Shah Rukh Khan: ਸ਼ਾਹਰੁਖ ਖਾਨ ਦੀ ਘੰਟੇ ਦੀ ਕਮਾਈ 8 ਕਰੋੜ, ਸਿਰਫ ਫ਼ਿਲਮਾਂ ਨਹੀਂ ਇਹ ਹਨ SRK ਦੀ ਕਮਾਈ ਦੇ ਸਾਧਨ
ਦੁਬਈ ਤੇ ਇੰਗਲੈਂਡ 'ਚ ਕਰੋੜਾਂ ਦੇ ਘਰ, ਸ਼ਾਨਦਾਰ ਕਾਰਾਂ, ਲਗਜ਼ਰੀ ਲਾਈਫ ਜਿਉਂਦੇ ਕਿੰਗ ਖਾਨ

By : Annie Khokhar
Shah Rukh Khan Net Worth: ਬਾਲੀਵੁੱਡ ਦੇ ਕਿੰਗ ਵਜੋਂ ਜਾਣੇ ਜਾਂਦੇ ਸ਼ਾਹਰੁਖ ਖਾਨ, ਨਾ ਸਿਰਫ਼ ਆਪਣੀਆਂ ਫਿਲਮਾਂ ਲਈ ਸਗੋਂ ਆਪਣੇ ਲਾਈਫ ਸਟਾਈਲ ਲਈ ਵੀ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ। ਸ਼ਾਹਰੁਖ ਖਾਨ 12,490 ਕਰੋੜ ਰੁਪਏ ਜਾਇਦਾਦ ਦੇ ਮਾਲਕ ਹਨ। ਇਸ ਤਰ੍ਹਾਂ ਸ਼ਾਹਰੁਖ ਖਾਨ ਪੂਰੀ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਬਣ ਗਏ ਹਨ।
ਸ਼ਾਹਰੁਖ ਖਾਨ ਦਾ ਲਾਈਫ ਸਟਾਈਲ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਨੂੰ ਸਿਰਫ ਫ਼ਿਲਮਾਂ ਤੋਂ ਹੀ ਨਹੀਂ, ਬਲਕਿ ਹੋਰ ਕਤੀ ਸਾਧਨਾਂ ਤੋਂ ਕਮਾਈ ਹੁੰਦੀ ਹੈ। ਸ਼ਾਹਰੁਖ ਦੀ ਇੱਕ ਘੰਟੇ ਦੀ ਕਮਾਈ 8.21 ਕਰੋੜ ਰੁਪਏ ਹੈ, ਜਦਿਕ ਇੱਕ ਦਿਨ ਦੀ ਕਮਾਈ 24 ਕਰੋੜ ਤੋਂ ਜ਼ਿਆਦਾ ਅਤੇ ਇੱਕ ਮਹੀਨੇ ਦੀ ਕਮਾਈ ਇੱਕ ਹਜ਼ਾਰ ਕਰੋੜ ਰੁਪਏ ਬਣਦੀ ਹੈ। ਇਸ ਤਰ੍ਹਾਂ ਸ਼ਾਹਰੁਖ ਖਾਨ ਕੁੱਲ ਮਿਲਾ ਕੇ ਸਾਡੇ 12 ਹਜ਼ਾਰ ਕਰੋੜ ਦੇ ਮਾਲਕ ਹਨ। ਆਓ ਜਾਣਦੇ ਹਾਂ ਸ਼ਾਹਰੁਖ ਦੇ ਕਮਾਈ ਦੇ ਸਾਧਨ।
ਰੈੱਡ ਚਿਲੀਜ਼ ਐਂਟਰਟੇਨਮੈਂਟ ਤੋਂ ਆਮਦਨ
