Begin typing your search above and press return to search.

ਨੇਹਾ ਕੱਕੜ ਦਾ ਅੱਜ ਹੈ ਜਨਮ ਦਿਨ, ਨਵੀਂ ਲੁੱਕ ਵੇਖ ਫੈਨਜ਼ ਨੇ ਕੀਤੇ ਕੁਮੈਂਟ

ਗਾਇਕਾ ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Dr. Pardeep singhBy : Dr. Pardeep singh

  |  6 Jun 2024 6:06 AM GMT

  • whatsapp
  • Telegram

ਚੰਡ਼ੀਗੜ੍ਹ: ਗਾਇਕਾ ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਲਿਖਿਆ ‘ਮੇਰੇ ਜਨਮ ਦਿਨ ਦਾ ਬੈਸ਼…ਮੈਂ ਆਪਣੀ ਦਿੱਖ ਨੂੰ ਬਹੁਤ ਹੀ ਸਟਾਈਲਿਸਟ ਤਰੀਕੇ ਨਾਲ ਪੂਰਾ ਕੀਤਾ । ਮੇਰੇ ਅਸਲ ਜਨਮ ਦਿਨ ‘ਤੇ ਛੇ ਜੂਨ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ’ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦਾ ਜਨਮ ਦਿਨ ਸ਼ੋਅ ਦੇ ਸੈੱਟ ‘ਤੇ ਮਨਾਇਆ ਗਿਆ ਹੈ।



ਰੋਹਨਪ੍ਰੀਤ ਸਿੰਘ ਨਾਲ ਮੁਲਾਕਾਤ

ਨੇਹਾ ਕੱਕੜ ਨੂੰ ਆਪਣੀ ਜ਼ਿੰਦਗੀ ‘ਚ ਕਈ ਉਤਰਾਅ ਚੜਾਅ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਉਹ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨ ‘ਚ ਸੀ । ਪਰ ਹਿਮਾਂਸ਼ ਕੋਹਲੀ ਦੇ ਨਾਲ ਬ੍ਰੇਕਅੱਪ ਹੋ ਗਿਆ। ਜਿਸ ਤੋਂ ਬਾਅਦ ਰੋਹਨਪ੍ਰੀਤ ਉਸ ਦੀ ਜ਼ਿੰਦਗੀ ‘ਚ ਆਇਆ ਅਤੇ ਕੁਝ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾ ਲਿਆ । ਰੋਹਨਪ੍ਰੀਤ ਤੇ ਨੇਹਾ ਦੀ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੀ ਹੋਈ ਸੀ । ਨੇਹਾ ਕੱਕੜ ਦੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਵੀ ਵਧੀਆ ਗਾਇਕ ਹਨ । ਭਰਾ ਦੇ ਨਾਲ ਵੀ ਨੇਹਾ ਕੱਕੜ ਨੇ ਕਈ ਗੀਤ ਗਾਏ ਹਨ ।





ਕਦੇ ਜਗਰਾਤਿਆਂ ‘ਚ ਗਾਉਂਦੀ ਸੀ ਨੇਹਾ ਕੱਕੜ

ਨੇਹਾ ਕੱਕੜ ਦਾ ਸਬੰਧ ਉੱਤਰਾਖੰਡ ਦੇ ਨਾਲ ਹੈ। ਪਰ ਉਹ ਦਿੱਲੀ ‘ਚ ਆਪਣੀ ਭੈਣ ਦੇ ਨਾਲ ਹਮੇਸ਼ਾ ਹੀ ਮਾਤਾ ਦੇ ਜਗਰਾਤਿਆਂ ‘ਚ ਗਾਉਣ ਦੇ ਲਈ ਆਉਂਦੀ ਹੁੰਦੀ ਸੀ । ਜਿਸ ਤੋਂ ਬਾਅਦ ਗਾਇਕਾ ਨੇ ਕਈ ਰਿਆਲਟੀ ਸ਼ੋਅਸ ‘ਚ ਆਪਣੀ ਗਾਇਕੀ ਦਾ ਹੁਨਰ ਦਿਖਾਇਆ ਅਤੇ ਕਈ ਥਾਈਂ ਉਸ ਨੂੰ ਰਿਜੈਕਟ ਵੀ ਕਰ ਦਿੱਤਾ ਗਿਆ ਸੀ ।

Next Story
ਤਾਜ਼ਾ ਖਬਰਾਂ
Share it