South Star: ਸਾਊਥ ਸਿਨੇਮਾ ਵਿੱਚ ਦਹਿਸ਼ਤ ਦਾ ਮਾਹੌਲ, ਕਈ ਸਾਊਥ ਸਟਾਰਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਾਣੋ ਕਿਉਂ ਹਨ ਸਾਊਥ ਸੈਲੀਬ੍ਰਿਟੀ ਨਿਸ਼ਾਨੇ ਤੇ?

By : Annie Khokhar
Bomb Threats To South Stars: ਭਾਰਤ ਵਿੱਚ ਗੁੰਡੇ ਅਨਸਰਾਂ ਦੇ ਹੌਸਲੇ ਬੁਲੰਦ ਹਨ। ਜਿਹਦਾ ਦਿਲ ਕਰਦਾ ਹੈ, ਉਹ ਕਿਸੇ ਨੂੰ ਵੀ ਗੋਲੀ ਮਾਰ ਰਿਹਾ ਹੈ, ਕਿਸੇ ਨੂੰ ਵੀ ਧਮਕਾ ਰਿਹਾ ਹੈ ਅਤੇ ਕੋਈ ਕਿਸੇ ਸਟਾਰ ਦੇ ਰੈਸਟੋਰੈਂਟ ਤੇ ਗੋਲੀਆਂ ਚਲਾ ਰਿਹਾ ਹੈ। ਇੰਝ ਲੱਗਦਾ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਤੰਤਰ ਇਹਨਾਂ ਗੁੰਡਿਆਂ ਦਾ ਕੁੱਝ ਵੀ ਨਹੀਂ ਵਿਗਾੜ ਪਾ ਰਿਹਾ ਹੈ। ਬਾਲੀਵੁੱਡ ਕਲਾਕਾਰਾਂ ਤੋਂ ਬਾਅਦ ਹੁਣ ਦੱਖਣੀ ਭਾਰਤੀ ਸਿਨੇਮਾ ਦੇ ਸਿਤਾਰੇ ਗੁੰਡਿਆਂ ਦੇ ਨਿਸ਼ਾਨੇ ਤੇ ਹਨ।
ਤਾਜ਼ਾ ਮਾਮਲੇ ਵਿੱਚ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਇਲਿਆਰਾਜਾ ਨੂੰ ਇੱਕ ਧਮਕੀ ਭਰਿਆ ਈਮੇਲ ਭੇਜਿਆ ਗਿਆ ਸੀ। ਸੰਗੀਤਕਾਰ ਦੇ ਸਟੂਡੀਓ ਵਿੱਚ ਬੰਬ ਰੱਖੇ ਜਾਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ। ਪੁਲਿਸ ਨੇ ਸੰਗੀਤਕਾਰ ਦੇ ਸਟੂਡੀਓ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। ਪੁਲਿਸ ਜਾਂਚ ਵਿੱਚ ਇਹ ਸਿੱਟਾ ਨਿਕਲਿਆ ਕਿ ਇਹ ਧਮਕੀ ਇੱਕ ਝੂਠ ਸੀ। ਇਲਿਆਰਾਜਾ ਇਕਲੌਤੀ ਦੱਖਣੀ ਭਾਰਤੀ ਮਸ਼ਹੂਰ ਹਸਤੀ ਨਹੀਂ ਹੈ ਜਿਸਨੂੰ ਅਜਿਹੀਆਂ ਧਮਕੀਆਂ ਮਿਲੀਆਂ ਹਨ; ਇਸ ਸੂਚੀ ਵਿੱਚ ਕਈ ਅਦਾਕਾਰ ਅਤੇ ਅਭਿਨੇਤਰੀਆਂ ਵੀ ਸ਼ਾਮਲ ਹਨ।