ਸ਼ਾਹਰੁਖ ਖਾਨ ਅਤੇ ਉਹਨਾਂ ਦਾ ਪਰਿਵਾਰ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਚਲਾਉਂਦੇ ਹਨ, ਜੋ ਹਿੰਦੀ ਫਿਲਮਾਂ, ਵੈੱਬ ਸੀਰੀਜ਼ ਅਤੇ ਵਿਜ਼ੂਅਲ ਇਫੈਕਟਸ ਵਿੱਚ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਹੈ। ਇਸ ਪ੍ਰੋਡਕਸ਼ਨ ਹਾਊਸ ਤੋਂ ਹੋਣ ਵਾਲੀ ਆਮਦਨ ਨੇ ਉਹਨਾਂ ਦੀ ਕੁੱਲ ਜਾਇਦਾਦ ਨੂੰ ਕਈ ਗੁਣਾ ਵਧਾ ਦਿੱਤਾ ਹੈ। ਇਸ ਤੋਂ ਇਲਾਵਾ, ਸ਼ਾਹਰੁਖ ਖਾਨ ਦੀਆਂ ਫਿਲਮਾਂ ਦੀ ਵਿਸ਼ਵਵਿਆਪੀ ਪ੍ਰਸਿੱਧੀ ਉਸਦੇ ਬ੍ਰਾਂਡ ਵੈਲਿਉ ਨੂੰ ਹੋਰ ਮਜ਼ਬੂਤ ਕਰਦੀ ਹੈ।
IPL ਫ੍ਰੈਂਚਾਇਜ਼ੀਜ਼ ਅਤੇ ਖੇਡਾਂ ਵਿੱਚ ਨਿਵੇਸ਼
ਸ਼ਾਹਰੁਖ ਖਾਨ ਦੀ ਖੇਡ ਜਗਤ ਨਾਲ ਸ਼ਮੂਲੀਅਤ ਵੀ ਉਸਦੀ ਦੌਲਤ ਦਾ ਇੱਕ ਮਹੱਤਵਪੂਰਨ ਸਰੋਤ ਹੈ। ਉਹ ਕੋਲਕਾਤਾ ਨਾਈਟ ਰਾਈਡਰਜ਼ (KKR) IPL ਟੀਮ ਦਾ ਸਹਿ-ਮਾਲਕ ਹੈ, ਜਿਸ ਕਰਕੇ ਹਰ ਸਾਲ ਇਸ ਟੀਮ ਤੋਂ ਕਾਫ਼ੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ, ਟੀਮ ਦੀ ਬ੍ਰਾਂਡਿੰਗ ਅਤੇ ਵਪਾਰਕ ਗਤੀਵਿਧੀਆਂ ਨੇ ਵੀ ਸ਼ਾਹਰੁਖ ਦੀ ਦੌਲਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸ਼ਰਾਬ ਅਤੇ ਹੋਰ ਕੰਪਨੀਆਂ ਵਿੱਚ ਨਿਵੇਸ਼
ਹੁਰੂਨ ਰਿਪੋਰਟ ਦੇ ਅਨੁਸਾਰ, ਸ਼ਾਹਰੁਖ ਖਾਨ ਨੇ ਵੱਖ-ਵੱਖ ਸ਼ਰਾਬ ਕੰਪਨੀਆਂ ਅਤੇ ਹੋਰ ਵਪਾਰਕ ਖੇਤਰਾਂ ਵਿੱਚ ਵੀ ਨਿਵੇਸ਼ ਕੀਤਾ ਹੈ। ਇਹ ਨਿਵੇਸ਼ ਉਸਨੂੰ ਇੱਕ ਸਥਿਰ ਆਮਦਨ ਪ੍ਰਦਾਨ ਕਰਦੇ ਹਨ। ਉਸਦੀ ਵਪਾਰਕ ਸੂਝ-ਬੂਝ ਉਸਨੂੰ ਨਾ ਸਿਰਫ਼ ਇੱਕ ਅਦਾਕਾਰ ਬਣਾਉਂਦੀ ਹੈ ਸਗੋਂ ਇੱਕ ਸਫਲ ਉੱਦਮੀ ਵੀ ਬਣਾਉਂਦੀ ਹੈ।
