Begin typing your search above and press return to search.

ਮੁੱਛ ਮਰੋੜ ਦਿਲਜੀਤ ਦੋਸਾਂਝ ਨੇ ਸਿਖਾਈ ਜਿੰਮੀ ਫੈਲਨ ਨੂੰ ਪੰਜਾਬੀ, ਜਿੰਮੀ ਨੇ ਵੀ ਕਿਹਾ 'ਪੰਜਾਬੀ ਆ ਗਏ ਓਏ'

ਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਟਾਰਡਮ ਇਨ੍ਹੀਂ ਦਿਨੀਂ ਵੱਖਰੇ ਪੱਧਰ 'ਤੇ ਹੈ। ਦਿਲਜੀਤ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦਰਸ਼ਕਾਂ ਵਿੱਚ ਵੀ ਇੱਕ ਮਸ਼ਹੂਰ ਨਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸ਼ੋਅ ਅਕਸਰ ਵਿਕ ਜਾਂਦੇ ਹਨ। ਹੁਣ ਦਿਲਜੀਤ ਇਕ ਹੋਰ ਵੱਡੇ ਮੰਚ 'ਤੇ ਨਜ਼ਰ ਆਉਣ ਵਾਲੇ ਹਨ, ਜਿੱਥੇ ਦੁਨੀਆ ਭਰ ਦੇ ਮਸ਼ਹੂਰ ਅਤੇ ਵੱਡੇ ਕਲਾਕਾਰ ਨਜ਼ਰ ਆਉਣਗੇ।

ਮੁੱਛ ਮਰੋੜ ਦਿਲਜੀਤ ਦੋਸਾਂਝ ਨੇ ਸਿਖਾਈ ਜਿੰਮੀ ਫੈਲਨ ਨੂੰ ਪੰਜਾਬੀ, ਜਿੰਮੀ  ਨੇ ਵੀ ਕਿਹਾ ਪੰਜਾਬੀ ਆ ਗਏ ਓਏ
X

Dr. Pardeep singhBy : Dr. Pardeep singh

  |  18 Jun 2024 1:43 PM GMT

  • whatsapp
  • Telegram

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਟਾਰਡਮ ਇਨ੍ਹੀਂ ਦਿਨੀਂ ਵੱਖਰੇ ਪੱਧਰ 'ਤੇ ਹੈ। ਦਿਲਜੀਤ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦਰਸ਼ਕਾਂ ਵਿੱਚ ਵੀ ਇੱਕ ਮਸ਼ਹੂਰ ਨਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸ਼ੋਅ ਅਕਸਰ ਵਿਕ ਜਾਂਦੇ ਹਨ। ਹੁਣ ਦਿਲਜੀਤ ਇਕ ਹੋਰ ਵੱਡੇ ਮੰਚ 'ਤੇ ਨਜ਼ਰ ਆਉਣ ਵਾਲੇ ਹਨ, ਜਿੱਥੇ ਦੁਨੀਆ ਭਰ ਦੇ ਮਸ਼ਹੂਰ ਅਤੇ ਵੱਡੇ ਕਲਾਕਾਰ ਨਜ਼ਰ ਆਉਣਗੇ।

ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਅਮਰੀਕੀ ਕਾਮੇਡੀਅਨ ਅਤੇ ਟੀਵੀ ਹੋਸਟ ਜਿੰਮੀ ਫੈਲਨ ਦੇ ਚੈਟ ਸ਼ੋਅ ‘ਦਿ ਟੂਨਾਈਟ ਸ਼ੋਅ’ ‘ਚ ਸ਼ਾਮਲ ਹੋਏ ਸਨ। ਇਸ ਚੈਟ ਸ਼ੋਅ ‘ਚ ਦਿਲਜੀਤ ਅਤੇ ਜਿੰਮੀ ਇਕੱਠੇ ਮਸਤੀ ਕਰਦੇ ਨਜ਼ਰ ਆਏ। ਇੰਨਾ ਹੀ ਨਹੀਂ ਦਿਲਜੀਤ ਨੇ ਜਿੰਮੀ ਨੂੰ ਪੰਜਾਬੀ ਵੀ ਸਿਖਾਈ।

