Diljit Dosanjh: ਦਿਲਜੀਤ ਦੋਸਾਂਝ ਦੀ ਫ਼ਿਲਮ ਵਿਵਾਦਾਂ ਵਿੱਚ, ਲੋਕਾਂ ਨੇ ਸ਼ੂਟਿੰਗ ਰੋਕੀ, ਕੀਤਾ ਹੰਗਾਮਾ
ਫਿਲਮ ਦੀ ਟੀਮ ਨਾਲ ਕੀਤੀ ਬਹਿਸਬਾਜ਼ੀ

By : Annie Khokhar
Diljit Dosanjh Controversy: ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਦਿਲਜੀਤ ਇੱਕ ਨਵੇਂ ਵਿਵਾਦ ਵਿੱਚ ਫਸ ਗਏ ਹਨ। ਉਹਨਾਂ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੌਰਾਨ, ਪਟਿਆਲਾ ਦੇ ਕਿਲਾ ਚੌਕ ਇਲਾਕੇ ਵਿੱਚ ਹੰਗਾਮਾ ਹੋ ਗਿਆ, ਨਾਲ ਜੀ ਦੁਕਾਨਦਾਰਾਂ ਅਤੇ ਫਿਲਮ ਦੀ ਟੀਮ ਵਿਚਾਲੇ ਕਾਫੀ ਗਰਮਾ ਹਰਮੀ ਵੀ ਹੋਈ। ਪਾਕਿਸਤਾਨੀ ਬਾਜ਼ਾਰ ਦੇ ਦ੍ਰਿਸ਼ ਨੂੰ ਫਿਲਮਾਉਣ ਲਈ ਦੁਕਾਨਾਂ ਦੇ ਬਾਹਰ ਉਰਦੂ ਵਿੱਚ ਲਿਖੇ ਬੋਰਡ ਲਗਾਏ ਗਏ ਸਨ। ਦੁਕਾਨਦਾਰਾਂ ਨੇ ਇਸਤੇ ਇਤਰਾਜ਼ ਕੀਤਾ, ਦਾਅਵਾ ਕੀਤਾ ਕਿ ਇਸ ਕੰਮ ਲਈ ਉਨ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਸ ਤੋਂ ਇਲਾਵਾ, ਫਿਲਮ ਦੀ ਟੀਮ ਨੇ ਉਹਨਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਵੀ ਰੋਕਿਆ। ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਰਿਪੋਰਟਾਂ ਅਨੁਸਾਰ, ਅਦਾਕਾਰ ਦਿਲਜੀਤ ਦੋਸਾਂਝ ਨੇ ਸਵੇਰੇ ਪਟਿਆਲਾ ਦੇ ਕਿਲਾ ਚੌਕ ਇਲਾਕੇ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ। ਨਤੀਜੇ ਵਜੋਂ, ਪੁਲਿਸ ਨੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਦੋਂ ਦੁਕਾਨਦਾਰਾਂ ਨੇ ਸਵੇਰੇ 9 ਵਜੇ ਦੇ ਕਰੀਬ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਪੁਲਿਸ ਨੇ ਰੋਕ ਦਿੱਤਾ। ਵਾਰ-ਵਾਰ ਅਪੀਲਾਂ ਦੇ ਬਾਵਜੂਦ, ਪੁਲਿਸ ਨੇ ਦੁਕਾਨਦਾਰਾਂ ਨੂੰ ਅੱਗੇ ਵਧਣ ਨਹੀਂ ਦਿੱਤਾ। ਇਸ ਨਾਲ ਦੁਕਾਨਦਾਰਾਂ ਅਤੇ ਪੁਲਿਸ ਵਿਚਕਾਰ ਬਹਿਸ ਹੋ ਗਈ। ਲਗਭਗ ਅੱਧੇ ਘੰਟੇ ਬਾਅਦ, ਪੁਲਿਸ ਨੇ ਬੈਰੀਕੇਡ ਹਟਾ ਦਿੱਤੇ ਅਤੇ ਦੁਕਾਨਦਾਰਾਂ ਨੂੰ ਅੱਗੇ ਵਧਣ ਦਿੱਤਾ। ਹਾਲਾਂਕਿ, ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ 'ਤੇ ਪਹੁੰਚੇ, ਤਾਂ ਉਰਦੂ ਵਿੱਚ ਲਿਖੇ ਬੋਰਡ ਅਜੇ ਵੀ ਬਾਹਰ ਲਟਕ ਰਹੇ ਸਨ। ਇਸ ਨਾਲ ਦੁਕਾਨਦਾਰ ਗੁੱਸੇ ਵਿੱਚ ਆ ਗਏ। ਗੁੱਸਾਏ ਦੁਕਾਨਦਾਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਬੋਰਡਾਂ ਨੂੰ ਹਟਾਉਣ ਦੀ ਮੰਗ ਕੀਤੀ। ਦੁਕਾਨਦਾਰਾਂ ਅਤੇ ਫਿਲਮ ਦੇ ਅਮਲੇ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ। ਵਧਦੇ ਤਣਾਅ ਨੂੰ ਦੇਖਦੇ ਹੋਏ ਸ਼ੂਟਿੰਗ ਤੁਰੰਤ ਬੰਦ ਕਰ ਦਿੱਤੀ ਗਈ।
ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ 'ਤੇ ਉਰਦੂ ਭਾਸ਼ਾ ਦੇ ਬੋਰਡਾਂ ਲਈ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ ਸੀ, ਜੋ ਕਿ ਪੂਰੀ ਤਰ੍ਹਾਂ ਝੂਠ ਸੀ। ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਦੀ ਸ਼ੂਟਿੰਗ ਨਾਲ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਕਿਸੇ ਨੇ ਵੀ ਬਾਜ਼ਾਰ ਵਿੱਚ ਸ਼ੂਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲੈਣਾ ਜ਼ਰੂਰੀ ਨਹੀਂ ਸਮਝਿਆ।