ਇਸ਼ਤਿਹਾਰ ਵਿੱਚ ਕੰਮ ਕਰਨ ਲਈ ਕਰੋੜਾਂ
ਕਿੰਗ ਖਾਨ ਕਈ ਪ੍ਰਸਿੱਧ ਬ੍ਰਾਂਡਾਂ ਲਈ ਬ੍ਰਾਂਡ ਅੰਬੈਸਡਰ ਹੈ, ਜਿਸ ਵਿੱਚ ਲਗਜ਼ਰੀ ਘੜੀਆਂ, ਇਲੈਕਟ੍ਰਾਨਿਕਸ ਅਤੇ ਪ੍ਰੀਮੀਅਮ ਡਰਿੰਕਸ ਸ਼ਾਮਲ ਹਨ। ਸੁਪਰਸਟਾਰ ਇੱਕ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ₹5 ਕਰੋੜ ਤੋਂ ₹10 ਕਰੋੜ ਦੇ ਵਿਚਕਾਰ ਫੀਸ ਲੈਂਦੇ ਹਨ। ਇਸ ਤੋਂ ਇਲਾਵਾ, ਕਿੰਗ ਖਾਨ ਕਿਡਜ਼ਾਨੀਆ ਦਾ ਸਹਿ-ਮਾਲਕ ਹੈ, ਜਿਸ ਵਿੱਚ ਉਸਦੀ 26 ਪ੍ਰਤੀਸ਼ਤ ਹਿੱਸੇਦਾਰੀ ਹੈ।
ਸ਼ਾਹਰੁਖ਼ ਖਾਨ ਦੀ ਲਗਜ਼ਰੀ ਲਾਈਫ
ਸ਼ਾਹਰੁਖ ਖਾਨ ਕੋਲ ਮੁੰਬਈ ਵਿੱਚ ₹200 ਕਰੋੜ ਦਾ ਬੰਗਲਾ 'ਮੰਨਤ' ਹੈ, ਅਤੇ ਦਿੱਲੀ ਵਿੱਚ ₹100 ਕਰੋੜ ਦਾ ਬੰਗਲਾ ਵੀ ਹੈ। ਇਸਤੋਂ ਇਲਾਵਾ ਸ਼ਾਹਰੁਖ ਦੇ ਇੰਗਲੈਂਡ ਅਤੇ ਦੁਬਈ ਵਿਚ ਵੀ ਕਰੋੜਾਂ ਦੇ ਬੰਗਲੇ ਹਨ।
ਅਲੀਬਾਗ ਵਿੱਚ ਸ਼ਾਹਰੁਖ ₹100 ਕਰੋੜ ਦਾ ਫਾਰਮ ਹਾਊਸ ਵੀ ਹੈ।
ਸ਼ਾਹਰੁਖ ਖਾਨ ਕੋਲ ਲਗਭਗ ₹350 ਕਰੋੜ ਦਾ ਇੱਕ ਗਲਫਸਟ੍ਰੀਮ G550 ਪ੍ਰਾਈਵੇਟ ਜੈੱਟ ਹੈ।
ਅਦਾਕਾਰ ਕੋਲ ਕਈ ਲਗਜ਼ਰੀ ਕਾਰਾਂ ਹਨ, ਜਿਨ੍ਹਾਂ ਵਿੱਚ ਇੱਕ ਰੋਲਸ-ਰਾਇਸ ਕਲੀਨਨ ਬਲੈਕ ਬੈਜ (ਲਗਭਗ ₹10 ਕਰੋੜ) ਅਤੇ ਇੱਕ BMW i8 (ਲਗਭਗ ₹2.6 ਕਰੋੜ) ਸ਼ਾਮਲ ਹਨ।
ਸੁਪਰਸਟਾਰ ਕੋਲ ਲਗਭਗ ₹4 ਕਰੋੜ ਦੀ ਇੱਕ ਕਸਟਮ-ਡਿਜ਼ਾਈਨ ਕੀਤੀ ਵੈਨਿਟੀ ਵੈਨ ਵੀ ਹੈ।


