Gurdas Maan: ਲੀਜੈਂਡ ਗਾਇਕ ਗੁਰਦਾਸ ਮਾਨ ਦਾ ਅੱਜ ਜਨਮਦਿਨ, 69 ਦੀ ਉਮਰ ਵਿੱਚ 453 ਕਰੋੜ ਜਾਇਦਾਦ ਦੇ ਮਾਲਕ
ਜਾਣੋ ਗਾਇਕੀ ਤੋਂ ਇਲਾਵਾ ਹੋਰ ਕੀ ਹਨ ਗਾਇਕ ਦੀ ਕਮਾਈ ਦੇ ਸਾਧਨ

By : Annie Khokhar
Gurdas Maan 69th Birthday: ਪੰਜਾਬੀ ਮਨੋਰੰਜਨ ਜਗਤ ਦੇ ਬਾਬਾ ਬੋਹੜ ਗੁਰਦਾਸ ਮਾਨ ਅੱਜ ਯਾਨੀ 4 ਜਨਵਰੀ ਨੂੰ ਆਪਣਾ 69ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਦੇ ਦਿਨ ਲੀਜੈਂਡ ਪੰਜਾਬੀ ਗਾਇਕ ਨੂੰ ਦੁਨੀਆ ਭਰ ਤੋਂ ਉਹਨਾਂ ਦੇ ਫ਼ੈਨਜ਼ ਵਧਾਈ ਦੇ ਰਹੇ ਹਨ ਅਤੇ ਉਹਨਾਂ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ। ਇਸ ਮੌਕੇ ਅਸੀਂ ਤੁਹਾਨੂੰ ਗੁਰਦਾਸ ਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋਂ ਤੁਸੀਂ ਸ਼ਾਇਦ ਹੀ ਕਦੇ ਸੁਣੀਆਂ ਹੋਣ।
ਸ਼ੁਰੂਆਤੀ ਜੀਵਨ ਤੇ ਕਰੀਅਰ ਦੀ ਸ਼ੁਰੂਆਤ
ਗੁਰਦਾਸ ਮਾਨ ਦਾ ਜਨਮ 4 ਜਨਵਰੀ, 1957 ਨੂੰ ਗਿੱਦੜਬਾਹਾ ਵਿੱਚ ਹੋਇਆ ਸੀ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1980 ਵਿੱਚ "ਦਿਲ ਦਾ ਮਾਮਲਾ" ਗੀਤ ਨਾਲ ਕੀਤੀ। ਇਹ ਗੀਤ ਇੰਨਾ ਮਸ਼ਹੂਰ ਹੋਇਆ ਕਿ ਉਹ ਰਾਤੋ ਰਾਤ ਸਟਾਰ ਬਣ ਗਏ।
ਮਾਨ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਹਜ਼ਾਰਾਂ ਗਾਣੇ ਗਏ ਹਨ, ਜਿੰਨਾ ਵਿਚੋਂ ਜ਼ਿਆਦਾਤਰ ਗਾਣੇ ਸੁਪਰਹਿੱਟ ਜਾਂ ਫਿਰ ਹਿੱਟ ਰਹੇ ਹਨ। ਉਹਨਾਂ ਨੂੰ "ਪੰਜਾਬ ਦੀ ਆਵਾਜ਼" ਦੇ ਨਾਮ ਨਾਲ ਜਾਣਿਆ ਜਾਂਦਾ ਹੈ।
69 ਦੀ ਉਮਰ ਵਿੱਚ 453 ਕਰੋੜ ਜਾਇਦਾਦ ਦੇ ਮਾਲਕ
