Begin typing your search above and press return to search.

ਈਸ਼ਾ ਅੰਬਾਨੀ ਦੀ ਖੂਬਸੁਰਤ Dress ਅਤੇ ਉਸ ਦੇ ਰੇਟ ਨੇ ਸਭ ਨੂੰ ਕੀਤਾ ਹੈਰਾਨ !

ਅਨੰਤ ਦੀ ਹਲਦੀ ਸਮਾਰੋਹ ਤੋਂ ਈਸ਼ਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦਾ ਇੰਡੋ ਵੈਸਟਰਨ ਲੁੱਕ ਬੰਜਾਰਾ ਗਰਲ ਵਾਈਬਸ ਦੇ ਰਿਹਾ ਹੈ। ਜਿਸ ਨੇ ਲਗਭਗ ਸਭ ਦਾ ਦਿਲ ਜਿੱਤ ਲਿਆ ਹੈ।

ਈਸ਼ਾ ਅੰਬਾਨੀ ਦੀ ਖੂਬਸੁਰਤ Dress ਅਤੇ ਉਸ ਦੇ ਰੇਟ ਨੇ ਸਭ ਨੂੰ ਕੀਤਾ ਹੈਰਾਨ !
X

lokeshbhardwajBy : lokeshbhardwaj

  |  9 July 2024 2:50 AM GMT

  • whatsapp
  • Telegram

ਇਨ੍ਹੀਂ ਦਿਨੀਂ ਈਸ਼ਾ ਆਪਣੇ ਛੋਟੇ ਭਰਾ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਦਾ ਖੂਬਸੂਰਤ ਅੰਦਾਜ਼ ਹਰ ਫੰਕਸ਼ਨ 'ਚ ਦੇਖਿਆ ਜਾ ਸਕਦਾ ਹੈ । ਈਸ਼ਾ ਅੰਬਾਨੀ ਦੀ ਖੂਬਸੁਰਤ Dress ਅਤੇ ਉਸ ਦੇ ਰੇਟ ਨੇ ਸਭ ਨੂੰ ਕੀਤਾ ਹੈਰਾਨ !ਪਰਿਵਾਰ ਦੀ ਲਾਡਲੀ ਈਸ਼ਾ ਅੰਬਾਨੀ ਨਾ ਸਿਰਫ਼ ਇੱਕ ਧੀ, ਪਤਨੀ, ਮਾਂ ਅਤੇ ਨੂੰਹ ਨਹੀਂ ਸਗੋਂ ਉਹ ਇੱਕ ਫੈਸ਼ਨਿਸਟਾ ਵੀ ਹੈ, ਜਿਸ ਦੇ ਫੈਸ਼ਨ ਨੂੰ ਦੁਨੀਆ ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਨ੍ਹਾਂ ਦਿਨਾਂ ਚ ਈਸ਼ਾ ਕਾਫੀ ਚਰਚਾਵਾਂ ਦਾ ਹਿੱਸਾ ਵੀ ਰਹੀਂ ਜਿਸ ਚ ਕਦੇ ਈਸ਼ਾ ਦੀ ਸਾੜੀ ਵਾਲੀ ਲੁਕ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਅਤੇ ਕਦੇ ਲਹਿੰਗਾ-ਚੋਲੀ ਵਿੱਚ ਉਨ੍ਹਾਂ ਨੇ ਹਰ ਕਿਸੀ ਦਾ ਦਿਲ ਜਿੱਤ ਲਿਆ । ਦੱਸਦਈਏ ਕਿ ਹੁਣ ਅਨੰਤ ਦੀ ਹਲਦੀ ਸਮਾਰੋਹ ਤੋਂ ਈਸ਼ਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ 'ਚ ਉਸ ਦਾ ਇੰਡੋ ਵੈਸਟਰਨ ਲੁੱਕ ਬੰਜਾਰਾ ਗਰਲ ਵਾਈਬਸ ਦੇ ਰਿਹਾ ਹੈ। ਜਿਸ ਵਿੱਚ ਹਰ ਕੋਈ ਉਨ੍ਹਾਂ ਨੂੰ ਦੇਖਦਾ ਹੀ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਈਸ਼ਾ ਦਾ ਇਹ ਪਹਿਰਾਵਾ ਇੰਡੋ-ਵੈਸਟਰਨ ਹੈ । ਜਿਸ ਵਿੱਚ ਉਸਨੇ ਲਹਿੰਗੇ ਦੇ ਨਾਲ ਟੇਸਲ ਡਿਟੇਲ ਦੇ ਨਾਲ ਇੱਕ ਹੈਲਟਰ ਨੇਕਲਾਈਨ ਟਾਪ ਪਾਇਆ ਹੋਇਆ ਹੈ। ਜਿਸ ਦੇ ਨਾਲ ਕਮਰ ਤੱਕ ਗੁਲਾਬੀ, ਨੀਲੇ ਅਤੇ ਲਾਲ ਰੰਗ ਦੇ ਬਹੁਤ ਸਾਰੇ ਪੈਂਡੈਂਟ ਹਨ, ਫਿਰ ਇਸ ਨੂੰ ਸਫੈਦ ਸੈੱਲਾਂ ਦੇ ਨਾਲ ਅੰਤਿਮ ਛੋਹ ਦਿੱਤੀ ਗਈ। ਇਸ ਦੇ ਨਾਲ ਹੀ ਨੈਕਲਾਈਨ 'ਤੇ ਵੀ ਫੁੱਲਦਾਰ ਬਾਰਡਰ ਜੋ ਕੀ ਕਾਫਈ ਸ਼ਾਨਦਾਰ ਲੱਗ ਰਿਹਾ ਹੈ । ਈਸ਼ਾ ਨੇ ਇਸ ਲੁੱਕ 'ਚ ਆਪਣੇ ਮੇਕਅੱਪ ਨਾਲ ਕੁਝ ਵੀ ਵਾਧੂ ਜਾਂ ਓਵਰ ਟਾਪ ਨਹੀਂ ਕੀਤਾ ਹੈ। ਉਹ ਭੂਰੇ ਰੰਗ ਦੇ ਆਈ ਸ਼ੈਡੋ, ਲਾਈਨਰ, ਕਾਜਲ, ਮਸਕਾਰਾ ਅਤੇ ਭੂਰੇ ਗਲੋਸੀ ਬੁੱਲ੍ਹਾਂ ਵਿੱਚ ਸੰਪੂਰਨ ਲੱਗ ਰਹੀ ਸੀ। ਇਸ ਦੇ ਨਾਲ ਹੀ ਸਾਈਡ ਪਾਰਟੀਸ਼ਨ 'ਚ ਖੁੱਲ੍ਹੇ ਵਾਲ ਅਤੇ ਕਾਲੀ ਬਿੰਦੀ ਉਸ ਦੀ ਲੁੱਕ ਦੀ ਖਾਸੀਅਤ ਬਣ ਗਈ ਹੈ।

