Shah Rukh Khan; ਸ਼ਾਹਰੁਖ ਖਾਨ ਨੂੰ ਫ਼ੈਨ ਨੇ ਦਿੱਤੀ ਫਰਨੈਲ ਪੀਣ ਦੀ ਧਮਕੀ, ਦੇਖੋ ਕਿੰਗ ਖਾਨ ਦਾ ਜਵਾਬ
ਫ਼ੈਨ ਬੋਲਿਆ, "ਜੇ ਰੀਪਲਾਈ ਨਾ ਕੀਤਾ ਤਾਂ..."

By : Annie Khokhar
Shah Rukh Khan Fans: ਸ਼ਾਹਰੁਖ ਖਾਨ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਖ਼ਾਸ ਕਰ ਉਦੋਂ ਜਦੋਂ ਉਹ ਐਕਸ (ਪਹਿਲਾਂ ਟਵਿੱਟਰ) 'ਤੇ #AskSRK ਸੈਸ਼ਨ ਰਾਹੀਂ ਫ਼ੈਨਜ਼ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ। ਇਸ ਵਿੱਚ ਸ਼ਰੁਖ ਹਾਸੇ-ਮਜ਼ਾਕ ਅਤੇ ਤਿੱਖੇ ਜਵਾਬ ਦਿੰਦੇ ਹਨ। 30 ਅਕਤੂਬਰ ਨੂੰ ਉਨ੍ਹਾਂ ਦੇ ਤਾਜ਼ਾ ਸੈਸ਼ਨ ਨੇ ਬਿਲਕੁਲ ਇਸੇ ਤਰਾਂ ਦਾ ਸਾਬਤ ਹੋਇਆ। ਕੁਝ ਦਿਨ ਪਹਿਲਾਂ, ਸ਼ਾਹਰੁਖ਼ ਖ਼ਾਨ ਦੇ ਅਕਸ ਅਕਾਊਂਟ ਤੇ ਸੈਂਕੜੇ ਟਵੀਟਾਂ ਦਾ ਹੜ੍ਹ ਆ ਗਿਆ। ਇਸ ਦਰਮਿਆਨ SRK ਦੇ ਇੱਕ ਪ੍ਰਸ਼ੰਸਕ ਦੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਸ਼ਾਹਰੁਖ ਦੇ ਇੱਕ ਪ੍ਰਸ਼ੰਸਕ ਦੇ ਨੇ ਪੁੱਛਿਆ, "ਸਰ, ਮੈਨੂੰ ਜਵਾਬ ਦਿਓਗੇ ਜਾਂ ਮੈਂ ਫਰਨੈਲ ਪੀ ਲਵਾ? #AskSRK।" ਪ੍ਰਸ਼ੰਸਕ ਦਾ ਇਹ ਪੋਸਟ ਮਿੰਟਾਂ ਵਿੱਚ ਵਾਇਰਲ ਹੋ ਗਿਆ।
ਅੱਗੋਂ ਸ਼ਾਹਰੁਖ ਵੀ ਕਿਸੇ ਨਾਲੋਂ ਘੱਟ ਨਹੀਂ। ਉਹਨਾਂ ਨੇ ਆਪਣੇ SRK ਅੰਦਾਜ਼ ਵਿੱਚ ਇਸਦਾ ਜਵਾਬ ਦਿੱਤਾ। ਦੇਖੋ:
ਸ਼ਾਹਰੁਖ, ਜੋ ਆਪਣੀ ਹਾਜ਼ਿਰ ਜਵਾਬੀ ਲਈ ਜਾਣੇ ਜਾਂਦੇ ਹਨ, ਨੇ ਬੜੀ ਸਮਝਦਾਰੀ ਨਾਲ ਜਵਾਬ ਦਿੱਤਾ। ਸ਼ਾਹਰੁਖ ਨੇ ਕਿਹਾ, "ਨਾ ਨਾ ਤੂੰ ਥਮਸ ਅੱਪ ਪੀ"। ਆਪਣੇ 60ਵੇਂ ਜਨਮਦਿਨ ਤੋਂ ਪਹਿਲਾਂ, ਸੁਪਰਸਟਾਰ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਆਪਣੇ ਵਿਸ਼ੇਸ਼ ਸੁਹਜ ਨਾਲ ਦੇਣ ਲਈ ਸਮਾਂ ਕੱਢਿਆ। ਦੱਸ ਦਈਏ ਕਿ 2 ਨਵੰਬਰ ਨੂੰ ਸ਼ਾਹਰੁਖ ਅਪਣਾ 60ਵਾਂ ਜਨਮਦਿਨ ਮਨਾਉਣਗੇ।
#AskSRK ਹੈਸ਼ਟੈਗ ਤੇਜ਼ੀ ਨਾਲ ਭਾਰਤ ਭਰ ਵਿੱਚ ਟ੍ਰੈਂਡ ਹੋ ਗਿਆ ਕਿਉਂਕਿ ਪ੍ਰਸ਼ੰਸਕਾਂ ਨੇ ਸੁਪਰਸਟਾਰ ਨੂੰ ਪਿਆਰ ਅਤੇ ਪ੍ਰਸ਼ੰਸਾ ਨਾਲ ਭਰ ਦਿੱਤਾ। ਭਾਵੇਂ ਇਹ ਮਜ਼ਾਕੀਆ ਵਨ-ਲਾਈਨਰ ਸਨ ਜਾਂ ਦਿਲੋਂ ਧੰਨਵਾਦ, ਸ਼ਾਹਰੁਖ ਦੇ ਸੈਸ਼ਨ ਆਪਣੇ ਆਪ ਵਿੱਚ ਘਟਨਾਵਾਂ ਬਣ ਗਏ ਹਨ, ਭਾਰਤ ਦੇ ਸਭ ਤੋਂ ਵੱਡੇ ਫਿਲਮ ਆਈਕਨ ਅਜੇ ਵੀ ਇੱਕ ਪੁਰਾਣੇ ਦੋਸਤ ਵਾਂਗ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਲਈ ਸਮਾਂ ਕੱਢਦਾ ਹੈ।


