John Cena ਨੇ ਦੱਸਿਆ ਸ਼ਾਹਰੁਖ ਖਾਨ ਨੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ 'ਚ ਪਾਇਆ ਸਕਾਰਾਤਮਕ ਪ੍ਰਭਾਵ
ਜਾਨ ਸੀਨਾ ਵੱਲੋਂ 'ਚ ਸ਼ਾਹਰੁਖ ਖਾਨ ਲਈ ਆਪਣੇ 'ਐਕਸ' ਅਕਾਉਂਟ ਤੇ ਇੱਕ ਪੋਸਟ ਪਾਈ ਗਈ ਜਿਸ ਚ ਉਨ੍ਹਾਂ ਵੱਲੋਂ ਲਿਖਿਆ ਗਿਆ ਉਨ੍ਹਾਂ ਦੀ ਜ਼ਿੰਦਗੀ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ
By : lokeshbhardwaj
ਮੁਬੰਈ : 12 ਜੁਲਾਈ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਸ਼ਾਮਲ ਹੋਏ ਹਾਲੀਵੁੱਡ ਸਟਾਰ ਅਤੇ ਡਬਲਯੂਡਬਲਯੂਈ ਰੈਸਲਰ ਜੌਨ ਸੀਨਾ ਹੋਣ ਲਈ ਭਾਰਤ ਆਏ ਸਨ ਅਤੇ ਇੱਥੇ ਖੂਬ ਆਨੰਦ ਮਾਣਿਆ ਅਤੇ ਉਨ੍ਹਾਂ ਨੂੰ ਦੇਸੀ ਕੱਪੜਿਆਂ 'ਚ ਦੇਖ ਉਨ੍ਹਾੰ ਦੇ ਪ੍ਰਸ਼ੰਸਕ ਵੀ ਕਾਫੀ ਪ੍ਰਭਾਵਿਤ ਹੋਏ । ਇੰਨਾ ਹੀ ਨਹੀਂ ਜੌਨ ਸੀਨਾ ਨੇ ਸਿਰ 'ਤੇ ਦਸਤਾਰ ਵੀ ਸਜਾਈ ਅਤੇ ਵਿਆਹ ਦੇ ਸਮਾਗਮ 'ਚ ਉਨ੍ਹਾਂ ਨੇ ਖੂਬ ਡਾਂਸ ਵੀ ਕੀਤਾ । ਇਹ ਸਮਾਗਮ ਚ ਹਾਜ਼ਰੀ ਲਵਾਉਣ ਉਪਰੰਤ ਜਦੋਂ ਉਨ੍ਹਾਂ ਵੱਲੋ ਆਪਣੇ ਵਤਨ ਵਾਪਸੀ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਚ ਸ਼ਾਹਰੁਖ ਖਾਨ ਲਈ ਆਪਣੇ 'ਐਕਸ' ਅਕਾਉਂਟ ਤੇ ਇੱਕ ਪੋਸਟ ਪਾਈ ਗਈ ਜਿਸ ਚ ਉਨ੍ਹਾਂ ਵੱਲੋਂ ਲਿਖਿਆ ਗਿਆ ਉਨ੍ਹਾਂ ਦੀ ਜ਼ਿੰਦਗੀ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ ਅਤੇ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਭੁੱਲ ਪਲਾਂ ਨਾਲ ਭਰਿਆ ਇਹ ਇੱਕ ਅਨੁਭਵ ਸੀ ਜਿਸ ਨੇ ਮੈਨੂੰ ਅਣਗਿਣਤ ਨਵੇਂ ਦੋਸਤਾਂ ਨਾਲ ਜੁੜਨ ਦਾ ਮੌਕਾ ਦਿੱਤਾ । ਜਾਨ ਸੀਨਾ ਵੱਲੋਂ ਵਿਆਹ ਸਮਾਗਮ ਦੀ ਤਾਰੀਫ ਕਰਦੇ ਕਿਹਾ ਕਿ ਉਹ ਹਮੇਸ਼ਾ ਇਸ ਲਈ ਧੰਨਵਾਦੀ ਰਹਿਣਗੇ ਜਿਨ੍ਹਾਂ ਕਾਰਣ ਉਨ੍ਹਾਂ ਨੇ ਆਪਣੀ ਜ਼ਿੰਦਗੀ ਚ ਇਹ ਨਵਾਂ ਰੰਗ ਦੇਖਿਆ ਹੈ । ਅੰਬਾਨੀ ਪਰਿਵਾਰ ਦੀ ਮਹਿਮਾਨਨਿਵਾਜ਼ੀ ਲਈ ਵੀ ਧੰਨਵਾਦ ਪ੍ਰਗਟਾਇਆ ।
ਆਪਣੀ ਪਤਨੀ ਨਾਲ ਅਨੰਤ ਅਤੇ ਰਾਧਿਕਾ ਦੇ ਵਿਆਹ ਸਮਾਗਮ ਵਿੱਚ ਪਹੁੰਚੇ ਸਨ ਸ਼ਾਹਰੁਖਾਨ
ਦੱਸਦਈਏ ਕਿ ਸ਼ਾਹਰੁਖ ਖਾਨ ਆਪਣੀ ਉਦਯੋਗਪਤੀ ਪਤਨੀ ਗੌਰੀ ਖਾਨ ਨਾਲ ਵਿਆਹ 'ਚ ਪਹੁੰਚੇ ਸਨ । ਪੈਪਸ ਲਈ ਪੋਜ਼ ਦਿੰਦੇ ਹੋਏ, SRK ਨੇ ਆਪਣੇ ਸ਼ਾਨਦਾਰ ਸਲਾਮ ਅਤੇ ਫਲਾਇੰਗ ਕਿੱਸ ਨਾਲ ਮੀਡੀਆ ਦਾ ਸਵਾਗਤ ਕੀਤਾ ਜਿਸ ਕਾਰਨ ਉਨ੍ਹਾਂ ਇੱਕ ਵਾਰ ਮੁੜਤੋਂ ਸਾਰੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ । ਉਨ੍ਹਾਂ ਦੇ ਬੱਚੇ ਆਰੀਅਨ ਖਾਨ ਅਤੇ ਸੁਹਾਨਾ ਖਾਨ ਉਨ੍ਹਾਂ ਤੋਂ ਪਹਿਲਾਂ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਸਨ ਅਤੇ ਉਨ੍ਹਾਂ ਵੱਲੋ ਮੀਡੀਆ ਲਈ ਇਕੱਠੇ ਪੋਜ਼ ਦਿੱਤੇ। ਆਰੀਅਨ ਨੇ ਆਲ-ਬਲੈਕ ਐਨਸੈਬਲ ਪਹਿਨਿਆ ਸੀ, ਜਦੋਂ ਕਿ ਭੈਣ, ਸੁਹਾਨਾ ਖਾਨ ਇੱਕ ਸ਼ਾਨਦਾਰ ਸਾੜੀ ਚ ਦਿਖਾਈ ਦਿੱਤੀ