Parmish Verma: ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਹੋਇਆ ਤਲਾਕ, ਚਾਰ ਸਾਲ ਬਾਅਦ ਦੋਵੇਂ ਹੋਏ ਅੱਲਗ
ਗੀਤ ਗਰੇਵਾਲ ਨੇ ਵੈਨਕੂਵਰ ਦੀ ਅਦਾਲਤ ਵਿੱਚ ਪਾਈ ਤਲਾਕ ਦੀ ਅਰਜ਼ੀ

By : Annie Khokhar
ਐਨੀ ਖੋਖਰ ਦੀ ਰਿਪੋਰਟ
Parmish Verma Geet Grewal Divorce: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦਾ ਨਾਮ ਇੰਨੀ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਹਾਲ ਹੀ ਵਿੱਚ ਕੁੱਤਿਆਂ ਨੂੰ ਲੈਕੇ ਪਰਮੀਸ਼ ਦੇ ਬਿਆਨ ਵਾਈਰਲ ਹੋਏ ਸਨ। ਹੁਣ ਪਰਮੀਸ਼ ਆਪਣੀ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ ਵਿੱਚ ਹੈ। ਖ਼ਬਰਾਂ ਆ ਰਹੀਆਂ ਹਨ ਕਿ ਪਰਮੀਸ਼ ਵਰਮਾ ਅਤੇ ਉਸਦੀ ਪਤਨੀ ਗੀਤ ਗਰੇਵਾਲ ਅਲੱਗ ਹੋ ਗਏ ਹਨ। ਹੁਣ ਤੱਕ ਇਹਨਾਂ ਖਬਰਾਂ ਨੂੰ ਅਫਵਾਹ ਦੱਸਿਆ ਜਾ ਰਿਹਾ ਸੀ, ਕਿਉੰਕਿ ਪਰਮੀਸ਼ ਤੇ ਗੀਤ ਦੋਵਾਂ ਵੱਲੋਂ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਪਰ ਹੁਣ ਇਸਦੇ ਸਬੂਤ ਵੀ ਸਾਹਮਣੇ ਆ ਗਏ ਹਨ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ।
ਵੈਨਕੂਵਰ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਖਲ
ਸੋਸ਼ਲ ਮੀਡੀਆ ਤੇ ਕੁੱਝ ਸਕ੍ਰੀਨ ਰਿਕਾਰਡਿੰਗਜ਼ ਵਾਇਰਲ ਹੋ ਰਹੀਆਂ ਹਨ। ਜੋਂ ਲੋਬਿਹ ਦੱਸਦੀਆਂ ਹਨ ਕਿ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੇ ਰਸਤੇ ਵੱਖ ਕਰ ਲਏ ਹਨ। ਇੱਕ ਸੋਸ਼ਲ ਮੀਡੀਆ ਪੇਜ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਗੀਤ ਗਰੇਵਾਲ ਨੇ 9 ਦਸੰਬਰ 2025 ਨੂੰ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ। ਇਸ ਵਿੱਚ ਸਰਚ ਰਿਜ਼ਲਟ ਵਿੱਚ ਪਰਮੀਸ਼ ਦਾ ਨਾਮ ਵੀ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ। ਗੀਤ ਨੇ ਵੈਨਕੂਵਰ ਦੀ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਾਖਲ ਕੀਤੀ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਕੋਰਟ ਦੀ ਵੈੱਬਸਾਈਟ ਤੇ ਵੀ ਦੇਖਿਆ ਜਾ ਸਕਦਾ ਹੈ। ਦੇਖੋ ਇਸਦੇ ਸਕ੍ਰੀਨਸ਼ੋਟ:
ਸੋਸ਼ਲ ਮੀਡੀਆ ਤੇ ਵੀ ਇੱਕ ਦੂਜੇ ਨੂੰ ਕੀਤਾ ਅਨਫਾਲੋ
ਦੱਸ ਦਈਏ ਕਿ ਪਰਮੀਸ਼ ਅਤੇ ਗੁਨੀਤ ਜਾਂ ਫਿਰ ਗੀਤ ਨੇ ਆਪਣੇ ਤਲਾਕ ਦੀਆਂ ਖਬਰਾਂ ਤੇ ਚੁੱਪੀ ਸਾਧ ਰੱਖੀ ਹੈ, ਪਰ ਹੋਰ ਕਈ ਗੱਲਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਦਾਲ ਵਿੱਚ ਕੁੱਝ ਕਾਲਾ ਤਾਂ ਜ਼ਰੂਰ ਹੈ। ਕਿਉੰਕਿ ਪਰਮੀਸ਼ ਅਤੇ ਗੀਤ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਵੀ ਅਨਫਾਲੋ ਕਰ ਦਿੱਤਾ ਹੈ। ਇਸ ਚੀਜ਼ ਨੇ ਵੀ ਤਲਾਕ ਦੀਆਂ ਖਬਰਾਂ ਨੂੰ ਹੋਰ ਅਫਵਾਹਾਂ ਦੇ ਦਿੱਤੀਆਂ ਹਨ। ਇੱਥੋਂ ਤੱਕ ਕਿ ਗੀਤ ਨੇ ਤਾਂ ਪੂਰੀ ਵਰਮਾ ਫੈਮਲੀ ਨੂੰ ਅਨਫਾਲੋ ਕਰ ਦਿੱਤਾ ਹੈ।
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ 2021 ਵਿੱਚ ਹੋਇਆ ਸੀ। ਇਹਨਾਂ ਦੋਵਾਂ ਦੀ ਵਿਆਹ ਤੋਂ ਬਾਅਦ ਸਦਾ ਨਾਮ ਦੀ ਇੱਕ ਧੀ ਵੀ ਹੋਈ। ਪਰ ਚਾਰ ਸਾਲਾਂ ਬਾਅਦ ਇਸ ਜੋੜੇ ਦੀਆਂ ਰਾਹਾਂ ਜੁਦਾ ਹੋ ਗਈਆਂ


