Shraddha Kapoor: ਪਿਤਾ ਸ਼ਕਤੀ ਕਪੂਰ ਨਾਲ ਹਸਪਤਾਲ ਪਹੁੰਚੀ ਸ਼ਰਧਾ ਕਪੂਰ, ਪੱਤਰਕਾਰਾਂ ਨੂੰ ਦੇਖਦੇ ਹੀ ਭੜਕੀ
ਵੀਡਿਓ ਫੋਟੋ ਖਿੱਚਣ ਤੋਂ ਕੀਤਾ ਮਨਾ, ਹੋਈ ਵਾਇਰਲ

By : Annie Khokhar
Shraddha Kapoor Shakti Kapoor Spotted At Hospital: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੂੰ ਹਾਲ ਹੀ ਵਿੱਚ ਮੁੰਬਈ ਦੇ ਇੱਕ ਹਸਪਤਾਲ ਦੇ ਬਾਹਰ ਆਪਣੇ ਪਿਤਾ ਅਤੇ ਦਿੱਗਜ ਅਦਾਕਾਰ ਸ਼ਕਤੀ ਕਪੂਰ ਨਾਲ ਦੇਖਿਆ ਗਿਆ। ਸ਼ਰਧਾ ਇਸ ਦੌਰਾਨ ਆਮ ਲੁੱਕ ਵਿੱਚ ਦਿਖਾਈ ਦੇ ਰਹੀ ਸੀ। ਜਿਵੇਂ ਹੀ ਉਸਨੇ ਕੈਮਰੇ ਦੇਖੇ ਤਾਂ ਉਹ ਕੁੱਝ ਨਾਰਾਜ਼ ਨਜ਼ਰ ਆਈ, ਉਸਨੇ ਤੁਰੰਤ ਉਨ੍ਹਾਂ ਨੂੰ ਫੋਟੋਆਂ ਜਾਂ ਵੀਡੀਓ ਨਾ ਲੈਣ ਦਾ ਇਸ਼ਾਰਾ ਕੀਤਾ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਾਣੋ ਕਿਉਂ ਗਏ ਸੀ ਹਸਪਤਾਲ
ਇਨ੍ਹਾਂ ਫੋਟੋਆਂ ਤੇ ਵੀਡੀਓਜ਼ ਤੋਂ ਇਹ ਲੱਗ ਰਿਹਾ ਹੈ ਕਿ ਸ਼ਕਤੀ ਕਪੂਰ ਆਪਣੀ ਧੀ ਸ਼ਰਧਾ ਕਪੂਰ ਦੇ ਨਾਲ ਰੈਗੂਲਰ ਚੈੱਕਅਪ ਲਈ ਹਸਪਤਾਲ ਗਏ ਸਨ। ਹਾਲਾਂਕਿ, ਸ਼ਰਧਾ ਅਤੇ ਸ਼ਕਤੀ ਕਪੂਰ ਹਸਪਤਾਲ ਕਿਉਂ ਗਏ ਸਨ, ਇਸ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸ਼ਰਧਾ ਕਪੂਰ ਦੀਆਂ ਆਉਣ ਵਾਲੀਆਂ ਫਿਲਮਾਂ
ਆਯੁਸ਼ਮਾਨ ਖੁਰਾਨਾ ਦੀ ਫਿਲਮ "ਥਾਮਾ" ਦੇ ਟ੍ਰੇਲਰ ਲਾਂਚ 'ਤੇ, ਸ਼ਰਧਾ ਕਪੂਰ ਨੇ ਕਿਹਾ ਸੀ ਕਿ "ਸਤ੍ਰੀ 3" ਤੋਂ ਪਹਿਲਾਂ, "ਛੋਟੀ ਸਤ੍ਰੀ" ਨਾਮ ਦੀ ਇੱਕ ਐਨੀਮੇਸ਼ਨ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਉਹ "ਸਤ੍ਰੀ 3" ਅਤੇ "ਨਾਗਿਨ" ਵਿੱਚ ਵੀ ਦਿਖਾਈ ਦੇਵੇਗੀ।


