Begin typing your search above and press return to search.

Pak ਕਲਾਕਾਰ ਨਹੀਂ ਕਰ ਸਕਣਗੇ ਭਾਰਤ ਦੀਆਂ ਫਿਲਮਾਂ ‘ਚ ਕੰਮ

22 ਅਪ੍ਰੈਨ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਕੀਤਾ ਗਿਆ। ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਹਮਲੇ ਦੇ ਅਗਲੇ ਦਿਨ ਹੀ ਫਾਰਤ ਨੇ ਪਾਕਿਸਤਾਨ ਨੂੰ ਇਸਦਾ ਜਿੰਮੇਵਾਰ ਮੰਨਦੇ ਹੋਏ ਜਵਾਬ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਸ ਹਮਲੇ ਵਿੱਚ ਕੁਝ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਲ ਸੀ। ਹਾਲਾਂਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਉ4ਤੇ ਕੁੜ ਪਾਰਿਸਤਾਨੀ ਕਲਾਕਾਰਾਂ ਨੇ ਅੱਤਵਾਦੀ ਹਮਲੇ ਉੱਤੇ ਨਰਾਜ਼ਗੀ ਜਾਹਿਰ ਕੀਤੀ ਜਿਨ੍ਹਾਂ ਵਿੱਚ ਪਾਕਿਸਤਾਨੀ ਐਕਟਰ ਫਵਾਦ ਖਾਨ ਵੀ ਸ਼ਾਮਲ ਹੈ ਜੋ ਕਿ ਅਬੀਰ ਗੁਲਾਲ ਨਾਲ ਬਾਲੀਵੁੱਡ ਵਿੱਚ ਕੰਮਬੈਕ ਕਰਨ ਵਾਲੇ ਸੀ। ਹਾਲਾਂਕਿ ਹੁਣ ਫਿਲਮ ਫੈਡੇਰੇਸ਼ਨ ਨੇ ਪਾਕਿਸਤਾਨੀ ਕਲਾਕਾਰਾਂ ਉੱਤੇ ਫਿਰ ਤੋਂ ਬੈਨ ਲਗਾ ਦਿੱਤਾ ਹੈ।

Pak ਕਲਾਕਾਰ ਨਹੀਂ ਕਰ ਸਕਣਗੇ ਭਾਰਤ ਦੀਆਂ ਫਿਲਮਾਂ ‘ਚ ਕੰਮ
X

Makhan shahBy : Makhan shah

  |  25 April 2025 2:17 PM IST

  • whatsapp
  • Telegram

ਨਵੀਂ ਦਿੱਲੀ (ਕਵਿਤਾ): 22 ਅਪ੍ਰੈਨ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਕੀਤਾ ਗਿਆ। ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਹਮਲੇ ਦੇ ਅਗਲੇ ਦਿਨ ਹੀ ਫਾਰਤ ਨੇ ਪਾਕਿਸਤਾਨ ਨੂੰ ਇਸਦਾ ਜਿੰਮੇਵਾਰ ਮੰਨਦੇ ਹੋਏ ਜਵਾਬ ਵਿੱਚ ਕਈ ਵੱਡੇ ਫੈਸਲੇ ਲਏ ਗਏ। ਇਸ ਹਮਲੇ ਵਿੱਚ ਕੁਝ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਲ ਸੀ। ਹਾਲਾਂਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਉ4ਤੇ ਕੁੜ ਪਾਰਿਸਤਾਨੀ ਕਲਾਕਾਰਾਂ ਨੇ ਅੱਤਵਾਦੀ ਹਮਲੇ ਉੱਤੇ ਨਰਾਜ਼ਗੀ ਜਾਹਿਰ ਕੀਤੀ ਜਿਨ੍ਹਾਂ ਵਿੱਚ ਪਾਕਿਸਤਾਨੀ ਐਕਟਰ ਫਵਾਦ ਖਾਨ ਵੀ ਸ਼ਾਮਲ ਹੈ ਜੋ ਕਿ ਅਬੀਰ ਗੁਲਾਲ ਨਾਲ ਬਾਲੀਵੁੱਡ ਵਿੱਚ ਕੰਮਬੈਕ ਕਰਨ ਵਾਲੇ ਸੀ। ਹਾਲਾਂਕਿ ਹੁਣ ਫਿਲਮ ਫੈਡੇਰੇਸ਼ਨ ਨੇ ਪਾਕਿਸਤਾਨੀ ਕਲਾਕਾਰਾਂ ਉੱਤੇ ਫਿਰ ਤੋਂ ਬੈਨ ਲਗਾ ਦਿੱਤਾ ਹੈ।

