Begin typing your search above and press return to search.

Govinda: ਗੋਵਿੰਦਾ 'ਤੇ ਆਏ ਬੁਰੇ ਦਿਨ? ਖਤਮ ਹੋਏ ਪੈਸੇ! UP ਵਿੱਚ ਛੋਟੇ ਜਿਹੇ ਫੰਕਸ਼ਨ 'ਚ ਨੱਚਦੇ ਨਜ਼ਰ ਆਏ ਐਕਟਰ

ਵੀਡਿਓ ਹੋਈ ਵਾਇਰਲ, ਫ਼ੈਨਜ਼ ਹੋਏ ਚਿੰਤਤ

Govinda: ਗੋਵਿੰਦਾ ਤੇ ਆਏ ਬੁਰੇ ਦਿਨ? ਖਤਮ ਹੋਏ ਪੈਸੇ! UP ਵਿੱਚ ਛੋਟੇ ਜਿਹੇ ਫੰਕਸ਼ਨ ਚ ਨੱਚਦੇ ਨਜ਼ਰ ਆਏ ਐਕਟਰ
X

Annie KhokharBy : Annie Khokhar

  |  26 Jan 2026 2:49 PM IST

  • whatsapp
  • Telegram

Govinda Dancing At Local Function Uttar Pradesh: ਬਾਲੀਵੁੱਡ ਦੇ ਸੁਪਰਸਟਾਰ ਗੋਵਿੰਦਾ ਲੰਬੇ ਸਮੇਂ ਤੋਂ ਸੁਰਖ਼ੀਆਂ ਵਿੱਚ ਹਨ। ਉਹ ਕਾਫ਼ੀ ਸਮੇਂ ਤੋਂ ਆਪਣੀ ਪਰਸਨਲ ਲਾਈਫ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੋਵਿੰਦਾ ਨਾਲ ਪਤਨੀ ਦੇ ਝਗੜੇ ਅਤੇ ਤਣਾਅ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਪਰ ਹੁਣ ਗੋਵਿੰਦਾ ਕਿਸੇ ਦੂਜੀ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਹਨ। ਗੋਵਿੰਦਾ ਦੀ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬੇਹੱਦ ਲੋਕਲ ਫੰਕਸ਼ਨ ਵਿੱਚ ਨੱਚਦੇ ਦੇਖਿਆ ਗਿਆ। ਇਹ ਇੱਕ ਅਜਿਹਾ ਫੰਕਸ਼ਨ ਸੀ ਜੋ ਸ਼ਾਇਦ ਗੋਵਿੰਦਾ ਦੇ ਉੱਚੇ ਰੁਤਬੇ ਨਾਲ ਜ਼ਰਾ ਵੀ ਮੈਚ ਨਹੀਂ ਕਰਦਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਇਸਤੋਂ ਬਾਅਦ ਫੈਨਜ਼ ਉਹਨਾਂ ਦੀ ਚਿੰਤਾ ਹੋ ਰਹੀ ਹੈ। ਚਾਰੇ ਪਾਸੇ ਇਹ ਗੱਲਾਂ ਹੋ ਰਹੀਆਂ ਹਨ ਕਿ ਕੀ ਗੋਵਿੰਦਾ ਤੇ ਬੁਰੇ ਦਿਨ ਆਏ ਹਨ, ਜੋ ਉਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਪੂਰੀ ਡੀਟੇਲ।

ਹਾਲ ਹੀ ਵਿੱਚ, ਬਾਲੀਵੁੱਡ ਸੁਪਰਸਟਾਰ ਗੋਵਿੰਦਾ ਨੂੰ ਇੱਕ ਸਥਾਨਕ ਸਟੇਜ 'ਤੇ ਨੱਚਦੇ ਦੇਖਿਆ ਗਿਆ। ਇਸਨੇ ਗੋਵਿੰਦਾ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਜਦੋਂ ਕਿ ਉਹ ਕਦੇ ਸਲਮਾਨ ਖਾਨ ਅਤੇ ਰਵੀਨ ਟੰਡਨ ਵਰਗੇ ਮਸ਼ਹੂਰ ਅਦਾਕਾਰਾਂ ਨਾਲ ਫਿਲਮਾਂ ਵਿੱਚ ਦਿਖਾਈ ਦਿੰਦੇ ਸਨ, ਹੁਣ ਉਹ ਇੱਕ ਸਥਾਨਕ ਸ਼ੋਅ ਦੇ ਸਟੇਜ 'ਤੇ ਕਿਵੇਂ ਨੱਚ ਰਹੇ ਹਨ। ਇਸ ਨਾਲ ਉਨ੍ਹਾਂ ਦੇ ਕਰੀਅਰ ਦੇ ਬਦਲਾਅ ਬਾਰੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਦੇਖੋ ਇਹ ਵੀਡੀਓ

ਕਿੱਥੇ ਹੋਇਆ ਸੀ ਪ੍ਰੋਗਰਾਮ

ਗੋਵਿੰਦਾ ਨੇ ਪ੍ਰਤਾਪਗੜ੍ਹ ਵਿੱਚ ਇੱਕ ਸਕੂਲ ਦੇ ਸਾਲਾਨਾ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉੱਥੇ, ਉਨ੍ਹਾਂ ਨੇ "ਯੂਪੀ ਵਾਲਾ ਠੁਮਕਾ ਲਗਾਉਂ" ਅਤੇ "ਕਿਸੀ ਡਿਸਕੋ ਮੇਂ ਜਾਏ" ਵਰਗੇ ਗੀਤਾਂ 'ਤੇ ਜ਼ੋਰਦਾਰ ਡਾਂਸ ਕੀਤਾ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸਦੇ ਪਿੱਛੇ ਕੀ ਵਜ੍ਹਾ ਸੀ ਇਹ ਤਾਂ ਹੁਣ ਗੋਵਿੰਦਾ ਹੀ ਜਾਣਦੇ ਹਨ, ਪਰ ਇੱਕ ਗੱਲ ਤਾਂ ਹੈ ਇਸ ਤਰ੍ਹਾਂ ਗੋਵਿੰਦਾ ਨੂੰ ਸਟੇਜ ਤੇ ਨੱਚਦੇ ਹੋਏ ਦੇਖ ਕੇ ਫ਼ੈਨਜ਼ ਕਾਫ਼ੀ ਐਕਸਾਈਟਡ ਸਨ।

Next Story
ਤਾਜ਼ਾ ਖਬਰਾਂ
Share it