ਸਲਮਾਨ ਖਾਨ ਨੂੰ ਫਿਲਮਾਂ 'ਚ ਕੰਮ ਕਰਦੇ ਹੋਏ 37 ਸਾਲ, 100 ਤੋਂ ਵੱਧ ਕੀਤੀਆਂ ਫਿਲਮਾਂ
ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਫਿਲਮੀ ਸਫ਼ਰ ਕਾਫ਼ੀ ਲੰਮਾ ਅਤੇ ਦਿਲਚਸਪ ਰਿਹਾ ਹੈ। 100 ਤੋਂ ਵੀ ਵੱਧ ਫਿਲਮਾਂ ਵਿੱਚ ਐਕਟਿੰਗ ਕਰ ਚੁੱਕੇ ਸਲਮਾਨ ਖਾਨ ਨੂੰ ਅੱਜ ਜਦੋਂ ਫਿਲਮ ਇੰਡਸਟਰੀ ਵਿੱਚ ਕੰਮ ਕਰਦਿਆਂ 37 ਸਾਲ ਪੂਰੇ ਹੋ ਚੁੱਕੇ ਹਨ ਤਾਂ ਆਓ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਉਨ੍ਹਾਂ ਦੀਆਂ ਕੁੱਝ ਖਾਸ ਫਿਲਮਾਂ ਬਾਰੇ ਦੱਸਦੇ ਹਾਂ।

By : Makhan shah
ਮੁੰਬਈ- ਸ਼ੇਖਰ ਰਾਏ: ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਫਿਲਮੀ ਸਫ਼ਰ ਕਾਫ਼ੀ ਲੰਮਾ ਅਤੇ ਦਿਲਚਸਪ ਰਿਹਾ ਹੈ। 100 ਤੋਂ ਵੀ ਵੱਧ ਫਿਲਮਾਂ ਵਿੱਚ ਐਕਟਿੰਗ ਕਰ ਚੁੱਕੇ ਸਲਮਾਨ ਖਾਨ ਨੂੰ ਅੱਜ ਜਦੋਂ ਫਿਲਮ ਇੰਡਸਟਰੀ ਵਿੱਚ ਕੰਮ ਕਰਦਿਆਂ 37 ਸਾਲ ਪੂਰੇ ਹੋ ਚੁੱਕੇ ਹਨ ਤਾਂ ਆਓ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਉਨ੍ਹਾਂ ਦੀਆਂ ਕੁੱਝ ਖਾਸ ਫਿਲਮਾਂ ਬਾਰੇ ਦੱਸਦੇ ਹਾਂ।
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਫਿਲਮ ਇੰਡਸਟਰੀ ਵਿੱਚ 37 ਸਾਲ ਪੂਰੇ ਕਰ ਲਏ ਹਨ। ਸਲਮਾਨ ਖਾਨ ਨੇ 1988 ਵਿੱਚ ਬੀਵੀ ਹੋ ਤੋ ਐਸੀ ਨਾਲ ਬਾਲੀਵੁੱਡ ਵਿੱਚ ਇੱਕ ਸਹਾਇਕ ਅਦਾਕਾਰ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, 1989 ਵਿੱਚ ਰਿਲੀਜ਼ ਹੋਈ ਸੂਰਜ ਬੜਜਾਤੀਆ ਦੀ 'ਮੈਨੇ ਪਿਆਰ ਕੀਆ' ਨੇ ਸਲਮਾਨ ਖਾਨ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਹ ਫਿਲਮ ਨਾ ਸਿਰਫ਼ ਸਲਮਾਨ ਲਈ ਸਗੋਂ ਭਾਰਤੀ ਸਿਨੇਮਾ ਵਿੱਚ ਰੋਮਾਂਟਿਕ ਡਰਾਮੇ ਲਈ ਵੀ ਇੱਕ ਗੇਮ-ਚੇਂਜਰ ਸਾਬਤ ਹੋਈ।
