Begin typing your search above and press return to search.

ਗੀਤ ਦੀ ਸ਼ੂਟਿੰਗ ਦੌਰਾਨ ਵਾਪਰੇ ਮੰਦਭਾਗੇ ਹਾਦਸੇ 'ਚ ਟੁੱਟਣ ਤੋਂ ਬਚੀ ਕਰਨ ਔਜਲਾ ਦੀ ਗਰਦਨ, ਜਾਣੋ ਪੂਰੀ ਖਬਰ

'ਹੂ ਦੇ?' ਗੀਤ ਦੀ ਸ਼ੂਟਿੰਗ ਦੌਰਾਨ ਉਹ ਦੁਰਘਟਨਾ ਦਾ ਸ਼ਿਕਾਰ ਹੋਏ ਕਰਨ ਔਜਲਾ, ਜਿਸ 'ਚ ਲੱਗਭਗ ਉਨ੍ਹਾਂ ਦੀ ਗਰਦਨ ਟੁੱਟਣ ਦੇ ਹਾਲਾਤ ਪੈਦਾ ਹੋਏ ਸਨ । ਤੇਜ਼ ਰਫਤਾਰ ਰੇਸਰ ਕਾਰ ਚਲਾਉਂਦੇ ਵਾਪਰਿਆ ਸੀ ਹਾਦਸਾ ।

ਗੀਤ ਦੀ ਸ਼ੂਟਿੰਗ ਦੌਰਾਨ ਵਾਪਰੇ ਮੰਦਭਾਗੇ ਹਾਦਸੇ ਚ ਟੁੱਟਣ ਤੋਂ ਬਚੀ ਕਰਨ ਔਜਲਾ ਦੀ ਗਰਦਨ, ਜਾਣੋ ਪੂਰੀ ਖਬਰ
X

lokeshbhardwajBy : lokeshbhardwaj

  |  19 July 2024 4:19 AM GMT

  • whatsapp
  • Telegram

ਚੰਡੀਗੜ੍ਹ : ਪੰਜਾਬੀ ਗਾਇਕ ਕਰਨ ਔਜਲਾ ਬੀਤੇ ਦਿਨ ਹੀ ਆਪਣੇ ਗਾਣੇ ਦੀ ਸ਼ੂਟਿੰਗ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ , ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਿੱਤੀ ਗਈ ਸੀ । ਇਸ ਜਾਣਕਾਰੀ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਇਹ ਹਾਦਸੇ ਚ ਉਨ੍ਹਾਂ ਦੀ ਗਰਦਨ ਟੁੱਟਣ ਤੋਂ ਬਚ ਗਈ ਹੈ ।ਕਰਨ ਔਜਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਹੈ । ਇਸ ਦੇ ਨਾਲ ਹੀ ਉਸ ਨੇ ਦੱਸਿਆ ਹੈ ਕਿ 'ਹੂ ਦੇ?' ਗੀਤ ਦੀ ਸ਼ੂਟਿੰਗ ਦੌਰਾਨ ਉਹ ਦੁਰਘਟਨਾ ਦਾ ਸ਼ਿਕਾਰ ਜਿਸ 'ਚ ਲੱਗਭਗ ਉਨ੍ਹਾਂ ਦੀ ਗਰਦਨ ਟੁੱਟਣ ਦੀ ਹਾਲਾਤ ਪੈਦਾ ਹੋਏ ਸਨ । ਕਲਿੱਪ ਵਿੱਚ ਔਜਲਾ ਰੇਸਰ ਕਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰਨ ਕਾਰ ਪਲਟ ਗਈ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਉਨ੍ਹਾਂ ਨੂੰ ਬਚਾਉਣ ਲਈ ਭੱਜੇ । ਕਰਨ ਔਜਲਾ ਨੇ 9ਵੀਂ ਜਮਾਤ ਵਿੱਚ ਪੜ੍ਹਦਿਆਂ ਮਸ਼ਹੂਰ ਗਾਇਕ ਜੱਸੀ ਗਿੱਲ ਨੂੰ ਇੱਕ ਕਾਮਯਾਬ ਗੀਤ ਰੇਂਜ ਦੇ ਬੋਲ ਪੇਸ਼ ਕੀਤੇ ਸਨ , ਜਿਸ ਤੋਂ ਬਾਅਦ ਪੰਜਾਬੀ ਇੰਡਸਟ੍ਰੀ ਚ ਇਹ ਗਾਣਾ ਕਾਫੀ ਪ੍ਰਸਿੱਧ ਹੋਇਆ ਸੀ । ਇਸ ਤੋਂ ਬਾਅਦ ਕਰਨ ਔਜਲਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੌਰ 'ਚ ਦੀਪ ਜੰਡੂ ਅਤੇ ਐਲੀ ਮਾਂਗਟ ਨਾਲ ਕੰਮ ਕੀਤਾ ਜੋ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ।

Next Story
ਤਾਜ਼ਾ ਖਬਰਾਂ
Share it