ਸੋਨਮ ਬਾਜਵਾ ਦੇ ਡਾਂਸ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
ਉਂਝ ਤਾਂ ਦੁਨੀਆਂ ਭਰ ਵਿੱਚ ਪੰਜਾਬੀ ਛਾਏ ਹੋਏ ਨੇ ਪਰ ਜੇ ਹਾਲਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਿੱਚ ਪੰਜਾਬੀਆਂ ਦੀ ਤੂਤੀ ਬੋਲ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜਿਥੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉਥੇ ਹੀ ਹੁਣ ਅਦਾਕਾਰਾ ਸੋਨਮ ਬਾਜਵਾ ਨੇ ਵੀ ਆਪਣਾ ਝੰਡਾ ਬੁਲੰਦ ਕਰ ਲਿਆ ਹੈ। ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ਦੀ ਇਸ ਦਿਵਾਲੀ 'ਤੇ 21 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਏਕ ਦਿਵਾਨੇ ਕੀ ਦਿਵਾਨੀਅਤ' ਦੇ ਨਵੇਂ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕਯਾ ਹੋਗਾ ਵਿੱਚ ਤਾਂ ਸੋਨਮ ਬਾਜਵਾ ਨੇ ਅਦਾਯਗੀ ਤੇ ਅਦਾਕਾਰੀ ਦਾ ਉਹ ਨਮੂਨਾ ਪੇਸ਼ ਕੀਤਾ ਹੈ ਜੋ ਸ਼ਾਇਦ ਹੀ ਅੱਜ ਤੱਕ ਸਾਹਮਣੇ ਆਇਆ ਹਵੇ। ਆਓ ਤੁਹਾਨੂੰ ਸੋਨਮ ਬਾਜਵਾ ਦੇ ਇਸ ਗੀਤ ਬਾਰੇ ਅਤੇ ਸੋਨਮ ਦੀਆਂ ਆਉਣ ਵਾਲੀਆਂ ਵੱਡੀਆਂ ਬਾਲੀਵੁੱਡ ਫਿਲਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹਾਂ....

By : Makhan shah
ਮੁੰਬਾਈ (ਸ਼ੇਖਰਾ ਰਾਏ): ਉਂਝ ਤਾਂ ਦੁਨੀਆਂ ਭਰ ਵਿੱਚ ਪੰਜਾਬੀ ਛਾਏ ਹੋਏ ਨੇ ਪਰ ਜੇ ਹਾਲਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਿੱਚ ਪੰਜਾਬੀਆਂ ਦੀ ਤੂਤੀ ਬੋਲ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜਿਥੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿੱਚ ਧੂੜਾਂ ਪੱਟੀਆਂ ਹੋਈਆਂ ਨੇ ਉਥੇ ਹੀ ਹੁਣ ਅਦਾਕਾਰਾ ਸੋਨਮ ਬਾਜਵਾ ਨੇ ਵੀ ਆਪਣਾ ਝੰਡਾ ਬੁਲੰਦ ਕਰ ਲਿਆ ਹੈ। ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ਦੀ ਇਸ ਦਿਵਾਲੀ 'ਤੇ 21 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਏਕ ਦਿਵਾਨੇ ਕੀ ਦਿਵਾਨੀਅਤ' ਦੇ ਨਵੇਂ ਰਿਲੀਜ਼ ਹੋਏ ਗੀਤ ਬੋਲ ਕਫਾਰਾ ਕਯਾ ਹੋਗਾ ਵਿੱਚ ਤਾਂ ਸੋਨਮ ਬਾਜਵਾ ਨੇ ਅਦਾਯਗੀ ਤੇ ਅਦਾਕਾਰੀ ਦਾ ਉਹ ਨਮੂਨਾ ਪੇਸ਼ ਕੀਤਾ ਹੈ ਜੋ ਸ਼ਾਇਦ ਹੀ ਅੱਜ ਤੱਕ ਸਾਹਮਣੇ ਆਇਆ ਹਵੇ। ਆਓ ਤੁਹਾਨੂੰ ਸੋਨਮ ਬਾਜਵਾ ਦੇ ਇਸ ਗੀਤ ਬਾਰੇ ਅਤੇ ਸੋਨਮ ਦੀਆਂ ਆਉਣ ਵਾਲੀਆਂ ਵੱਡੀਆਂ ਬਾਲੀਵੁੱਡ ਫਿਲਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹਾਂ....
