Gauri Khan: ਸ਼ਾਹਰੁਖ ਖਾਨ ਦੀ ਪਤਨੀ ਗੌਰੀ ਦਾ 55ਵਾਂ ਜਨਮਦਿਨ, ਆਪਣੇ ਦਮ 'ਤੇ 1600 ਕਰੋੜ ਜਾਇਦਾਦ ਦੀ ਮਾਲਕਣ
ਜਾਣੋ ਕੀ ਕੰਮ ਕਰਦੀ ਹੈ ਬਾਲੀਵੁੱਡ ਦੇ ਕਿੰਗ ਖਾਨ ਦੀ ਕੁਈਨ

By : Annie Khokhar
Gauri Khan Birthday: ਜਿਵੇਂ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੇ ਹਨ, ਉਸੇ ਤਰ੍ਹਾਂ ਇੱਕ ਔਰਤ, ਗੌਰੀ ਖਾਨ ਉਹਨਾਂ ਦੇ ਦਿਲ ਤੇ ਰਾਜ ਕਰਦੀ ਹੈ। ਗੌਰੀ ਖਾਨ 8 ਅਕਤੂਬਰ ਨੂੰ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ।
ਗੌਰੀ ਖਾਨ ਭਾਵੇਂ ਆਪਣੇ ਪਤੀ ਵਾਂਗ ਪਰਦੇ 'ਤੇ ਨਜ਼ਰ ਨਹੀਂ ਆਉਂਦੀ, ਪਰ ਉਸਨੇ ਸ਼ਾਹਰੁਖ ਨੂੰ ਕਿੰਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼ਾਹਰੁਖ ਨੇ ਵਾਰ-ਵਾਰ ਮੰਨਿਆ ਹੈ ਕਿ ਉਹ ਗੌਰੀ ਦੇ ਸਮਰਥਨ ਤੋਂ ਬਿਨਾਂ ਕੁਝ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਸਕਦਾ ਸੀ। ਗੌਰੀ ਨੇ ਹਰ ਮੋੜ 'ਤੇ ਉਸਦਾ ਸਾਥ ਦਿੱਤਾ ਹੈ।
ਸ਼ਾਹਰੁਖ ਖਾਨ ਵਾਂਗ, ਉਹਨਾਂ ਦੀ ਪਤਨੀ ਗੌਰੀ ਖਾਨ ਵੀ ਕਾਫੀ ਅਮੀਰ ਹੈ। ਉਹ ਬਾਲੀਵੁੱਡ ਦੀਆਂ ਪ੍ਰਮੁੱਖ ਅਭਿਨੇਤਰੀਆਂ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਬੱਚਨ ਨੂੰ ਟੱਕਰ ਦਿੰਦੀ ਹੈ। ਆਓ ਗੌਰੀ ਖਾਨ ਦੀ ਜਾਇਦਾਦ ਅਤੇ ਉਸਦੀ ਆਮਦਨ ਦੇ ਸਰੋਤਾਂ ਬਾਰੇ ਦੱਸਦੇ ਹਾਂ।
ਗੌਰੀ ਖਾਨ ਭਾਵੇਂ ਆਪਣੇ ਪਤੀ ਸ਼ਾਹਰੁਖ ਖਾਨ ਵਾਂਗ ਫਿਲਮਾਂ ਵਿੱਚ ਕੰਮ ਕਰਕੇ ਜ਼ਿਆਦਾ ਪੈਸਾ ਨਾ ਕਮਾਏ, ਪਰ ਉਸਦੇ ਕਈ ਕਾਰੋਬਾਰ ਹਨ ਜੋ ਉਹਨਾਂ ਨੂੰ ਕਾਫ਼ੀ ਆਮਦਨ ਬਣਾ ਕੇ ਦਿੰਦੇ ਹਨ। ਗੌਰੀ ਖਾਨ ਇੱਕ ਇੰਟੀਰੀਅਰ ਡਿਜ਼ਾਈਨਰ ਹੈ। ਉਸਨੇ ਕਈ ਸਿਤਾਰਿਆਂ ਲਈ ਘਰ ਡਿਜ਼ਾਈਨ ਕੀਤੇ ਹਨ।
ਗੌਰੀ ਖਾਨ ਰੈੱਡ ਚਿਲੀਜ਼ ਐਂਟਰਟੇਨਮੈਂਟ ਦੀ ਸਹਿ-ਸੰਸਥਾਪਕ ਹੈ ਅਤੇ ਡ੍ਰੀਮਜ਼ ਅਨਲਿਮਟਿਡ ਨਾਮਕ ਇੱਕ ਪ੍ਰੋਡਕਸ਼ਨ ਕੰਪਨੀ ਵੀ ਚਲਾਉਂਦੀ ਹੈ। ਜੋਕ ਕਿ ਫਿਲਮਾਂ ਦਾ ਨਿਰਮਾਣ ਕਰਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਗੌਰੀ ਖਾਨ ਦੀ ਕੁੱਲ ਜਾਇਦਾਦ ₹1,600 ਕਰੋੜ ਹੋਣ ਦਾ ਅਨੁਮਾਨ ਹੈ।
ਗੌਰੀ ਖਾਨ ਨੇ ਹਾਲ ਹੀ ਵਿੱਚ ਮੁੰਬਈ ਵਿੱਚ "ਟੋਰੀ" ਨਾਮ ਦਾ ਇੱਕ ਰੈਸਟੋਰੈਂਟ ਖੋਲ੍ਹਿਆ ਹੈ। ਉਸਨੂੰ ਇੱਕ ਸਫਲ ਕਾਰੋਬਾਰੀ ਔਰਤ ਮੰਨਿਆ ਜਾਂਦਾ ਹੈ ਅਤੇ ਉਹ ਪ੍ਰੋਪਰਟੀ ਵਿੱਚ ਨਿਵੇਸ਼ ਕਰਦੀ ਹੈ। ਗੌਰੀ ਨੇ ਦੁਬਈ ਵਿੱਚ ਕਈ ਜਾਇਦਾਦਾਂ ਖਰੀਦੀਆਂ ਹਨ, ਜਿਨ੍ਹਾਂ ਦੀ ਕੀਮਤ ਕਈ ਸੌ ਕਰੋੜ ਦੱਸੀ ਜਾਂਦੀ ਹੈ। ਉਸਦੀ ਸਾਲਾਨਾ ਆਮਦਨ ਲਗਭਗ ₹100 ਕਰੋੜ ਦੱਸੀ ਜਾਂਦੀ ਹੈ।
ਦੌਲਤ ਦੇ ਮਾਮਲੇ ਵਿੱਚ, ਗੌਰੀ ਖਾਨ ਨੇ ਐਸ਼ਵਰਿਆ ਰਾਏ ਅਤੇ ਦੀਪਿਕਾ ਪਾਦੂਕੋਣ ਵਰਗੇ ਪ੍ਰਮੁੱਖ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਦੀਪਿਕਾ ਦੀ ਕੁੱਲ ਜਾਇਦਾਦ ₹500 ਕਰੋੜ ਦੱਸੀ ਗਈ ਹੈ, ਜਦੋਂ ਕਿ ਐਸ਼ਵਰਿਆ ਦੀ ਕੁੱਲ ਜਾਇਦਾਦ ₹900 ਕਰੋੜ ਦੱਸੀ ਗਈ ਹੈ।


