Begin typing your search above and press return to search.

ਕ੍ਰਿਤੀ ਸੈਨਨ ਨੇ ਇਸ ਥਾਂ 'ਤੇ ਖਰੀਦੀ ਕਰੋੜਾਂ ਪ੍ਰਾਪਰਟੀ, ਅਮਿਤਾਭ ਬੱਚਨ ਦੇ ਬਣੇ ਗੁਆਂਢੀ

ਖਬਰ ਹੈ ਕਿ ਮਸ਼ਹੂਰ ਫਿਲਮ ਅਦਾਕਾਰਾ ਕ੍ਰਿਤੀ ਸੈਨਨ ਨੇ ਅਭਿਨੰਦਨ ਲੋਢਾ ਦਾ ਪ੍ਰੀਮੀਅਮ ਪਲਾਟ ਖਰੀਦ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਇਸ 2,000 ਵਰਗ ਫੁੱਟ ਦੇ ਪਲਾਟ ਖਰੀਦ ਲਿਆ ਹੈ ।

ਕ੍ਰਿਤੀ ਸੈਨਨ ਨੇ ਇਸ ਥਾਂ ਤੇ ਖਰੀਦੀ ਕਰੋੜਾਂ ਪ੍ਰਾਪਰਟੀ, ਅਮਿਤਾਭ ਬੱਚਨ ਦੇ ਬਣੇ ਗੁਆਂਢੀ
X

lokeshbhardwajBy : lokeshbhardwaj

  |  12 July 2024 3:37 AM GMT

  • whatsapp
  • Telegram

ਸੁਪਨਿਆਂ ਦੇ ਸ਼ਹਿਰ ਮੁੰਬਈ ਅਤੇ ਸਮੁੰਦਰ ਦੇ ਨਾਲ ਲਗਿਆ ਅਲੀਬਾਗ ਆਪਣੇ ਸੁੰਦਰ ਬੀਚ ਅਤੇ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਅਤੇ ਇਸ ਦੀ ਖੂਬਸੂਰਤੀ ਕਾਰਨ ਕਈ ਵੱਡੇ ਸਿਤਾਰਿਆਂ ਨੇ ਅਲੀਬਾਗ 'ਚ ਨਿਵੇਸ਼ ਕੀਤਾ ਹੈ । ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇੱਥੇ ਘੁੰਮਣ ਅਤੇ ਛੁੱਟੀਆਂ ਬਿਤਾਉਣ ਆਉਂਦੇ ਹਨ। ਖਬਰ ਹੈ ਕਿ ਮਸ਼ਹੂਰ ਫਿਲਮ ਅਦਾਕਾਰਾ ਕ੍ਰਿਤੀ ਸੈਨਨ ਨੇ ਅਭਿਨੰਦਨ ਲੋਢਾ ਦਾ ਪ੍ਰੀਮੀਅਮ ਪਲਾਟ ਖਰੀਦ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਇਸ 2,000 ਵਰਗ ਫੁੱਟ ਦੇ ਪਲਾਟ ਲਈ ਕਰੀਬ 2 ਕਰੋੜ ਰੁਪਏ ਦਾ ਸੌਦਾ ਕੀਤਾ ਹੈ। ਦੱਸਦਈਏ ਕਿ ਸ਼ਾਹਰੁਖ ਤੋਂ ਲੈ ਕੇ ਸੁਹਾਨਾ ਖਾਨ, ਅਮਿਤਾਭ ਬੱਚਨ, ਅਨੁਸ਼ਕਾ ਸ਼ਰਮਾ ਅਤੇ ਹੋਰ ਮਸ਼ਹੂਰ ਹਸਤੀਆਂ ਨੇ ਹਾਲ ਹੀ ਦੇ ਸਮੇਂ ਵਿੱਚ ਇੱਥੇ ਜਾਇਦਾਦ ਖਰੀਦੀ ਹੈ। ਹੁਣ ਕ੍ਰਿਤੀ ਸੈਨਨ ਦਾ ਨਾਂ ਵੀ ਅਲੀਬਾਗ 'ਚ ਜਾਇਦਾਦ ਖਰੀਦਣ ਵਾਲੇ ਸਿਤਾਰਿਆਂ 'ਚ ਸ਼ਾਮਲ ਹੈ।