ਜਾਣੋ ਈਸ਼ਾ ਦੀ ਨਵੀਂ ਲੁਕ ਤੇ ਹੋਇਆ ਕਿੰਨਾ ਖਰਚਾ ?

ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਈਸ਼ਾ ਅੰਬਾਨੀ ਦੀ ਇਸ ਖੂਬਸੂਰਤ ਪਹਿਰਾਵੇ ਦਾ ਖਰਚ 90 ਕਰੋੜ ਦੇ ਲਗਭਗ ਦੱਸਿਆ ਜਾ ਰਿਹਾ ਹੈ, ਜੋ ਕਿ ਘੱਟ ਜਾਂ ਵੱਧ ਵੀ ਹੋ ਸਕਦਾ । ਉੱਥੇ ਜੇਕਰ ਈਸ਼ਾ ਦੀ ਪੁਰਾਣੀ ਪਹਿਰਾਵੇ ਦੀ ਵੀ ਗੱਲ ਕਰੀਏ ਤਾਂ ਉਸ ਚ ਈਸ਼ਾ ਵੱਲੋ ਲਗਭਗ 20 ਕਰੋੜ ਦੇ ਗਹਿਣੇ ਪਹਿਨੇ ਗਏ ਸਨ ਜੋ ਕਿ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾ ਰਹੇ ਸਨ ।

Next Story
ਤਾਜ਼ਾ ਖਬਰਾਂ
Share it