ਵਿਵਾਦਾਂ ਤੋਂ ਬਾਅਦ ਹੋ ਰਹੀ ਕੰਗਨਾ ਦੀ ਐਮਰਜੈਂਸੀ ਫਿਲਮ ਰਿਲੀਜ਼
ਕੰਗਨਾ ਰਣੌਤ ਦੀ ਫਿਲਮ 17 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ, ਜਿਸ 'ਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦਾ ਜਦੋਂ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਬਹੁਤ ਵਿਵਾਦ ਹੋਇਆ ਸੀ ਅਤੇ ਵਿਵਾਦਿਤ ਸੀਨ ਕੱਟੇ ਜਾਣ ਦੀ ਮੰਗ ਕੀਤੀ ਗਈ ਸੀ
By : Makhan shah
ਨਵੀਂ ਦਿੱਲੀ, ਕਵਿਤਾ : ਕੰਗਨਾ ਰਣੌਤ ਦੀ ਫਿਲਮ 17 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ, ਜਿਸ 'ਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦਾ ਜਦੋਂ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਬਹੁਤ ਵਿਵਾਦ ਹੋਇਆ ਸੀ ਅਤੇ ਵਿਵਾਦਿਤ ਸੀਨ ਕੱਟੇ ਜਾਣ ਦੀ ਮੰਗ ਕੀਤੀ ਗਈ ਸੀ ਅਤੇ ਫਿਰ ਕਈ ਬਦਲਾਅ ਕੀਤੇ ਜਾਣ ਤੋਂ ਬਾਅਦ ਹੁਣ ਕੰਗਨਾ ਦੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾਵੇਗੀ। ‘ਐਮਰਜੈਂਸੀ’ ਨਾਮ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਖਦ ਕੰਗਨਾ ਰਣੌਤ ਹਨ।
ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਪਹਿਲੀ ਅੰਦਰੂਨੀ ਐਮਰਜੈਂਸੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ 1975 ਵਿੱਚ ਲਗਾਈ ਗਈ। ਇਹ ਐਮਰਜੈਂਸੀ 25-26 ਜੂਨ, 1975 ਤੋਂ 18 ਜਨਵਰੀ, 1977 ਤੱਕ ਐਮਰਜੈਂਸੀ ਲਾਗੂ ਰਹੀ। ਇਸੇ ਦੇ ਇਰਦ ਗਿਰਦ ਘੁੰਦੀ ਇਹ ਫਿਲਮ ਬਣਾਈ ਗਈ ਹੈ। ਪ੍ਰਿਯੰਕਾ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਉੱਤੇ ਇਙ ਫਿਲਮ ਬਣੀ ਹੈ ਜਿਸ ਤੋਂ ਬਾਅਦ ਜਦੋਂ ਕੰਗਨਾ ਨੂੰ ਜਦੋਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਦਾ ਮੌਕਾ ਮਿਲਿਆ ਤਂ ਕੰਗਨਾ ਨੇ ਪ੍ਰਿਯੰਕਾ ਨੂੰ ਫਿਲਮ ਦੇਣ ਦਾ ਸੱਦਾ ਦਿੱਤਾ।
ਜੀ ਹਾਂ ਕੰਗਨਾ ਨੇ ਆਪਣੇ ਹਾਲੀਆ ਇੰਟਰਵਿਊ ਵਿੱਚ ਪ੍ਰਿਯੰਕਾ ਗਾਂਧੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਮੈਂ ਸੰਸਦ ਵਿੱਚ ਪ੍ਰਿਯੰਕਾ ਗਾਂਧੀ ਜੀ ਨੂੰ ਮਿਲੀ ਸੀ ਅਤੇ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਿਹਾ ਸੀ, 'ਤੁਹਾਨੂੰ ਐਮਰਜੈਂਸੀ ਦੇਖਣੀ ਚਾਹੀਦੀ ਹੈ, ਤੁਹਾਨੂੰ ਇਹ ਪਸੰਦ ਆਵੇਗੀ'। ਇਸ 'ਤੇ ਉਸ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, 'ਹਾਂ, ਹੋ ਸਕਦਾ ਹੈ।
ਕੰਗਨਾ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ, 'ਮੈਂ ਸ੍ਰੀਮਤੀ ਗਾਂਧੀ ਨੂੰ ਸਨਮਾਨ ਨਾਲ ਨਿਭਾਉਣ ਵਲ ਬਹੁਤ ਧਿਆਨ ਰੱਖਿਆ ਹੈ।' ਕੰਗਨਾ ਨੇ ਕਿਹਾ ਕਿ ਮੈਂ ਇਸ ਫਿਲਮ ਲਈ ਰਿਸਰਚ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਕਾਫੀ ਧਿਆਨ ਦਿੱਤਾ। ਪਰ ਫਿਰ ਮੈਂ ਆਪਣੇ ਮਨ ਵਿਚ ਸੋਚਿਆ ਕਿ ਇਨਸਾਨ ਦੀ ਜ਼ਿੰਦਗੀ ਵਿਚ ਹੋਰ ਵੀ ਬਹੁਤ ਕੁਝ ਹੁੰਦਾ ਹੈ। ਖਾਸ ਤੌਰ 'ਤੇ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ, ਤਾਂ ਉਹ ਸਿਰਫ ਆਪਣੇ ਆਲੇ ਦੁਆਲੇ ਦੇ ਮਰਦਾਂ ਦੀ ਹੋਂਦ ਨਾਲ ਜੁੜੀਆਂ ਹੁੰਦੀਆਂ ਹਨ. ਇਸੇ ਲਈ ਮੈਂ ਉਸ ਦੇ ਜੀਵਨ ਦੇ ਹੋਰ ਪਹਿਲੂਆਂ ਨੂੰ ਵੀ ਮਾਣ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਕਿਉਂਕਿ ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਕੋਈ ਮਜ਼ਾਕ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਕਦੇ ਇਸ ਦੇ ਸੰਵਾਦਾਂ ਅਤੇ ਤੱਥਾਂ ਕਾਰਨ ਅਤੇ ਕਦੇ ਕੰਗਨਾ ਦੇ ਸਿਆਸੀ ਕਰੀਅਰ ਵਿੱਚ ਰੁੱਝੇ ਹੋਣ ਕਾਰਨ ਐਮਰਜੈਂਸੀ ਦੀ ਰਿਲੀਜ਼ ਲੰਬੇ ਸਮੇਂ ਲਈ ਟਾਲ ਦਿੱਤੀ ਗਈ ਸੀ। ਕਿਉਂਕਿ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਫ਼ਿਲਮ ਦਾ ਵਿਰੋਧ ਕੀਤਾ ਗਿਆ ਜਿਸ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਕਰਨ ਵਾਲਿਆਂ ਵਿੱਚ ਫ਼ਰੀਦਕੋਟ ਤੋਂ ਆਜ਼ਾਦ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਬਜੀਤ ਸਿੰਘ ਖ਼ਾਲਸਾ ਅਤੇ ਕੁਝ ਸਿੱਖ ਆਗੂ ਸ਼ਾਮਲ ਹਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਫ਼ਿਲਮ ਵਿੱਚ ਜਿਸ ਤਰੀਕੇ ਨਾਲ ਇੰਦਰਾ ਗਾਂਧੀ ਨੂੰ ਪੇਸ਼ ਗਿਆ ਹੈ, ਉਸ ਉੱਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ। ਸਰਬਜੀਤ ਸਿੰਘ ਖ਼ਾਲਸਾ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕਾਫੀ ਬਦਲਾਅ ਅਤੇ ਸੀਨ ਕੱਟਣ ਤੋਂ ਬਾਦ ਹੁਣ ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਦੂਜਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਹੈ। ਕੰਗਨਾ ਤੋਂ ਇਲਾਵਾ ਇਸ ਫਿਲਮ 'ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ ਅਤੇ ਮਿਲਿੰਦ ਸੋਮਨ, ਮਹਿਮਾ ਚੌਧਰੀ ਵਰਗੇ ਮਹਾਨ ਕਲਾਕਾਰ ਨਜ਼ਰ ਆਉਣਗੇ।