ਗੂਗਲ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਦੀ ਡੇਟ ਵਿੱਚ ਗੁਰਦਾਸ ਮਾਨ ਆਪਣੇ ਟੈਲੇਂਟ ਦੇ ਦਮ ਤੇ 453 ਕਰੋੜ ਜਾਇਦਾਦ ਦੇ ਮਾਲਕ ਹਨ। ਫਿਲਹਾਲ ਮਾਨ ਗਾਇਕੀ ਵਿੱਚ ਇੰਨੇ ਐਕਟਿਵ ਨਹੀਂ ਹਨ, ਪਰ ਉਹਨਾਂ ਦੇ ਕਮਾਈ ਦੇ ਹੋਰ ਵੀ ਕਈ ਸਾਧਨ ਹਨ। 2025 ਤੱਕ, ਗੁਰਦਾਸ ਮਾਨ ਦੀ ਕੁੱਲ ਜਾਇਦਾਦ ₹453 ਕਰੋੜ (ਲਗਭਗ $55 ਮਿਲੀਅਨ ਅਮਰੀਕੀ ਡਾਲਰ) ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਗੁਰਦਾਸ ਮਾਨ ਪੰਜਾਬੀ ਮਨੋਰੰਜਨ ਜਗਤ ਦੇ ਚੋਟੀ ਦੇ ਤਿੰਨ ਸਭ ਤੋਂ ਅਮੀਰ ਪੰਜਾਬੀ ਗਾਇਕਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਇਹ ਹਨ ਗਾਇਕ ਦੀ ਕਮਾਈ ਦੇ ਸਾਧਨ
ਲਾਈਵ ਕੰਸਰਟ ਅਤੇ ਸਟੇਜ ਸ਼ੋਅ
ਸੰਗੀਤ ਐਲਬਮ ਦੀ ਫੀਸ ਅਤੇ ਐਲਬਮ ਹਿੱਟ ਹੋਣ ਤੇ ਰਾਇਲਟੀ (ਮੁਨਾਫ਼ੇ ਦੀ ਕਮਾਈ ਵਿੱਚੋਂ ਹਿੱਸਾ)
ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਅਤੇ ਨਿਰਦੇਸ਼ਨ
ਸੱਭਿਆਚਾਰਕ ਰਾਜਦੂਤ ਵਜੋਂ ਰਾਸ਼ਟਰੀ/ਅੰਤਰਰਾਸ਼ਟਰੀ ਸਮਾਗਮ
ਗੁਰਦਾਸ ਮਾਨ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇੱਥੋਂ ਵੀ ਗਾਇਕ ਨੂੰ ਕਰੋੜਾਂ ਦੀ ਕਮਾਈ ਹੁੰਦੀ ਹੈ।
ਇੱਕ ਸਟੇਜ ਸ਼ੋਅ ਲਈ 30 ਲੱਖ ਲੈਂਦੇ ਹਨ ਮਾਨ
ਸੂਤਰਾਂ ਮੁਤਾਬਕ ਗੁਰਦਾਸ ਮਾਨ ਇੱਕ ਸਟੇਜ ਸ਼ੋਅ ਲਈ ₹25–30 ਲੱਖ ਤੱਕ ਚਾਰਜ ਕਰਦੇ ਹਨ। ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਲਾਨਾ 10-15 ਲਾਈਵ ਸ਼ੋਅ ਕਰ ਲੈਂਦੇ ਹਨ। ਇਸ ਤਰ੍ਹਾਂ ਉਹਨਾਂ ਸੀ ਕਮਾਈ ਕਰੋੜਾਂ ਤੱਕ ਪਹੁੰਚ ਜਾਂਦੀ ਹੈ। ਇਸਤੋਂ ਇਲਾਵਾ ਮਾਨ ਸਾਬ ਪੁਰਾਣੇ ਗੀਤਾਂ ਤੋਂ ਰਾਇਲਟੀ ਵੀ ਲੈਂਦੇ ਹਨ। ਨਾਲ ਹੀ ਉਹ ਸਰਕਾਰੀ ਅਤੇ ਨਿੱਜੀ ਸਮਾਗਮਾਂ ਵਿੱਚ ਮਹਿਮਾਨ ਵਜੋਂ ਵੀ ਹਾਜ਼ਰੀ ਭਰਦੇ ਹਨ, ਇਸਦੇ ਲਈ ਉਹ ਕੁੱਝ ਮਿੰਟ ਦਿਖਾਈ ਦੇਣ ਲਈ ਹੀ ਲੱਖਾਂ ਰੁਪਏ ਲੈਂਦੇ ਹਨ।


