ਸਹੁਰੇ ਘਰੋਂ ਵਿਆਹ ਤੋਂ ਪਹਿਲਾਂ ਹੀ SONAKSHI ਦੀਆਂ ਤਸਵੀਰਾਂ ਵਾਇਰਲ
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ | ਵਿਆਹ ਦੀਆਂ ਗੱਲਾਂ ਸ਼ੁਰੂ ਹੁੰਦਿਆਂ ਹੀ ਇੱਕ ਕਾਰਡ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਲਿਖਿਆ ਹੈ ਕਿ 23 ਜੂਨ ਨੂੰ ਆਪਣੇ ਬੁਆਏਫਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ।
By : Dr. Pardeep singh
ਮੁੰਬਾਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ | ਵਿਆਹ ਦੀਆਂ ਗੱਲਾਂ ਸ਼ੁਰੂ ਹੁੰਦਿਆਂ ਹੀ ਇੱਕ ਕਾਰਡ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਲਿਖਿਆ ਹੈ ਕਿ 23 ਜੂਨ ਨੂੰ ਆਪਣੇ ਬੁਆਏਫਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਹਾਲਾਂਕਿ ਦੋਹਾਂ ਨੇ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਧਾਰੀ ਹੋਈ ਹੈ। ਪਰ ਵਿਆਹ ਤੋਂ ਪਹਿਲਾਂ ਹੀ ਸੋਨਾਕਸ਼ੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਮਸਤੀ ਕਰਦੇ ਹੋਏ ਵੇਖਿਆ ਗਿਆ।
ਸੋਨਾਕਸ਼ੀ ਸਿਨਹਾ ਦੀਆਂ ਸਹੁਰੇ ਪਰਿਵਾਰ ਨਾਲ ਮਸਤੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦਰਅਸਲ, ਜ਼ਹੀਰ ਇਕਬਾਲ ਦੀ ਭੈਣ ਸਨਮ ਰਤਨਾਸੀ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸੋਨਾਕਸ਼ੀ ਆਪਣੇ ਹੋਣ ਵਾਲੇ ਸਹੁਰੇ, ਸੱਸ ਅਤੇ ਨਨਾਣ ਨਾਲ ਨਜ਼ਰ ਆ ਰਹੀ ਹੈ। ਸੋਨਾਕਸ਼ੀ ਗੁਲਾਬੀ ਰੰਗ ਦੇ ਕੋ-ਆਰਡ ਸੈੱਟ ਵਿੱਚ ਆਪਣੇ ਹੋਣ ਵਾਲੇ ਸਹੁਰੇ ਦੇ ਕੋਲ ਖੜ੍ਹੀ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਤਸਵੀਰ 'ਚ ਵਿਆਹ ਤੋਂ ਪਹਿਲਾਂ ਹੀ ਸੋਨਾਕਸ਼ੀ ਦਾ ਆਪਣੇ ਸਹੁਰੇ ਪਰਿਵਾਰ ਨਾਲ ਖਾਸ ਬੌਡਿੰਗ ਨਜ਼ਰ ਆ ਰਹੀ ਹੈ।
ਜ਼ਹੀਰ ਇਕਬਾਲ ਨਾਲ ਸੋਨਾਕਸ਼ੀ ਦੇ ਵਿਆਹ ਦੀਆਂ ਅਫਵਾਹਾਂ ਦੇ ਵਿਚਕਾਰ, ਸ਼ਤਰੂਘਨ ਸਿਨਹਾ ਨੇ ਹਾਲ ਹੀ 'ਚ ਟਾਈਮਜ਼ ਆਫ ਇੰਡੀਆ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਸਨ ਅਤੇ ਆਪਣੀ ਬੇਟੀ ਦੇ ਫੈਸਲੇ ਦਾ ਸਮਰਥਨ ਵੀ ਕੀਤਾ ਸੀ। ਸ਼ਤਰੂਘਨ ਨੇ ਕਿਹਾ ਸੀ, "ਮੈਂ ਉਸ ਨੂੰ ਹਮੇਸ਼ਾ ਆਸ਼ੀਰਵਾਦ ਦੇਵਾਂਗਾ।"