ਪ੍ਰਣਿਤਾ ਸੁਭਾਸ਼ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਖੁਸ਼ਖਬਰੀ !
ਅਭਿਨੇਤਰੀ ਆਪਣੇ ਇੰਸਟਾਗ੍ਰਾਮ 'ਤੇ ਗਈ ਅਤੇ ਆਪਣੇ ਬੇਬੀ ਬੰਪ ਨੂੰ ਸ਼ੋਅ ਕਰਦੇ ਹੋਏ ਕਈ ਤਸਵੀਰਾਂ ਦੇ ਸਾਂਝੀਆਂ ਕੀਤੀਆਂ ਨੇ ।
By : lokeshbhardwaj
ਮੁੰਬਈ : ਕੰਨੜ, ਤੇਲਗੂ, ਤਾਮਿਲ, ਹਿੰਦੀ ਅਤੇ ਮਲਿਆਲਮ ਤੋਂ ਇਲਾਵਾ ਕਈ ਭਾਸ਼ਾਵਾਂ ਦੇ ਸਿਨੇਮਾ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਪ੍ਰਣੀਤਾ ਸੁਭਾਸ਼ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਵੀਰਵਾਰ ਨੂੰ, ਅਭਿਨੇਤਰੀ ਆਪਣੇ ਇੰਸਟਾਗ੍ਰਾਮ 'ਤੇ ਗਈ ਅਤੇ ਆਪਣੇ ਬੇਬੀ ਬੰਪ ਨੂੰ ਸ਼ੋਅ ਕਰਦੇ ਹੋਏ ਕਈ ਤਸਵੀਰਾਂ ਦੇ ਸਾਂਝੀਆਂ ਕੀਤੀਆਂ ਨੇ । ਦੱਸਦਈਏ ਕਿ ਅਭਿਨੇਤਰੀ ਨੇ ਅੱਜ (25 ਜੁਲਾਈ ) ਨੂੰ ਸੋਸ਼ਲ ਮੀਡੀਆ 'ਤੇ ਆਪਣੀ ਦੂਜੀ ਵਾਰ ਪ੍ਰੈਗਨੈਂਨਟ ਦਾ ਐਲਾਨ ਕੀਤਾ । ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਨ੍ਹਾਂ ਨੇ ਬਲੈਕ ਬਾਡੀਕੋਨ ਟਾਪ ਅਤੇ ਜੀਨਸ 'ਚ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਹੈ। ਪ੍ਰਨੀਤਾ ਸੁਭਾਸ਼ ਅਤੇ ਉਸਦੇ ਪਤੀ ਨਿਤਿਨ ਰਾਜੂ ਪਹਿਲਾਂ ਹੀ ਇੱਕ ਬੱਚੀ ਅਰਨਾ ਦੇ ਮਾਤਾ-ਪਿਤਾ ਹਨ, ਜਿਸਦਾ ਉਹਨਾਂ ਨੇ ਜੂਨ 2022 ਵਿੱਚ ਸੁਆਗਤ ਕੀਤਾ ਸੀ ।
ਪ੍ਰਣੀਤਾ ਸੁਭਾਸ਼ ਦਾ 2021 ਚ ਕਾਰੋਬਾਰੀ ਨਿਤਿਨ ਰਾਜੂ ਨਾਲ ਹੋਇਆ ਸੀ ਵਿਆਹ
ਪ੍ਰਣੀਤਾ ਸੁਭਾਸ਼ ਨੇ ਕੋਵਿਡ-19 ਮਹਾਮਾਰੀ ਦੌਰਾਨ 2021 ਵਿੱਚ ਕਾਰੋਬਾਰੀ ਨਿਤਿਨ ਰਾਜੂ ਨਾਲ ਵਿਆਹ ਕੀਤਾ ਸੀ। ਉਸਨੇ 2022 ਵਿੱਚ ਬੇਟੀ ਅਰਨਾ ਨੂੰ ਜਨਮ ਦਿੱਤਾ। 2024 ਵਿੱਚ, ਉਸਨੇ ਕੰਮ ਮੁੜ ਸ਼ੁਰੂ ਕੀਤਾ ਅਤੇ ਮਲਿਆਲਮ ਫਿਲਮ 'ਥੰਕਮਣੀ' ਅਤੇ ਕੰਨੜ ਫਿਲਮ 'ਰਮਨਾ ਅਵਤਾਰ' ਵਿੱਚ ਦਿਖਾਈ ਦਿੱਤੀ। ਹੁਣ, ਅਦਾਕਾਰਾ ਆਪਣੀ ਦੂਜੀ ਗਰਭ ਅਵਸਥਾ ਲਈ ਕੰਮ ਤੋਂ ਬ੍ਰੇਕ ਲੈ ਰਹੀ ਹੈ । ਅਭਿਨੇਤਰੀ ਨੇ 2010 ਦੀ ਕੰਨੜ ਫਿਲਮ ਪੋਰਕੀ ਨਾਲ ਆਪਣੀ ਸ਼ੁਰੂਆਤ ਕੀਤੀ । 2012 ਵਿੱਚ ਉਸਨੇ ਫਿਲਮ ਭੀਮਾ ਥੀਰਾਦੱਲੀ ਵਿੱਚ ਕੰਮ ਵੀ ਕੀਤਾ ਜੋ ਕੀ ਕਾਫੀ ਹਿੱਟ ਰਹੀਆਂ ਨੇ । ਅਭਿਨੇਤਰੀ ਵੱਲੋਂ ਦਿੱਤੀ ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਦਿਖਾਈ ਦਿੱਤੇ ਨੇ ।