Begin typing your search above and press return to search.

Parmish Verma: ਪੰਜਾਬੀ ਗਾਇਕ ਪਰਮੀਸ਼ ਵਰਮਾ ਵਿਵਾਦਾਂ ਵਿੱਚ, ਕੁੱਤਿਆਂ ਬਾਰੇ ਬੋਲਿਆ ਗਲਤ, ਭੜਕੇ ਲੋਕ

ਕੁੱਤਿਆਂ ਨੂੰ ਮਾਰਨ ਦੀ ਕੀਤੀ ਗੱਲ, ਸੋਸ਼ਲ ਮੀਡੀਆ ਤੇ ਟਰੋਲ ਹੋਇਆ ਗਾਇਕ

Parmish Verma: ਪੰਜਾਬੀ ਗਾਇਕ ਪਰਮੀਸ਼ ਵਰਮਾ ਵਿਵਾਦਾਂ ਵਿੱਚ, ਕੁੱਤਿਆਂ ਬਾਰੇ ਬੋਲਿਆ ਗਲਤ, ਭੜਕੇ ਲੋਕ
X

Annie KhokharBy : Annie Khokhar

  |  4 Jan 2026 7:47 PM IST

  • whatsapp
  • Telegram

Parmish Verma Controversy: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਵੈਸੇ ਤਾਂ ਕਿਸੇ ਨਾ ਕਿਸੇ ਵਿਵਾਦ ਕਰਕੇ ਉਸਦਾ ਨਾਮ ਸੁਰਖੀਆਂ ਵਿੱਚ ਰਹਿੰਦਾ ਹੈ, ਪਰ ਇਸ ਵਾਰ ਉਸਨੇ ਅਜਿਹੀਆਂ ਗੱਲਾਂ ਬੋਲੀਆਂ ਹਨ ਕਿ ਉਸਦਾ ਵੀਡਿਓ ਤਾਂ ਵਾਇਰਲ ਹੋਇਆ ਹੀ, ਇਸਤੋਂ ਬਾਅਦ ਲੋਕਾਂ ਨੇ ਗਾਇਕ ਦੀ ਰੱਜ ਕੇ ਭੰਡੀ ਕੀਤੀ। ਦਰਅਸਲ, ਪਰਮੀਸ਼ ਵਰਮਾ ਨੇ ਕੁੱਤਿਆਂ ਨੂੰ ਲੈਕੇ ਅਜਿਹਾ ਬਿਆਨ ਦਿੱਤਾ ਹੈ ਜਿਸਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਉਸਨੇ ਕੀ ਬੋਲਿਆ।

ਪਰਮੀਸ਼ ਵਰਮਾ ਦਾ ਆਪਣੇ ਭਰਾ ਸੁਖਮਨ ਨਾਲ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦੇ ਨਾਲ ਦੋ ਹੋਰ ਲੋਕ ਹਨ। ਉਹ ਸਾਰੇ ਕਾਰ ਵਿੱਚ ਬੈਠੇ ਕੁੱਤਿਆਂ ਦੇ ਮੁੱਦੇ ਤੇ ਬਹਿਸ ਕਰ ਰਹੇ ਹਨ। ਇਸ ਦਰਮਿਆਨ ਉਸਨੇ ਡੌਗ ਲਵਰਜ਼ ਨੂੰ ਪਖੰਡੀ ਦੱਸਿਆ। ਇਸਦੇ ਨਾਲ ਹੀ ਉਸਨੇ ਇਹ ਕਿਹਾ ਕਿ ਡੌਗਜ਼ ਨੂੰ ਪਿਆਰ ਕਰਨ ਵਾਲੇ ਤੜਕੇ ਉੱਠ ਕੇ ਚਿਕਨ ਖਾਣਾ ਸ਼ੁਰੂ ਕਰ ਦਿੰਦੇ ਹਨ। ਦੇਖੋ ਇਹ ਵੀਡੀਓ

ਪਰਮੀਸ਼ ਵਰਮਾ ਇੱਥੇ ਹੀ ਨਹੀਂ ਰੁਕਿਆ। ਉਸਨੇ ਇਹ ਤੱਕ ਬੋਲਿਆ ਕਿ ਜੇ ਕੋਈ ਕੁੱਤਾ ਉਸਦੀ ਕਾਰ ਉੱਤੇ ਬੈਠੇਗਾ ਤਾਂ ਉਹ ਉਸਨੂੰ ਮਾਰੇਗਾ। ਇਸਦੇ ਨਾਲ ਹੀ ਉਹ ਆਪਣੇ ਕਿਸੇ ਦੋਸਤ ਨੂੰ ਵੀ ਕੁੱਤਿਆਂ ਨੂੰ ਮਾਰਨ ਲਈ ਉਕਸਾਉਂਦਾ ਹੋਇਆ ਨਜ਼ਰ ਆਇਆ। ਦੇਖੋ ਇਹ ਵੀਡੀਓ

ਇਸ ਵੀਡਿਓ ਨੂੰ ਦੇਖ ਕੇ ਲੋਕ ਕਾਫ਼ੀ ਗੁੱਸੇ ਵਿੱਚ ਆ ਗਏ ਹਨ। ਖਾਸ ਕਰਕੇ ਡੌਗ ਲਵਰਜ਼ ਗਾਇਕ ਦੀ ਰੱਜ ਕੇ ਨਿੰਦਾ ਕਰ ਰਹੇ ਹਨ। ਸੋਸ਼ਲ ਮੀਡਿਆ ਤੇ ਲੋਕ ਇਸ ਗੱਲ ਨੂੰ ਲੈਕੇ ਦੋ ਧੜਿਆਂ ਵਿੱਚ ਵੰਡ ਗਏ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪਰਮੀਸ਼ ਨੇ ਕੁੱਝ ਵੀ ਗ਼ਲਤ ਨਹੀਂ ਬੋਲਿਆ, ਦੂਜੇ ਪਾਸੇ ਕਈ ਲੋਕ ਗਾਇਕ ਦੀ ਰੱਜ ਕੇ ਨਿੰਦਾ ਕਰ ਰਹੇ ਹਨ। ਇਸ ਵੀਡਿਓ ਤੇ ਲੋਕਾਂ ਨੇ ਕਈ ਤਰ੍ਹਾ ਦੇ ਨੈਗਟਿਵ ਕਮੈਂਟਸ ਕਰ ਰਹੇ ਹਨ। ਦੇਖੋ ਲੋਕਾਂ ਨੇ ਪਰਮੀਸ਼ ਵਰਮਾ ਨੂੰ ਕੀ ਕਿਹਾ:














ਕਾਬਿਲੇ ਗੌਰ ਹੈ ਕਿ ਕੁੱਤਿਆਂ ਦਾ ਮੁੱਦਾ ਇਸ ਸਮੇਂ ਭਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈਕੇ 7 ਜਨਵਰੀ ਨੂੰ ਸੁਣਵਾਈ ਤੈਅ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਕੀ ਸੁਪਰੀਮ ਕੋਰਟ ਦੇ ਜੱਜ ਡੌਗ ਲਵਰਜ਼ ਸਾਹਮਣੇ ਝੁਕਦੇ ਹਨ ਜਾਂ ਫਿਰ ਆਪਣਾ ਮਨਮਾਨਾ ਫ਼ੈਸਲਾ ਸੁਣਾਉਂਦੇ ਹਨ।

Next Story
ਤਾਜ਼ਾ ਖਬਰਾਂ
Share it