰਮਾਣ ਕਰ ਰਹੇ ਸਨ, ਤਾਂ ਮੈਂ ਉਨ੍ਹਾਂ ਦਾ ਬਹੁਤ ਸਮਰਥਨ ਕੀਤਾ ਸੀ। ਜੇਕਰ ਉਨ੍ਹਾਂ ਦੀ ਯਾਦਦਾਸ਼ਤ ਖਰਾਬ ਨਹੀਂ ਹੈ, ਤਾਂ ਉਨ੍ਹਾਂ ਨੂੰ ਜ਼ਰੂਰ ਇਹ ਗੱਲਾਂ ਯਾਦ ਹੋਣਗੀਆਂ।'' ਬਾਵਜੂਦ ਇਸਦੇ ਸੰਨੀ ਦਿਓਲ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ, ਸੁਨੀਲ ਦਰਸ਼ਨ ਨੇ ਅਕਸ਼ੈ ਕੁਮਾਰ ਬਾਰੇ ਕਿਹਾ ਸੀ ਕਿ ਉਨ੍ਹਾਂ ਦੀਆਂ 14 ਫਿਲਮਾਂ ਫਲਾਪ ਹੋ ਗਈਆਂ ਸਨ। ਉਨ੍ਹਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ ਸੀ। ਦਰਅਸਲ ਹਾਲ ਹੀ ਵਿੱਚ ਸੁਨੀਲ ਦਰਸ਼ਨ 'ਅੰਦਾਜ਼ 2' ਲੈ ਕੇ ਆਏ ਹਨ। ਇਹ ਫਿਲਮ ਉਨ੍ਹਾਂ ਦੀ ਫਿਲਮ 'ਅੰਦਾਜ਼' ਦਾ ਦੂਜਾ ਭਾਗ ਹੈ ਜੋ 22 ਸਾਲ ਪਹਿਲਾਂ ਆਈ ਸੀ। 'ਅੰਦਾਜ਼' ਦੇ ਪਹਿਲੇ ਭਾਗ ਵਿੱਚ, ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਵਰਗੀਆਂ ਅਭਿਨੇਤਰੀਆਂ ਨੇ ਅਕਸ਼ੈ ਕੁਮਾਰ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਬਹੁਤ ਵੱਡੀ ਹਿੱਟ ਰਹੀ, ਪਰ 'ਅੰਦਾਜ਼ 2' ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਅਸਫਲ ਰਹੀ।
ਖੈਰ ਜੇ ਸੰਨੀ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਭ ਜਾਣਦੇ ਹਨ ਕਿ ਇੱਕ ਦੌਰ ਆਇਆ ਸੀ ਜਦੋਂ ਸੰਨੀ ਦਿਓਲ ਦੀਆਂ ਫਿਲਮਾਂ ਲਗਾਤਾਰ ਫਲਾਪ ਹੋਣੀਆਂ ਸ਼ੁਰੂ ਹੋ ਗਈਆਂ ਸਨ। ਜਿਥੇ ਤੱਕ ਗੱਲ ਸੁਨੀਲ ਦਰਸ਼ਨ ਦੀ ਹੈ ਇਹ ਉਸ ਸਮੇਂ ਦੌਰਾਨ ਦੀ ਹੀ ਗੱਲ ਕਰ ਰਹੇ ਹਨ। ਜਦੋਂ ਸੰਨੀ ਦਿਓਲ ਦਾ ਸਮਾਂ ਵੀ ਖਰਾਬ ਚੱਲ ਰਿਹਾ ਸੀ।
ਇਸ ਤੋਂ ਬਾਅਦ ਸੰਨੀ ਦਿਓਲ ਨੇ ਪੋਲੀਟੀਕਸ ਵਿੱਚ ਆ ਗਏ ਅਤੇ ਗੁਰਦਾਸਪੁਰ ਤੋਂ ਸਾਂਸਦ ਚੁਣੇ ਗਏ। ਪਰ ਉਥੇ ਵੀ ਉਹ ਜ਼ਿਆਦਾ ਕਾਮਿਆਬ ਨਜ਼ਰ ਨਹੀਂ ਆਏ। ਕਿਉਂਕੀ ਸੰਨੀ ਦਿਓਲ ਪੰਜਾਬ ਦੇ ਮੁੱਦਿਆਂ ’ਤੇ ਖੁਲਕੇ ਬੋਲਣ ਤੋਂ ਹਮੇਸ਼ਾ ਬਚਦੇ ਰਹੇ। ਇਹੀ ਕਾਰਨ ਰਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਥਾਂਵਾਂ ਉੱਪਰ ਸੰਨੀ ਦਿਓਲ ਦਾ ਵਿਰੋਧ ਹੋਇਆ।
ਜਦੋਂ ਕਿਸਾਨੀ ਅੰਦੋਲਨ ਹੋਇਆ ਉਸ ਸਮੇਂ ਸੰਨੀ ਦਿਓਲ ਗੁਰਦਾਸਪੁਰ ਤੋਂ ਸਾਂਸਦ ਸਨ ਪਰ ਉਨ੍ਹਾਂ ਨੇ ਖੁਲਕੇ ਕਦੇ ਵੀ ਕਿਸਾਨਾ ਦਾ ਪੱਖ ਨਹੀਂ ਲਿਆ। ਜਦੋਂ ਦੀਪ ਸਿੱਧੂ ਦਾ ਨਾਮ 26 ਜਨਵਰੀ ਨੂੰ ਲਾਲ ਕਿਲੇ੍ਹ ਉੱਪਰ ਖਾਲਸਾਈ ਝੰਡਾ ਲਹਿਰਾਉਣ ਕਾਰਨ ਵਿਵਾਦਾਂ ਵਿੱਚ ਆਇਆ ਤਾਂ ਸੰਨੀ ਦਿਓਲ ਨੇ ਦੀਪ ਸਿੱਧੂ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਪੰਜਾਬ ਵਿੱਚ ਸੰਨੀ ਦਿਓਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਸੰਨੀ ਦਿਓਲ ਨੇ ਗਦਰ 2 ਤੋਂ ਫਿਰ ਤੋਂ ਫਿਲਮਾਂ ਵਿੱਚ ਵਾਪਸੀ ਕੀਤੀ ਅਤੇ ਉਨ੍ਹਾਂ ਦੀ ਇਸ ਫਿਲਮ ਨੇ ਰਿਕਾਰਡ ਸਫਲਤਾ ਹਾਸਲ ਕੀਤੀ ਅਤੇ ਸੰਨੀ ਦਿਓਲ ਦੀ ਜ਼ਿੰਦਗੀ ਫਿਰ ਤੋਂ ਬਦਲ। ਜਿਸ ਤੋਂ ਬਾਅਦ ਸੰਨੀ ਦਿਓਲ ਨੇ ਕਈ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਬਹੁਚਰਚਿਤ ਫਿਲਮ ਬਾਰਡਰ 2 ਅਗਲੇ ਸਾਲ ਯਾਨੀ ਕਿ 22 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਸਤੋਂ ਬਾਅਦ ਉਹ ਰਾਮਾਇਣ ਵਿੱਚ ਨਿਭਾਏ ਸ਼੍ਰੀ ਹਨੁਮਾਨ ਦੇ ਕਿਰਦਾਰ ਨੂੰ ਲੈ ਕੇ ਵੀ ਚਰਚਾਵਾਂ ਵਿੱਚ ਹਨ।