ਸ਼ੋਅ ਦੇ ਇੱਕ ਬੀਟੀਐਸ ਵੀਡੀਓ ਵਿੱਚ ਦਿਲਜੀਤ 'ਦਿ ਟੂਨਾਈਟ ਸ਼ੋਅ' ਦੇ ਹੋਸਟ ਜਿੰਮੀ ਫੈਲਨ ਨੂੰ ਪੰਜਾਬੀ ਸਿਖਾਉਂਦੇ ਦਿਖਾਈ ਦੇ ਰਹੇ ਹਨ। ਦਿਲਜੀਤ ਨੇ ਚਿੱਟੇ ਕੁੜਤੇ ਅਤੇ ਧੋਤੀ 'ਤੇ ਕਾਲੇ ਰੰਗ ਦਾ ਕਮਰ ਕੱਸਿਆ ਹੋਇਆ ਹੈ ਅਤੇ ਉਸ ਦੀ ਪੱਗ ਵੀ ਚਿੱਟੀ ਹੈ। ਉਹ ਪਹਿਲਾਂ ਜਿੰਮੀ ਨੂੰ 'ਪੰਜਾਬੀ ਆ ਗੇ ਓਏ' ਕਹਿਣਾ ਸਿਖਾਉਂਦੇ ਹਨ, ਜਿਸ ਨੂੰ ਜਿੰਮੀ ਇਕ-ਦੋ ਕੋਸ਼ਿਸ਼ਾਂ ਤੋਂ ਬਾਅਦ ਸਹੀ ਬੋਲਦੇ ਹਨ।

ਇਸ ਤੋਂ ਬਾਅਦ ਉਹ ਜਿੰਮੀ ਨੂੰ 'ਸਤਿ ਸ਼੍ਰੀ ਅਕਾਲ' ਕਹਿਣਾ ਸਿਖਾਉਂਦੇ ਹਨ। ਦਿਲਜੀਤ ਦੇ ਨਾਲ ਜਿੰਮੀ ਜਿਸ ਗਰਮਜੋਸ਼ੀ ਨਾਲ ਨਜ਼ਰ ਆ ਰਹੇ ਹਨ, ਉਸ ਨੂੰ ਭਾਰਤੀ ਦਰਸ਼ਕ ਬਹੁਤ ਹੀ ਜਿਆਦਾ ਪਸੰਦ ਕਰ ਰਹੇ ਹਨ।

ਦਿਲਜੀਤ ਨੇ ਸ਼ੋਅ ਦਾ ਇੱਕ ਹੋਰ ਬੀਟੀਐਸ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਜਿੰਮੀ ਨਾਲ ਆਪਣੇ ਗਲੋਵਸ ਦੀ ਅਦਲਾ-ਬਦਲੀ ਕਰਦੇ ਨਜ਼ਰ ਆ ਰਹੇ ਹਨ। ਕਾਲੇ ਸੂਟ ਵਿੱਚ ਨਜ਼ਰ ਆ ਰਹੇ ਜਿੰਮੀ ਕੋਲ ਕਾਲੇ ਰੰਗ ਦਾ ਗਲੋਵਸ ਹੈ ਅਤੇ ਦਿਲਜੀਤ ਨੇ ਚਿੱਟੇ ਰੰਗ ਦੇ। ਪਰ ਵੀਡੀਓ ‘ਚ ਦੋਵੇਂ ਇਕ-ਦੂਜੇ ਦੇ ਗਲੋਵ ਜ਼ਿਆਦਾ ਆਕਰਸ਼ਿਤ ਨਜ਼ਰ ਆ ਰਹੇ ਹਨ, ਇਸ ਲਈ ਦੋਵੇਂ ਆਪਣੇ ਗਲੋਵਸ ਦੀ ਅਦਲਾ-ਬਦਲੀ ਕਰਦੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ‘ਤੇ ਕਮੈਂਟ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, ‘ਇਹ ਬੰਦਾ ਨਹੀਂ ਰੁਕ ਰਿਹਾ।’ ਤਾਂ ਇੱਕ ਹੋਰ ਨੇ ਲਿਖਿਆ, ‘ਪੰਜਾਬੀ ਛਾ ਗਏ ਓਏ।’

ਇਨ੍ਹਾਂ ਫਿਲਮਾਂ ‘ਚ ਮਚਾਉਣਗੇ ਧਮਾਲ

ਵਰਕ ਫਰੰਟ ਦੀ ਗੱਲ ਕਰੀਏ ਦਿਲਜੀਤ ਦੋਸਾਂਝ ਇਕ ਵਾਰ ਫਿਰ ਨੀਰੂ ਬਾਜਵਾ ਨਾਲ ਧਮਾਲ ਮਚਾਉਣ ਜਾ ਰਹੇ ਹਨ। ਇਨ੍ਹਾਂ ਦੀ ਫਿਲਮ ਜੱਟ ਐਂਡ ਜੂਲੀਅਟ 28 ਜੂਨ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। ਹਾਲ ਹੀ ‘ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਭਾਰੀ ਹੁੰਗਾਰਾ ਮਿਲਿਆ ਹੈ। ਇਸਦੇ ਨਾਲ ਹੀ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਉਹ ਜਲਦ ਹੀ ਜਲਦੀ ਹੀ 2005 ‘ਚ ਆਈ ਫਿਲਮ ‘ਨੋ ਐਂਟਰੀ’ ਦੇ ਸੀਕਵਲ ‘ਚ ਨਜ਼ਰ ਆਉਣਗੇ।

Next Story
ਤਾਜ਼ਾ ਖਬਰਾਂ
Share it