Begin typing your search above and press return to search.

ਫਰਹਾਨ ਅਖਤਰ ਨੇ ਕੀਤੀ ਉਤਰਾਖੰਡ 'ਚ ਹੜ੍ਹ ਪੀੜਤਾਂ ਦੀ ਮਦਦ

ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਉਤਰਾਖੰਡ 'ਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਕਿਉਂਕੀ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਦਾ ਆਪਣਿਆਂ ਨਾਲ ਸਪੰਰਕ ਟੁੱਟ ਗਿਆ ਹੈ।

ਫਰਹਾਨ ਅਖਤਰ ਨੇ ਕੀਤੀ ਉਤਰਾਖੰਡ ਚ ਹੜ੍ਹ ਪੀੜਤਾਂ ਦੀ ਮਦਦ
X

Makhan shahBy : Makhan shah

  |  26 Aug 2025 2:08 PM IST

  • whatsapp
  • Telegram

ਦੇਹਰਾਦੂਨ- ਸ਼ੇਖਰ ਰਾਏ: ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਉਤਰਾਖੰਡ 'ਚ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਕਿਉਂਕੀ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਦਾ ਆਪਣਿਆਂ ਨਾਲ ਸਪੰਰਕ ਟੁੱਟ ਗਿਆ ਹੈ। ਇਸ ਲਈ ਫਰਹਾਨ ਅਖਤਰ ਵੱਲੋਂ ਹੜ੍ਹ ਪੀੜਤਾਂ ਲਈ 50 ਮੋਬਾਈਲ ਫੋਨ ਦਾਨ ਕੀਤੇ ਹਨ ਤਾਂ ਜੋ ਉਹ ਆਪਣਿਆਂ ਨਾਲ ਸੰਪਰਕ ਕਰ ਸਕਣ।

ਇਸ ਵੇਲੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਨਾਲ ਨਾਲ ਉਤਰਾਖੰਡ ਵਿੱਚ ਵੀ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ। ਦੇਹਰਾਦੂਨ ਸਮੇਤ ਕਈ ਇਲਾਕਿਆਂ ਵਿੱਚ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਮੁਸੀਬਤ ਦੀ ਘੜੀ ਵਿੱਚ ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।

ਰਿਪੋਰਟਾਂ ਅਨੁਸਾਰ, ਫਰਹਾਨ ਅਖ਼ਤਰ ਨੇ ਉਤਰਾਖੰਡ ਦੇ ਹਰਸ਼ਿਲ ਅਤੇ ਧਰਾਲੀ ਇਲਾਕਿਆਂ ਦੇ ਹੜ੍ਹ ਪੀੜਤਾਂ ਲਈ 50 ਮੋਬਾਈਲ ਫੋਨ ਦਾਨ ਕੀਤੇ ਹਨ ਤਾਂ ਜੋ ਉਹ ਆਪਣਿਆਂ ਨਾਲ ਸੰਪਰਕ ਵਿੱਚ ਰਹਿ ਸਕਣ ਅਤੇ ਜ਼ਰੂਰੀ ਸਹਾਇਤਾ ਪ੍ਰਾਪਤ ਕਰ ਸਕਣ। ਫਰਹਾਨ ਅਖ਼ਤਰ ਦੇ ਇਸ ਕਦਮ ਦੀ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਖੂਬ ਸ਼ਲਾਖਾ ਕੀਤੀ ਜਾ ਰਹੀ ਹੈ। ਹੜ੍ਹ ਕਾਰਨ ਕਈ ਇਲਾਕਿਆਂ ਵਿੱਚ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੋਈ ਸੀ, ਜਿਸ ਨਾਲ ਪੀੜਤ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਹ ਸਹਾਇਤਾ ਗੁਰੂਗ੍ਰਾਮ ਆਧਾਰਿਤ ਨੋਨ-ਪ੍ਰੋਫਿਟ ਆਰਗੇਨਾਈਜੇਸ਼ਨ ਭਾਰਤ ਡਿਜ਼ਾਸਟਰ ਰਿਲੀਫ ਫਾਊਂਡੇਸ਼ਨ (ਭਧ੍ਰਢ) ਰਾਹੀਂ ਪਹੁੰਚਾਈ ਗਈ। ਸੰਸਥਾ ਦੇ ਦਿਿਵਆਨਸ਼ੁ ਉਪਾਧਿਆਏ ਨੇ ਫਰਹਾਨ ਅਖ਼ਤਰ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਲਗਭਗ 7000 ਰੁਪਏ ਕੀਮਤ ਵਾਲੇ 50 ਫੋਨ ਭੇਜੇ। ਇਹ ਫੋਨ ਖਾਸ ਕਰਕੇ ਉਹਨਾਂ ਲੋਕਾਂ ਲਈ ਹਨ, ਜਿਨ੍ਹਾਂ ਕੋਲ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਾ ਕੋਈ ਸਾਧਨ ਨਹੀਂ ਹੈ।

ਕੰਮ ਦੇ ਮੋਰਚੇ ‘ਤੇ, ਫਰਹਾਨ ਅਖ਼ਤਰ ਜਲਦ ਹੀ ਫਿਲਮ “120 ਬਹਾਦੁਰ” ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਲ ਰਾਸ਼ੀ ਖੰਨਾ ਮੁੱਖ ਭੂਮਿਕਾ ਨਿਭਾਏਗੀ।

Next Story
ਤਾਜ਼ਾ ਖਬਰਾਂ
Share it