ਭਾਰਤ ਵਿੱਚ ਪਾਪੁਲਰ ਹੋ ਚੁੱਕੀ ਪਾਕਿਸਤਾਨੀ ਐਕਟ੍ਰਸ ਹਾਨੀਆ ਆਮਿਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਹਾਦਸਾ ਕਿਤੇ ਵੀ ਹੋਵੇ ਸਾਡੇ ਸਾਰਿਆਂ ਲਈ ਇਹ ਹਾਦਸਾ ਹੀ ਹੈ। ਮੇਰਾ ਦਿਲ ਪੀੜਤਾਂ ਦੇ ਨਾਲ ਹੈ। ਦਰਦ ਦੀ ਕੋਈ ਭਾਸ਼ਾ ਨਹੀਂ ਹੁੰਦੀ। ਊਮੀਦ ਹੈ ਕਿ ਅਸੀਂ ਹਮੇਸ਼ਾ ਇਨਸਾਨੀਅਤ ਨੂੰ ਹੀ ਚੁਣੀਏ।

ਦੂਜੇ ਪਾਸੇ ਫਵਾਦ ਖਾਨ ਨੇ ਲਿਖਿਆ ਕਿ ਅੱਤਵਾਦੀ ਹਮਲੇ ਬਾਰੇ ਸੁਣ ਕੇ ਦੁੱਖ ਹੋਇਆ। ਸਾਡੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਹੈ। ਤੁਹਾਨੂੰ ਦੱਸ ਦਈਏ ਕਿ ਫਵਾਦ ਦੀ ਅਬੀਰ ਗੁਲਾਲ 9 ਮਈ ਨੂੰ ਰੀਲੀਜ਼ ਹੋਣਾ ਸੀ। ਫਿਲਮ ਵਿੱਚ ਉਨ੍ਹਾਂ ਨਾਲ ਵਾਣੀ ਕਪੂਰ ਲੀਡ ਰੋਲ ਵਿੱਚ ਹੈ।

ਫਿਲਮ ਫਾਊਂਡੇਸ਼ਨ ਐਫ.ਡਬਲਿਊ.ਆਈ.ਸੀ.ਈ ਦੇ ਚੀਫ ਐਡਵਾਇਜ਼ਰ ਅਸ਼ੋਕ ਪੰਡਿਤ ਨੇ ਬੁੱਧਵਾਰ ਨੂੰ ਅਧਿਕਾਰਿਕ ਤੌਰ ਉੱਤੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿੱਚ ਬੈਨ ਕਰਨ ਦਾ ਐਲਾਨ ਕੀਤਾ । ਜਾਰੀ ਕੀਤੇ ਗਏ ਸਟੇਟਮੈਂਟ ਵਿੱਚ ਕਿਹਾ ਗਿਆ ਕਿ- ਭਾਰਤ ਦੇ ਕਲਾਕਾਰ ਹੁਣ ਕਿਸੇ ਵੀ ਤਰ੍ਹਾਂ ਪਾਕਿਸਤਾਨੀ ਕਲਾਕਰਾਂ, ਸਿੰਗਰਾਂ ਜਾਂ ਟੈਕਨਿਸ਼ਿਅਨਸ ਨਾਲ ਕੋਈ ਕੰਮ ਨਹੀਂ ਕਰਨਗੇ।

Next Story
ਤਾਜ਼ਾ ਖਬਰਾਂ
Share it