Sonam bajwa ਦੀਆ ਵਧੀਆ ਮੁਸ਼ਕਿਲਾਂ, ਹੋ ਗਈ ਸ਼ਿਕਾਇਤ
ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਸੋਨਮ ਬਾਜਵਾ ਦੀ ਨਵੀਂ ਫਿਲਮ "ਨਿੱਕਾ ਜ਼ੈਲਦਾਰ 4" ਦੇ ਟ੍ਰੇਲਰ ਵਿੱਚ ਉਸਨੂੰ ਸ਼ਰਾਬ ਪੀਂਦੇ ਅਤੇ ਸਿਗਰਟ ਫੜਦੇ ਹੋਏ ਦਿਖਾਇਆ ਗਿਆ ਹੈ। ਜਿਸ ਨੂੰ ਲੈਕੇ ਹੁਣ ਪੰਜਾਬ ਕਲਾਕਾਰ ਮੰਚ ਦੇ ਵਲੋਂ ਇਸ ਬਾਰੇ ਸਵਾਲ ਖੜ੍ਹੇ ਕੀਤੇ ਹਨ।

By : Makhan shah
ਚੰਡੀਗੜ੍ਹ (ਵਿਵੇਕ ਕੁਮਾਰ): ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਸੋਨਮ ਬਾਜਵਾ ਦੀ ਨਵੀਂ ਫਿਲਮ "ਨਿੱਕਾ ਜ਼ੈਲਦਾਰ 4" ਦੇ ਟ੍ਰੇਲਰ ਵਿੱਚ ਉਸਨੂੰ ਸ਼ਰਾਬ ਪੀਂਦੇ ਅਤੇ ਸਿਗਰਟ ਫੜਦੇ ਹੋਏ ਦਿਖਾਇਆ ਗਿਆ ਹੈ। ਜਿਸ ਨੂੰ ਲੈਕੇ ਹੁਣ ਪੰਜਾਬ ਕਲਾਕਾਰ ਮੰਚ ਦੇ ਵਲੋਂ ਇਸ ਬਾਰੇ ਸਵਾਲ ਖੜ੍ਹੇ ਕੀਤੇ ਹਨ।
ਸਾਡੇ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਲਾਕਾਰ ਮੰਚ ਦੇ ਮੈਂਬਰ ਸੁਖਮਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਹੜ੍ਹਾਂ ਦੌਰਾਨ ਮਦਦ ਕਰਨ ਵਾਲੇ ਕਲਾਕਾਰਾਂ ਦੀ ਸ਼ਲਾਘਾ ਕਰਦੇ ਹਾਂ। ਹਾਲਾਂਕਿ ਕੁਝ ਕਲਾਕਾਰ ਚੰਗਾ ਕੰਮ ਕਰਦੇ ਹੋਏ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਫਿਲਮ 'ਚ ਸੋਨਮ ਬਾਜਵਾ ਨੂੰ ਇੱਕ ਸਿੱਖ ਪਰਿਵਾਰ ਦੀ ਨੂੰਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਪਰ ਇਕ ਸੀਨ ਦੇ ਵਿਚ ਉਹ ਆਪਣੇ ਪਰਿਵਾਰ ਦੇ ਵਿਚ ਖੜੀ ਹੋਈ ਹੈ ਅਤੇ ਹੱਥ 'ਚ ਸਿਗਰਟ ਫੜੀ ਹੋਈ ਦਿਖਾਈ ਗਈ ਹੈ। ਇਹ ਸਿੱਖ ਔਰਤਾਂ ਅਤੇ ਸਿੱਖ ਸਿਧਾਂਤਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਇਸ ਤੇ ਜਲਦ ਤੋਂ ਜਲਦ ਕਾਰਵਾਈ ਕਰੇ।
ਜਿਕਰਯੋਗ ਹੈ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ 4 ਦਾ ਟ੍ਰੇਲਰ ਇਕ ਹਫ਼ਤੇ ਪਹਿਲਾ ਰਿਲੀਜ਼ ਹੋਇਆ ਸੀ। ਇਸ ਵਿੱਚ ਸੋਨਮ ਬਾਜਵਾ ਅਤੇ ਐਮੀ ਵਿਰਕ ਮੁੱਖ ਭੂਮਿਕਾਵਾਂ ਵਿੱਚ ਹਨ। ਸੋਨਮ ਬਾਜਵਾ ਨੂੰ ਇੱਕ ਸ਼ਰਾਬੀ ਨੂੰਹ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਲਗਭਗ ਤਿੰਨ ਮਿੰਟ ਦੇ ਟ੍ਰੇਲਰ ਵਿੱਚ ਸੋਨਮ ਬਾਜਵਾ ਨੂੰ ਕਈ ਵਾਰ ਸ਼ਰਾਬ ਪੀਂਦੇ ਦਿਖਾਇਆ ਗਿਆ ਹੈ। ਇੱਕ ਸੀਨ ਵਿੱਚ ਉਸਨੇ ਸਿਗਰਟ ਵੀ ਫੜੀ ਹੋਈ ਹੈ ਜਿਸ ਨਾਲ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।


