Begin typing your search above and press return to search.

ਕੈਟਰੀਨਾ ਕੈਫ ਨੇ ਰਾਤ ਦੇ 1 ਵਜੇ ਆਲੀਆ ਭੱਟ ਨੂੰ ਕੀਤਾ ਇਹ ਮੈਸੇਜ,ਪੜ੍ਹ ਕੇ ਸਭ ਹੋ ਗਏ ਹੈਰਾਨ

ਕੈਟਰੀਨਾ ਨੇ ਉਨ੍ਹਾਂ ਦੀ ਦੇਰ ਰਾਤ ਤੱਕ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਹੈ ਜਿਸ 'ਚ ਉਨ੍ਹਾਂ ਕਿਹਾ, "ਆਲੀਆ ਮੇਰੀ ਇੰਸਟਾ ਦੇ ਸਵਾਲਾਂ ਦਾ ਹੱਲ ਹੈ ।

ਕੈਟਰੀਨਾ ਕੈਫ ਨੇ ਰਾਤ ਦੇ 1 ਵਜੇ ਆਲੀਆ ਭੱਟ ਨੂੰ  ਕੀਤਾ ਇਹ ਮੈਸੇਜ,ਪੜ੍ਹ ਕੇ ਸਭ ਹੋ ਗਏ ਹੈਰਾਨ
X

lokeshbhardwajBy : lokeshbhardwaj

  |  4 Aug 2024 2:38 PM GMT

  • whatsapp
  • Telegram

ਮੁੰਬਈ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਕੈਟਰੀਨਾ ਕੈਫ ਕਈ ਸਾਲਾਂ ਤੋਂ ਚੰਗੀਆਂ ਦੋਸਤ ਹਨ । ਕਈ ਸ਼ੋਸ਼ਲ ਮੀਡੀਆ ਪੋਸਟਾਂ ਚ ਇਨ੍ਹਾਂ ਨੂੰ ਇਕੱਠੇ ਜਿਮ ਕਰਦੇ ਵੀ ਦੇਖਿਆ ਗਿਆ ਹੈ । ਮੀਡੀਆ ਰਿਪੋਰਟਸ ਅਨੁਸਾਰ ਇਕ ਵਾਰ ਕੈਟਰੀਨਾ ਨੇ ਰਾਤ 2-3 ਵਜੇ ਆਲੀਆ ਨੂੰ ਮੈਸੇਜ ਕੀਤਾ ਸੀ । ਆਓ ਜਾਣਦੇ ਹਾਂ ਇਸ ਮੈਸੇਜ 'ਚ ਕੀ ਪੁੱਛਿਆ ਗਿਆ ਅਤੇ ਕਿਹੜਾ ਜ਼ਰੂਰੀ ਕੰਮ ਉਨ੍ਹਾਂ ਵਲੋਂ ਅੱਧੀ ਰਾਤ ਨੂੰ ਯਾਦ ਕੀਤਾ ਗਿਆ। ਫਿਰ ਕੈਟਰੀਨਾ ਨੇ ਉਨ੍ਹਾਂ ਦੀ ਦੇਰ ਰਾਤ ਤੱਕ ਹੋਈ ਗੱਲਬਾਤ ਦਾ ਖੁਲਾਸਾ ਕੀਤਾ । ਉਨ੍ਹਾਂ ਕਿਹਾ, "ਆਲੀਆ ਮੇਰੀ ਇੰਸਟਾ ਦੇ ਸਵਾਲਾਂ ਦਾ ਹੱਲ ਹੈ । ਮੀਡੀਆ ਰਿਪੋਰਟਸ ਮੁਤਾਬਕ ਕੈਟਰੀਨਾ ਨੇ ਦੱਸਿਆ ਕਿ ਉਨ੍ਹਾਂ ਦੀ ਇੰਸਟਾਗ੍ਰਾਮ ਆਈਡੀ ਤੇ ਇੱਕ ਫੋਟੋ ਫਿੱਟ ਨਹੀਂ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਅੱਧੀ ਰਾਤ ਨੂੰ ਆਲੀਆ ਭੱਟ ਨੂੰ 2-3 ਵਜੇ ਮੈਸੇਜ ਕੀਤਾ ਅਤੇ ਪੁਛਿਆ 'ਮੇਰੀ ਤਸਵੀਰ ਮੇਰੇ ਇੰਸਟਾ 'ਤੇ ਫਿੱਟ ਨਹੀਂ ਹੈ, ਮੈਂ ਕੀ ਕਰਾਂ?' ਜਿਸ ਤੋਂ ਬਾਅਦ ਅਭਿਨੇਤਰੀ ਨੇ ਆਲੀਆ ਦਾ ਜਵਾਬ ਸਾਂਝਾ ਕੀਤਾ, ਜੋ ਸੀ, 'ਤੁਹਾਨੂੰ ਇਸ ਨੂੰ ਛੋਟਾ ਕਰਨਾ ਪਏਗਾ' ਜਿਸ 'ਤੇ ਜਵਾਬ ਚ ਉਨ੍ਹਾਂ ਲਿਖਿਆ ਕਿ ਉਹ ਇੰਝ ਕਰ ਚੁੱਕੇ ਨੇ ਪਰ ਫਿਰ ਵੀ ਕੋਈ ਹੱਲ ਨਹੀਂ ਹੋਇਆ । ਜਿਸ ਤੋਂ ਬਾਅਦ ਕੈਟਰੀਨਾ ਕੈਫ ਨੇ ਅੱਗੇ ਕਿਹਾ, 'ਮੈਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਰਾਤ ਦੇ 1 ਵੱਜ ਚੁੱਕੇ ਹਨ ਅਤੇ ਇਹ ਸਵਾਲ ਪੁੱਛਣ ਦਾ ਇਹ ਸਹੀ ਸਮਾਂ ਨਹੀਂ ਹੈ ।' ਇਸ ਤੋਂ ਬਾਅਦ ਇਹ ਸੁਣ ਕੇ ਸਾਰੇ ਹੱਸ ਪਏ । ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ । ਪਰ ਰਣਬੀਰ ਕਪੂਰ ਪਹਿਲਾਂ ਕੈਟਰੀਨਾ ਕੈਫ ਨੂੰ ਡੇਟ ਕਰ ਰਹੇ ਸਨ । ਹਾਲਾਂਕਿ ਉਨ੍ਹਾਂ ਦਾ ਇਹ ਰਿਲੇਸ਼ਨ ਪਹਿਲਾਂ ਹੀ ਟੁੱਟ ਗਿਆ ਸੀ । ਇਸ ਦੇ ਬਾਵਜੂਦ ਵੀ ਇਹ ਦੋਵੇਂ ਅਭਿਨੇਤਰੀਆਂ ਇੱਕ ਵਧੀਆ ਦੋਸਤ ਰਹੀਆਂ ਹਨ ।


Next Story
ਤਾਜ਼ਾ ਖਬਰਾਂ
Share it