ਅਮਿਤਾਭ ਬੱਚਨ ਨੇ ਵੀ ਹਾਲ ਹੀ ਵਿੱਚ ਅਲੀਬਾਗ 'ਚ ਖਰੀਦੀ ਹੈ ਜਾਇਦਾਦ

ਤੁਹਾਨੂੰ ਦੱਸ ਦੇਈਏ ਕਿ ਇਹ ਪਲਾਟ 'ਦਿ ਹਾਊਸ ਆਫ ਅਭਿਨੰਦਨ ਲੋਢਾ' (HOABL) ਦੇ ਪ੍ਰੋਜੈਕਟ ਦਾ ਹਿੱਸਾ ਹੈ। ਇਸ ਨਾਲ ਕ੍ਰਿਤੀ ਸੈਨਨ ਹੁਣ ਅਮਿਤਾਭ ਬੱਚਨ ਦੀ ਗੁਆਂਢੀ ਬਣ ਗਈ ਹੈ ਕਿਉਂਕਿ ਉਸਨੇ ਇਸ ਸਾਲ ਅਪ੍ਰੈਲ ਵਿੱਚ ਇੱਥੇ 10,000 ਵਰਗ ਫੁੱਟ ਦਾ ਪਲਾਟ ਵੀ ਖਰੀਦਿਆ ਸੀ।

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਅਲੀਬਾਗ ਵਿੱਚ ਜਾਇਦਾਦ ਲਈ ਹੈ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਇੱਥੇ ਸ਼ਾਨਦਾਰ ਲਗਜ਼ਰੀ ਪ੍ਰਾਪਰਟੀ ਵਿੱਚ ਨਿਵੇਸ਼ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਵਿਰਾਟ ਕੋਹਲੀ ਨੇ ਘਰ ਦੀ ਨੀਂਹ ਤੋਂ ਲੈ ਕੇ ਉਸ ਦੇ ਨਿਰਮਾਣ ਤੱਕ ਦਾ ਦ੍ਰਿਸ਼ ਦਿਖਾਇਆ ਸੀ। ਉਸਨੇ ਇਹ ਵੀ ਦੱਸਿਆ ਕਿ ਘਰ ਦਾ ਕਿਹੜਾ ਕੋਨਾ ਉਸਦਾ ਪਸੰਦੀਦਾ ਹੈ।

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫਿਲਮੀ ਸਿਤਾਰੀਆਂ ਵੱਲੋਂ ਆਪਣੇ ਪਸੰਦੀਦਾ ਚੀਜ਼ਾਂ ਖਰੀਦਣ ਤੇ ਕਰੋੜਾਂ ਰੁਪਏ ਵੀ ਖਰਚ ਦਿੱਤੇ ਜਾਂਦੇ ਨੇ ਤੇ ਉੱਥੇ ਹੀ ਇਨ੍ਹਾਂ ਵੱਲੋਂ ਮਹਿੰਗੀ ਜਾਇਦਾਦਾਂ ਖਰੀਦਣ ਚ ਵੀ ਪਿੱਛੇ ਨਹੀਂ ਰਹਿੰਦੇ । ਜੇਕਰ ਮੀਡੀਆ ਰਿਪੋਰਟਸ ਦੀ ਗਲ੍ਹ ਕਰੀਏ ਤਾਂ ਜ਼ਿਆਦਾਤਰ ਫਿਲਮੀ ਸਿਤਾਰੇ ਉਸ ਥਾਂ ਤੇ ਹੀ ਜ਼ਮੀਨ ਜਾਂ ਘਰ ਖਰੀਦਦੇ ਨੇ ਜਿੱਥੇ ਪਹਿਲਾਂ ਹੀ ਕੋਈ ਫਿਲਮੀ ਸਿਤਾਰਾ ਰਹਿ ਰਿਹਾ ਹੋਵੇ ਇਹੋ ਜਹੇ ਚ ਮੁੰਬਾਈ ਦਾ ਅਲੀਬਾਗ ਇਲਾਕਾ ਸਿਤਾਰੀਆਂ ਦੀ ਪਸੰਦ ਚੋਂ ਇੱਕ ਹੈ ।

Next Story
ਤਾਜ਼ਾ ਖਬਰਾਂ
Share it