Salman Khan: ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੀ ਜ਼ਮਾਨਤ ਰੱਦ, ਸਲਮਾਨ ਦੇ ਘਰ ਕੀਤੀ ਦੀ ਫਾਇਰਿੰਗ
ਸੋਮਵਾਰ ਨੂੰ ਸਪੈਸ਼ਲ ਕੋਰਟ ਨੇ ਕੀਤੀ ਸੁਣਵਾਈ

By : Annie Khokhar
Salman Khan House Firing Case: ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਦਾਲਤ ਦੇ ਜੱਜ ਮਹੇਸ਼ ਜਾਧਵ ਨੇ ਮੁਹੰਮਦ ਰਫੀਕ ਸਰਦਾਰ ਚੌਧਰੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਦੱਸ ਦਈਏ ਕਿ 14 ਅਪ੍ਰੈਲ, 2024 ਦੀ ਸਵੇਰ ਨੂੰ, ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ, ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ ਬਾਂਦਰਾ ਵੈਸਟ ਵਿੱਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਗੋਲੀਬਾਰੀ ਕੀਤੀ ਸੀ। ਇਸੇ ਕੇਸ ਵਿੱਚ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਹੁਣ ਇਸ ਮਾਮਲੇ ਦੇ ਇੱਕ ਦੋਸ਼ੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕੀਤਾ ਗਿਆ ਹੈ।
ਦੋਸ਼ੀ ਨਿਆਂਇਕ ਹਿਰਾਸਤ ਵਿੱਚ ਹਨ
ਪੁਲਿਸ ਦੇ ਅਨੁਸਾਰ, ਮੁਹੰਮਦ ਰਫੀਕ ਸਰਦਾਰ ਚੌਧਰੀ ਨੇ ਗੋਲੀਬਾਰੀ ਤੋਂ ਦੋ ਦਿਨ ਪਹਿਲਾਂ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟਸ ਦੀ ਰੇਕੀ ਕੀਤੀ ਸੀ, ਇਲਾਕੇ ਦੀ ਵੀਡੀਓ ਬਣਾਈ ਸੀ ਅਤੇ ਵੀਡੀਓ ਉਸੇ ਮਾਮਲੇ ਦੇ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਭੇਜੀ ਸੀ। ਵਰਤਮਾਨ ਵਿੱਚ, ਵਿੱਕੀ ਗੁਪਤਾ, ਸਾਗਰ ਪਾਲ, ਸੋਨੂੰ ਕੁਮਾਰ ਬਿਸ਼ਨੋਈ, ਮੁਹੰਮਦ ਰਫੀਕ ਚੌਧਰੀ ਅਤੇ ਹਰਪਾਲ ਸਿੰਘ ਨਿਆਂਇਕ ਹਿਰਾਸਤ ਵਿੱਚ ਹਨ।
ਇੱਕ ਦੋਸ਼ੀ ਨੇ ਪੁਲਿਸ ਹਿਰਾਸਤ ਵਿੱਚ ਕਰ ਲਈ ਸੀ ਖ਼ੁਦਕੁਸ਼ੀ
ਮਾਮਲੇ ਦੇ ਦੋਸ਼ੀ ਅਨੁਜ ਕੁਮਾਰ ਥਾਪਨ ਨੇ ਪੁਲਿਸ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਦਾਇਰ ਚਾਰਜਸ਼ੀਟ ਵਿੱਚ, ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੂੰ ਲੋੜੀਂਦੇ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।


