Begin typing your search above and press return to search.

ਰਣਵੀਰ ਸਿੰਘ ਨੇ ਅਗਲੇ ਪ੍ਰੋਜੈਕਟ ਦਾ ਕੀਤਾ ਐਲਾਨ, ਸੰਜੇ ਦੱਤ ਵੀ ਨੇ ਇਸ 'ਚ ਸ਼ਾਮਲ

ਣਵੀਰ ਸਿੰਘ ਨੇ ਆਦਿਤਿਆ ਧਰ ਨਾਲ ਆਪਣੀ ਅਗਲੀ ਵੱਡੀ ਫਿਲਮ ਦਾ ਐਲਾਨ ਕੀਤਾ ਹੈ । ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਸੰਜੇ ਦੱਤ, ਆਰ. ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਸਮੇਤ ਇੱਕ ਸ਼ਾਨਦਾਰ ਜਹੀ ਖਾਸ ਸਟਾਰਕਾਸਟ ਸ਼ਾਮਲ ਹੈ ।

ਰਣਵੀਰ ਸਿੰਘ ਨੇ ਅਗਲੇ ਪ੍ਰੋਜੈਕਟ ਦਾ ਕੀਤਾ ਐਲਾਨ, ਸੰਜੇ ਦੱਤ ਵੀ ਨੇ ਇਸ ਚ ਸ਼ਾਮਲ
X

lokeshbhardwajBy : lokeshbhardwaj

  |  27 July 2024 4:13 PM GMT

  • whatsapp
  • Telegram

ਮੁੰਬਈ : ਰਣਵੀਰ ਸਿੰਘ ਨੇ ਆਦਿਤਿਆ ਧਰ ਨਾਲ ਆਪਣੀ ਅਗਲੀ ਵੱਡੀ ਫਿਲਮ ਦਾ ਐਲਾਨ ਕੀਤਾ ਹੈ । ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਸੰਜੇ ਦੱਤ, ਆਰ. ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਸਮੇਤ ਇੱਕ ਸ਼ਾਨਦਾਰ ਜਹੀ ਖਾਸ ਸਟਾਰਕਾਸਟ ਸ਼ਾਮਲ ਹੈ । ਜਿਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਦੁਆਰਾ ਇਸ ਨੂੰ ਪ੍ਰੌਡਿਊਸ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ । ਰਨਵੀਰ ਸਿੰਘ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਸਾਇਟ ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਚ ਬਲੈਕ-ਐਂਡ-ਵਾਈਟ ਫੋਟੋ ਕੋਲਾਜ ਵਿੱਚ ਸੰਜੇ ਦੱਤ, ਆਰ ਮਾਧਵਨ, ਅਕਸ਼ੈ ਖੰਨਾ, ਆਦਿਤਿਆ ਅਤੇ ਅਰਜੁਨ ਰਾਮਪਾਲ ਵੀ ਸਨ। ਇਨ੍ਹਾਂ ਸਾਰਿਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਗੰਭੀਰ ਹਾਵ-ਭਾਵ ਸਨ । ਹਾਲਾਂਕਿ ਰਣਵੀਰ ਨੇ ਫਿਲਮ ਜਾਂ ਇਸ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ।

ਇਸ ਪੋਸਟ ਤੇ ਟਾਇਟਲ ਚ ਲਿਖਦੇ ਹੋਏ ਉਨ੍ਹਾਂ ਕਿਹਾ" ਕਿ ਇਹ ਮੇਰੇ ਪ੍ਰਸ਼ੰਸਕਾਂ ਲਈ ਹੈ, ਜਿਨ੍ਹਾਂ ਨੇ ਮੇਰੇ ਨਾਲ ਇੰਨਾ ਸਬਰ ਰੱਖਿਆ ਹੈ, ਅਤੇ ਇਸ ਤਰ੍ਹਾਂ ਦੇ ਮੋੜ ਦੀ ਮੰਗ ਕਰ ਰਹੇ ਹਨ । ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਇਸ ਵਾਰ, ਤੁਹਾਨੂ ਇਹੋ ਜਿਹਾ ਇੱਕ ਸਿਨੇਮਿਕ ਅਨੁਭਵ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਸੀ ਹੋਇਆ "ਫਿਲਮ ਨਿਰਮਾਤਾ ਸਿਧਾਰਥ ਆਨੰਦ ਨੇ ਪੋਸਟਰ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ, "ਇਸ ਨੂੰ ਲੈ ਕੇ ਉਤਸ਼ਾਹਿਤ ਹਾਂ!!!" ਸੰਜੇ (ਦੱਤ) ਨੇ ਵੀ ਪੋਸਟਰ ਨੂੰ ਰੀਟਵੀਟ ਕੀਤਾ ਅਤੇ ਇਸ ਨੂੰ ਕੈਪਸ਼ਨ ਦਿੱਤਾ, “ ਹੇਅਰ ਵੀ ਕਮ (ਫਾਇਰ ਇਮੋਜੀ) । ਜੇਕਰ ਸੰਜੇ ਦੱਤ ਦੀ ਗੱਲ ਕਰੀਏ ਤਾਂ ਉਹ 'ਵੈਲਕਮ ਟੂ ਦ ਜੰਗਲ' 'ਚ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਪਰੇਸ਼ ਰਾਵਲ ਅਤੇ ਦਿਸ਼ਾ ਪਟਾਨੀ ਦੇ ਨਾਲ ਨਜ਼ਰ ਆਉਣਗੇ । ਇਹ ਫਿਲਮ 20 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਤਰੁਣ ਮਨਸੁਖਾਨੀ ਦੁਆਰਾ ਨਿਰਦੇਸ਼ਿਤ ਹਾਊਸਫੁੱਲ 5 ਲਈ ਸੰਜੇ ਵੀ ਆ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it