Elvish Yadav: ਯੂਟਿਊਬਰ ਐਲਵਿਸ਼ ਯਾਦਵ ਫ਼ਿਰ ਵਿਵਾਦਾਂ 'ਚ, ਈਡੀ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਕੱਸਿਆ ਸ਼ਿਕੰਜਾ
ਚਾਰਜਸ਼ੀਟ ਕੀਤੀ ਦਾਖ਼ਲ

By : Annie Khokhar
Chargesheet Filed Against Elvish Yadav: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਯੂਟਿਊਬਰ ਐਲਵਿਸ਼ ਯਾਦਵ ਅਤੇ ਪੰਜਾਬੀ ਗਾਇਕ ਫਾਜ਼ਿਲਪੁਰੀਆ ਵਿਰੁੱਧ ਗੁਰੂਗ੍ਰਾਮ ਦੀ ਵਿਸ਼ੇਸ਼ PMLA ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਦੱਸ ਦਈਏ ਕਿ ਨਾਜਾਇਜ਼ ਤਰੀਕੇ ਨਾਲ ਸੱਪਾਂ ਦਾ ਜ਼ਹਿਰ ਕੱਢ ਕੇ ਨਸ਼ੇ ਦੇ ਤੌਰ 'ਤੇ ਵੇਚਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ED ਨੇ ਚਾਰਜਸ਼ੀਟ ਦਾਖ਼ਲ ਕੀਤੀ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੂਟਿਊਬਰ ਐਲਵਿਸ਼ ਯਾਦਵ, ਗਾਇਕ ਰਾਹੁਲ ਯਾਦਵ ਉਰਫ਼ ਫਾਜ਼ਿਲਪੁਰੀਆ ਅਤੇ ਦੋ ਹੋਰਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਉਨ੍ਹਾਂ 'ਤੇ ਸੱਪਾਂ ਅਤੇ ਕਿਰਲੀਆਂ ਨਾਲ ਜੁੜੇ ਇੱਕ ਕਥਿਤ ਜੰਗਲੀ ਜੀਵ ਅਪਰਾਧ ਵਿੱਚ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਤਲਬ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਹੀ ਅਦਾਲਤ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰੇਗੀ।

STORY | ED chargesheets Elvish Yadav, Fazilpuriya for wildlife offence linked money laundering case.

The Enforcement Directorate has filed a chargesheet against YouTuber Siddharth Yadav alias Elvish Yadav, his friend and singer Rahul Yadav alias Fazilpuriya apart from two… pic.twitter.com/uRvfNzDCUk
— Press Trust of India (@PTI_News) October 16, 2025

ਦੱਸ ਦਈਏ ਕਿ ED ਨੇ ਗੁਰੂਗ੍ਰਾਮ ਦੀ ਵਿਸ਼ੇਸ਼ PMLA ਅਦਾਲਤ ਵਿੱਚ ਯੂਟਿਊਬਰ ਅਤੇ ਗਾਇਕ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ED ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗਾਇਕ ਫਾਜ਼ਿਲਪੁਰੀਆ ਦੇ ਗੀਤ "32 ਬੋਰ" ਨੇ ₹52 ਲੱਖ ਦੀ ਆਮਦਨ ਕੀਤੀ। ਇਸ ਪੈਸੇ ਨਾਲ, ਗਾਇਕ ਨੇ ਬਿਜਨੌਰ ਵਿੱਚ 50 ਲੱਖ ਰੁਪਏ ਵਿੱਚ 3 ਏਕੜ ਜ਼ਮੀਨ ਖਰੀਦੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ, ਐਲਵਿਸ਼ ਯਾਦਵ ਅਤੇ ਫਾਜ਼ਿਲਪੁਰੀਆ ਦੇ ਬੈਂਕ ਖਾਤਿਆਂ ਤੋਂ ਕੁੱਲ 3 ਲੱਖ ਰੁਪਏ ਅਤੇ ਸਕਾਈ ਡਿਜੀਟਲ ਦੇ ਖਾਤੇ ਤੋਂ 2 ਲੱਖ ਰੁਪਏ ਜ਼ਬਤ ਕੀਤੇ ਗਏ। ਦੋਵਾਂ ਨੇ ਸੱਪਾਂ ਨਾਲ ਇੱਕ ਗੀਤ ਸ਼ੂਟ ਕੀਤਾ ਸੀ, ਅਤੇ ਇਹ ਮਾਮਲਾ ਉਸੇ ਨਾਲ ਸਬੰਧਤ ਹੈ।