Begin typing your search above and press return to search.

ਕਾਜੋਲ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

ਇਸ ਮੌਕੇ ’ਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਕਾਜੋਲ ਨੂੰ ਫਿਲਮ ਇੰਡਸਟਰੀ ਵਿੱਚ ਇੱਕ ਹੱਸਮੁੱਖ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ ।

ਕਾਜੋਲ ਦੇ ਜਨਮਦਿਨ ਮੌਕੇ ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ
X

lokeshbhardwajBy : lokeshbhardwaj

  |  5 Aug 2024 9:24 AM GMT

  • whatsapp
  • Telegram

ਮੁੰਬਈ : ਬਾਲੀਵੁੱਡ 'ਚ ਕਾਜੋਲ ਨੇ ਨਿਰਦੇਸ਼ਕ ਰਾਹੁਲ ਰਾਵੇਲ ਦੀ 1992 ਦੀ ਫਿਲਮ ਬੇਖੁਦੀ ਨਾਲ ਬਾਲੀਵੁੱਡ ਵਿੱਚ ਆਪਣਾ ਕਦਮ ਰੱਖਿਆ ਸੀ, ਹਾਲਾਂਕਿ ਉਨ੍ਹਾਂ ਨੂੰ ਅੱਜ ਬਤੌਰ ਅਦਾਕਾਰਾ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ । ਕਾਜੋਲ ਨੇ ਸ਼ਾਹਰੁਖ ਖਾਨ ਦੀ ਮੁੱਖ ਭੂਮਿਕਾ ਵਾਲੀ ਬਾਜ਼ੀਗਰ ਨਾਲ ਸਫਲਤਾ ਪ੍ਰਾਪਤ ਕੀਤੀ । ਕਈ ਸਾਲਾਂ ਦੀ ਮਿਹਨਤ ਦੌਰਾਨ, ਉਨ੍ਹਾਂ ਵੱਲੋਂ ਹਿੰਦੀ ਫਿਲਮਾਂ ਦੇ ਖੇਤਰ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ । ਉਨ੍ਹਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਹਰ ਕਿਰਦਾਰ ਕਰਨ ਦੀ ਖਾਸਿਅਤ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਉਣ ਵਿੱਚ ਮਦਦ ਕੀਤੀ ਹੈ । ਅੱਜ 5 ਅਗਸਤ ਨੂੰ ਕਾਜੋਲ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ । ਇਸ ਮੌਕੇ ’ਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਕਾਜੋਲ ਨੂੰ ਫਿਲਮ ਇੰਡਸਟਰੀ ਵਿੱਚ ਇੱਕ ਹੱਸਮੁੱਖ ਅਦਾਕਾਰਾ ਵਜੋਂ ਜਾਣਿਆ ਜਾਂਦਾ ਹੈ ਅਤੇ ਦੱਸਦਈਏ ਕਿ ਕਾਜੋਲ ਤਿੰਨ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਉਸਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫਿਲਮਾਂ ਕੀਤੀਆਂ ਹਨ ।

ਮੀਡੀਆ ਰਿਪੋਰਟਸ ਦੇ ਮੁਤਾਬਕ ਕਾਜੋਲ ਬਹੁਤ ਆਲੀਸ਼ਾਨ ਜੀਵਨ ਬਤੀਤ ਕਰਦੀ ਹੈ । ਇਸ ਲਈ ਉਹ ਸਾਈਡ ਬਿਜ਼ਨਸ ਤੋਂ ਵੀ ਕਾਫੀ ਕਮਾਈ ਵੀ ਕਰ ਲੈਂਦੇ ਨੇ । ਫਿਲਮਾਂ ਤੋਂ ਇਲਾਵਾ, ਕਾਜੋਲ ਦੀ ਕਮਾਈ ਦੇ ਸਰੋਤ ਮਾਡਲਿੰਗ, ਬ੍ਰਾਂਡ ਐਂਡੋਰਸਮੈਂਟ ਅਤੇ ਉਸਦਾ ਕਾਰੋਬਾਰ ਹਨ । ਤੁਹਾਨੂੰ ਦੱਸਦਈਏ ਕਿ ਇਸ ਤੋਂ ਇਲਾਵਾ ਕਾਜੋਲ ਸਮਾਜ ਸੇਵਾ ਦੇ ਕੰਮਾਂ 'ਚ ਵੀ ਸਰਗਰਮ ਨੇ । ਕਾਜੋਲ ਰਿਲੀਫ ਪ੍ਰੋਜੈਕਟਸ ਇੰਡੀਆ ਨਾਮ ਦਾ ਇੱਕ ਚੈਰੀਟੇਬਲ ਟਰੱਸਟ ਚਲਾਉਂਦੀ ਹੈ । ਜੋ ਨਵਜੰਮੇ ਅਤੇ ਅਨਾਥ ਬੱਚਿਆਂ ਲਈ ਕੰਮ ਕਰਦਾ ਹੈ।

Next Story
ਤਾਜ਼ਾ ਖਬਰਾਂ
Share it