ਅਦਾਕਾਰਾ ਸੋਨਮ ਬਾਜਵਾ ਇਸ ਸਮੇਂ ਬਾਲੀਵੁੱਡ ਫਿਲਮ ਮੇਕਰਜ਼ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਵੇਲੇ ਸੋਨਮ ਬਾਜਵਾ ਦੀ ਝੋਲੀ ਵਿੱਚ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਹਨ। ਹਾਲਹੀ ਵਿੱਚ ਸੋਨਮ ਦੇ ਬਾਰਡਰ 2 ਨਾਲ ਜੁੜਨ ਦੀ ਖਬਰ ਵੀ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਫਿਲਹਾਲ ਸਿਨੇਮਾ ਘਰਾਂ ਵਿੱਚ ਬਾਗੀ 4 ਵਿੱਚ ਸੋਨਮ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ ਅਤੇ 21 ਅਕਤੂਬਰ ਨੂੰ ਸੋਨਮ ਬਾਜਵਾ ਦੀ ਫਿਲਮ 'ਏਕ ਦਿਵਾਨੇ ਕੀ ਦਿਵਾਨੀਅਤ' ਰਿਲੀਜ਼ ਹੋਣ ਜਾ ਰਹੀ ਹੈ। ਕਿਸੇ ਵੀ ਸਟਾਰ ਨੂੰ ਦਿਵਾਲੀ ਜਾਂ ਭਾਰਤੀ ਫੈਸਟੀਵਲਜ਼ ਦੇ ਦਿਨ੍ਹਾਂ ਵਿੱਚ ਅਗਰ ਵੱਡੇ ਪਰਦੇ ਉੱਪਰ ਮੌਕਾ ਮਿਲੇ ਤਾਂ ਇਹ ਵੱਡੀ ਗੱਲ ਹੁੰਦੀ ਹੈ। ਕਿਉਂਕੀ ਇਨ੍ਹਾਂ ਮੌਕਿਆਂ ਉੱਪਰ ਜ਼ਿਆਦਾ ਲੋਕ ਫਿਲਮਾਂ ਦੇਖਣ ਆਪਣੇ ਪਰਿਵਾਰਾਂ ਦੇ ਨਾਲ ਸਿਨੇਮਾ ਘਰਾਂ ਵਿੱਚ ਜਾਂਦੇ ਹਨ ਤੇ ਸੋਨਮ ਲਈ ਇਹ ਫਿਲਮ ਹੋਰ ਵੀ ਚੰਗੀ ਸਾਬਿਤ ਹੋ ਸਕਦੀ ਹੈ।
ਜਦੋਂ ਸੋਨਮ ਬਾਜਵਾ ਨੇ ਆਪਣੀ ਇਸ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕੀਤਾ ਸੀ ਤਾਂ ਉਸਨੇ ਕੈਪਸ਼ਨ ਵਿੱਚ ਲਿੱਖਿਆ ਸੀ। ਅਬ ਦੇਖੇਗਾ ਜ਼ਮਾਨਾ ਪਿਆਰ, ਦਰਦ ਔਰ ਨਫਰਤ, ਅਬ ਦੇਖੇਗਾ ਜ਼ਮਾਨਾ ਏਕ ਦਿਵਾਨੇ ਕੀ ਦਿਵਾਨੀਅਤ। ਇਸ ਫਿਲਮ ਵਿੱਚ ਸੋਨਮ ਬਾਜਵਾ ਤੇ ਹਰਸ਼ਵਰਧਨ ਰਾਣੇ ਦੀ ਜੋੜੀ ਦਿਖਾਈ ਦੇ ਰਹੀ ਹੈ। ਸੋਨਮ ਫਿਲਮ ਵਿੱਚ ਇੱਕ ਬਾਲੀਵੁੱਡ ਸਟਾਰ ਅਦਾ ਰੰਧਾਵਾ ਦਾ ਰੋਲ ਨਿਭਾ ਰਹੀ ਹੈ। ਹਰਸ਼ਵਰਧਨ ਉਸਦੇ ਪਿਆਰ ਵਿੱਚ ਦਿਵਾਨਾ ਹੈ ਤੇ ਆਪਣੇ ਪਿਆਰ ਨੂੰ ਪਾਉਣ ਦੀ ਦਿਵਾਨੀਅਤ ਵਿੱਚ ਉਹ ਕਿਸ ਹੱਦ ਤੱਕ ਜਾਂਦਾ ਹੈ ਇਹੀ ਫਿਲਮ ਦੀ ਕਹਾਣੀ ਹੈ। ਮੋਹਿਤ ਸੁਰੀ ਦੀ ਫਿਲਮ ਸਈਆਰਾ ਦੀ ਕਾਮਿਆਬੀ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਦਰਸ਼ਕ ਵੀ ਇਸ ਤਰ੍ਹਾਂ ਦੇ ਸਿਨੇਮਾ ਨੂੰ ਪਸੰਦ ਕਰ ਰਹੇ ਹਨ। ਇਸ ਫਿਲਮ ਨੂੰ ਵੀ ਚੰਗੀ ਕਾਮਿਆਬੀ ਮਿਲਣ ਦੇ ਆਸਾਰ ਹਨ। ਫਿਲਹਾਲ ਦਰਸ਼ਕਾਂ ਵੱਲੋਂ ਫਿਲਮ ਦੇ ਗੀਤਾਂ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਾਲਹੀ ਵਿੱਚ ਰਿਲੀਜ਼ ਹੋਏ ਗੀਤ 'ਬੋਲ ਕਫਾਰਾ ਕਯਾ ਹੋਗਾ' ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੋਨਮ ਬਾਜਵਾ ਦੀ ਪਰਫਾਰਮੈਂਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੇਹਾ ਕੱਕੜ ਤੇ ਫਰਹਾਨ ਸਬਰੀ ਦੀ ਆਵਾਜ਼ਾਂ ਵਿੱਚ ਗਾਇਆ ਗਿਆ ਹੈ ਅਤੇ ਵਿੱਚ ਨੁਸਰਤ ਫਤਿਹ ਆਲੀ ਖਾਨ ਸਾਹਬ ਦੀ ਕਵਾਲੀ ਧੜਕਨ ਧੜਕਨ ਦੇ ਕੁੱਝ ਹਿੱਸੇ ਵੀ ਸੁਨਣ ਨੂੰ ਮਿਲਦੇ ਹਨ। ਮਿਉਜ਼ਿਕ ਸੁਨਣ ਵਿੱਚ ਬਹੁਤ ਵਧੀਆ ਅਤੇ ਗੱਲ ਕੀਤੀ ਜਾਵੇ ਸੋਨਮ ਦੇ ਡਾਂਸ ਦੀ ਤਾਂ ਰੈਮੋ ਡਿਸੂਜ਼ਾ ਨੇ ਇਸਨੂੰ ਕੋਰਿਓਗ੍ਰਾਫ ਕੀਤਾ ਹੈ।
2013 ਵਿੱਚ ਪੰਜਾਬੀ ਫਿਲਮ ਬੈਸਟ ਆਫ ਲੱਕ ਨਾਲ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਆਪਣਾ ਚੰਗਾ ਨਾਮ ਬਣਾਇਆ। 2014 ਦੀ ਤਮਿਲ ਫਿਲਮ ਕੱਪਾਲ ਵਿੱਚ ਵੀ ਸੋਨਮ ਬਾਜਵਾ ਨੇ ਲੀਡ ਕਿਰਦਾਰ ਨਿਭਾਇਆ ਅਤੇ 2022 ਵਿੱਚ ਆਈ ਤਮਿਲ ਫਿਲਮ ਕਾਤੇਰੀ ਵਿੱਚ ਸ਼ਵੇਥਾ ਦਾ ਕਿਰਦਾਰ ਨਿਬਾਇਆ ਇਸ ਤੋਂ ਇਲਾਵਾ ਸੋਨਮ 2 ਤੇਲਗੂ ਫਿਲਮਾਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ। ਸੋਨਮ ਬਾਜਵਾ ਨੇ ਸਭ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚੋਂ ਸ਼ੇਰ ਬੱਗਾ, ਕੁੜੀ ਹਰਿਆਣੇ ਵੱਲ ਦੀ, ਜਿੰਦ ਮਾਹੀ ਵਾਰਗੀਆਂ ਫਿਲਮਾਂ ਨੂੰ ਛੱਡ ਕੇ ਬਾਕੀ ਦੀ ਸਾਰੀ ਫਿਲਮਾਂ ਹਿੱਟ ਸਾਬਤ ਹੋਈਆਂ। ਜਿਨ੍ਹਾਂ ਵਿੱਚ ਸਰਦਾਰ ਜੀ 1 ਤੇ 2, ਕੈਰੀ ਆਨ ਜੱਟਾ 2 ਤੇ 3, ਨਿੱਕਾ ਜੈਲਦਾਰ 1,2, ਮੰਜੇ ਬਿਸਤਰੇ, ਅੜਬ ਮੁਟਿਆਰਾਂ ਵਰਗੀਆਂ ਕਈ ਫਿਲਮਾਂ ਸ਼ਾਮਲ ਹਨ