ਇਸ ਸਫਲਤਾ ਤੋਂ ਬਾਅਦ, ਸਲਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਚਾਹੇ ਉਹ ਵਾਂਟੇਡ ਅਤੇ ਦਬੰਗ ਵਰਗੇ ਐਕਸ਼ਨ ਮਨੋਰੰਜਨ ਹੋਣ, ਹਮ ਆਪਕੇ ਹੈਂ ਕੌਣ ਵਰਗੇ ਪਰਿਵਾਰਕ ਡਰਾਮਾ... ਜਾਂ ਬਜਰੰਗੀ ਭਾਈਜਾਨ ਵਰਗੀ ਭਾਵਨਾਤਮਕ ਕਹਾਣੀ, ਉਸਨੇ ਲਗਾਤਾਰ ਕਈ ਹਿੱਟ ਫਿਲਮਾਂ ਦਿੱਤੀਆਂ, ਜਿਸ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ, ਸਲਮਾਨ ਖਾਨ ਨੇ 100 ਤੋਂ ਵੱਧ ਫਿਲਮਾਂ ਵਿੱਚ ਕਈ ਚੋਟੀ ਦੇ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ ਅਤੇ ਕਈ ਪੁਰਸਕਾਰ ਜਿੱਤੇ ਹਨ।
ਇਸ ਤੋਂ ਇਲਾਵਾ ਟੀਵੀ ਰਿਐਲਟੀ ਸ਼ੋਅਜ਼ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਦੇ ਸ਼ੋਅ 'ਦੱਸ ਕਾ ਦਮ' ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਇਸ ਤੋਂ ਇਲਾਵਾ ਮੋਸਟ ਕੰਟਰੋਵਰਸ਼ੀਅਲ ਟੀਵੀ ਸ਼ੋਅ 'ਬਿੱਗ ਬੌਸ' ਨੂੰ ਤਾਂ ਸਲਮਾਨ ਖਾਨ ਤੋਂ ਇਲਾਵਾ ਇਮੈਜਿਨ ਕਰਨਾ ਵੀ ਮੁਸ਼ਕਲ ਹੈ।
ਇਸ ਦੇ ਨਾਲ ਹੀ, ਹਰ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀਆਂ ਉਨ੍ਹਾਂ ਦੀਆਂ ਫਿਲਮਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਇੱਕ ਤਿਉਹਾਰ ਵਾਂਗ ਮਨਾਉਂਦੇ ਹਨ। ਇਹੀ ਕਾਰਨ ਹੈ ਕਿ ਸਲਮਾਨ ਦੀਆਂ ਫਿਲਮਾਂ ਅਕਸਰ ਬਾਕਸ ਆਫਿਸ 'ਤੇ ਭਾਰੀ ਕਮਾਈ ਕਰਦੀਆਂ ਹਨ। ਪ੍ਰਸ਼ੰਸਕ ਸਲਮਾਨ ਖਾਨ ਦੀ ਨਵੀਂ ਫਿਲਮ 'ਬੈਟਲ ਆਫ ਗਲਵਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਪੂਰਵ ਲੱਖੀਆ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ 2020 ਦੇ ਗਲਵਾਨ ਘਾਟੀ ਸੰਘਰਸ਼ 'ਤੇ ਅਧਾਰਤ ਹੈ ਅਤੇ ਇਸ ਵਿੱਚ ਬਹਾਦਰੀ ਅਤੇ ਦੇਸ਼ ਭਗਤੀ ਦੀ ਝਲਕ ਸਾਫ਼ ਦਿਖਾਈ ਦੇਣ ਵਾਲੀ ਹੈ।
ਇਸ ਤੋਂ ਇਲਾਵਾ ਸਲਮਾਨ ਖਾਨ ਦੇ ਫਿਲਮੀ ਕਰੀਅਰ ਦੇ ਨਾਲ ਨਾਲ ਉਨ੍ਹਾਂ ਦੀ ਭਾਂਵੇ ਨਿੱਜੀ ਜ਼ਿੰਦਗੀ ਹੋਵੇ। ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਹੋਣ ਜਾਂ ਕਈ ਤਰ੍ਹਾਂ ਦੇ ਵਿਵਾਦ ਹੋਣ। ਸਲਮਾਨ ਖਾਨ ਹਮੇਸ਼ਾ ਹੀ ਸੁਰਖੀਆਂ ਵਿੱਚ ਰਹੇ ਹਨ। ਇਸ ਸਭ ਦੇ ਬਾਵਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਮਿਲਣ ਵਾਲੇ ਪਿਆਰ ਵਿੱਚ ਕਦੇ ਕਮੀ ਨਹੀਂ ਆਈ ਹੈ।


