Balkar Sidhu: ਪੰਜਾਬੀ ਗਾਇਕ ਬਲਕਾਰ ਸਿੱਧੂ ਧੀ ਦੀ ਵਿਦਾਈ ਮੌਕੇ ਹੋਏ ਭਾਵੁਕ, ਰੋ ਰੋ ਕੇ ਗਾਇਆ ਗਾਣਾ, ਵੀਡਿਓ ਵਾਇਰਲ
ਹਾਲ ਹੀ ਵਿੱਚ ਹੋਇਆ ਬਲਕਾਰ ਸਿੱਧੂ ਦੀ ਕੁੜੀ ਦਾ ਵਿਆਹ, ਭਗਵੰਤ ਮਾਨ ਨੇ ਲਵਾਈ ਸੀ ਹਾਜ਼ਰੀ

By : Annie Khokhar
Balkar Sidhu Daughter Marriage: ਪੰਜਾਬੀ ਗਾਇਕ ਤੇ ਆਪ ਵਿਧਾਇਕ ਬਲਕਾਰ ਸਿੱਧੂ ਇੰਨੀ ਦਿਨੀਂ ਸੁਰਖੀਆਂ ਵਿੱਚ ਹਨ। ਦਰਅਸਲ, ਬੀਤੇ ਦਿਨੀਂ ਗਾਇਕ ਦੀ ਧੀ ਦਾ ਵਿਆਹ ਹੋਇਆ ਹੈ, ਜਿਸਦੇ ਕਈ ਵੀਡਿਓ ਤੇ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ਤੇ ਸਿੱਧੂ ਦਾ ਇੱਕ ਵੀਡਿਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡਿਓ ਵਿੱਚ ਬਲਕਾਰ ਸਿੱਧੂ ਧੀ ਦੀ ਵਿਦਾਈ ਮੋਕੇ ਗਾਣਾ ਗਾ ਰਹੇ ਹਨ ਅਤੇ ਗਾਣਾ ਗਾਉਂਦੇ ਹੋਏ ਉਹ ਰੋਣ ਲੱਗ ਪੈਂਦੇ ਹਨ, ਇਸ ਦਰਮਿਆਨ ਗਾਇਕ ਨੇ ਗਾਣਾ ਨਹੀਂ ਛੱਡਿਆ। ਲੋਕ ਇਸ ਵੀਡਿਓ ਨੂੰ ਖੂਬ ਪਿਆਰ ਦੇ ਰਹੇ ਹਨ ਪਰ ਨਾਲ ਹੀ ਇਸਨੂੰ ਦੇਖ ਕੇ ਭਾਵੁਕ ਵੀ ਹੋ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ
ਬਲਕਾਰ ਸਿੱਧੂ ਦੀ ਧੀ ਦੇ ਵਿਆਹ ਵਿੱਚ ਗਾਇਕਾਂ ਤੋਂ ਲੈਕੇ ਸਿਆਸੀ ਸ਼ਖ਼ਸੀਅਤਾਂ ਤੱਕ ਨੇ ਕੀਤੀ ਸ਼ਿਰਕਤ
ਹਾਲ ਹੀ ਵਿੱਚ ਉਨ੍ਹਾਂ ਦੀ ਧੀ ਅੰਗਦ ਸਿੰਘ ਢਿੱਲੋਂ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਹੈ। ਹੁਣ ਇਸ ਹਾਈ-ਪ੍ਰੋਫਾਈਲ ਵਿਆਹ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਅਨੰਦ ਕਾਰਜ ਦਾ ਵੀਡਿਓ
CM ਮਾਨ ਨੇ ਨਵ ਵਿਸ਼ੇ ਜੋੜੇ ਨੂੰ ਦਿੱਤੀਆਂ ਅਸੀਸਾਂ
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਹੋਏ ਇਸ ਸ਼ਾਨਦਾਰ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਨਵ-ਵਿਆਹੀ ਜੋੜੀ ਨੂੰ ਆਪਣੀਆਂ ਅਸੀਸਾਂ ਦਿੱਤੀਆਂ ਅਤੇ ਵਿਧਾਇਕ ਬਲਕਾਰ ਸਿੱਧੂ ਦੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ।
ਹੋਰ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਲਵਾਈ ਹਾਜ਼ਰੀ
ਬਲਕਾਰ ਸਿੱਧੂ ਜੋ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੰਜਾਬੀ ਗਾਇਕੀ ਦਾ ਇੱਕ ਵੱਡਾ ਨਾਮ ਰਹੇ ਹਨ, ਉਨ੍ਹਾਂ ਦੀ ਬੇਟੀ ਦੇ ਵਿਆਹ ਵਿੱਚ ਸਿਆਸੀ ਆਗੂਆਂ ਦੇ ਨਾਲ-ਨਾਲ ਕਲਾ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਵੀ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਮੁੱਖ ਮੰਤਰੀ ਮਾਨ ਦੀ ਮੌਜੂਦਗੀ ਨੇ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ।


