ਪੰਜਾਬ ਦਾ ਇਤਿਹਾਸ ਦਿਖਾਉਣਗੇ Diljit Dosanjh
ਬਾਰਡਰ 2 ਫਿਲਮ ਜੋ ਕਿ ਅਗਲੇ ਸਾਲ ਰੀਲੀਜ਼ ਹੋਵੇਗੀ ਇਸ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਚਰਚਾ ਦੇ ਵਿੱਚ ਹਨ ਅਜਿਹਾ ਇਸ਼ਲਈ ਕਿਉਂਕਿ ਦਿਲਜੀਤ ਦੋਸਾਂਝ ਨੇ ਚਲਦੇ ਲਾਈਵ ਵਿੱਚ ਫਿਲਮ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਦੋਸਾਂਝਾਵਾਲੇ ਦੇ ਫੈਨਜ਼ ਵਿੱਚ ਵਖਰਾ ਹੀ ਬੱਜ਼ ਕ੍ਰੀਏਟ ਹੋਇਆ ਪਿਆ ਹੈ...

ਚੰਡੀਗੜ੍ਹ,ਕਵਿਤਾ: ਬਾਰਡਰ 2 ਫਿਲਮ ਜੋ ਕਿ ਅਗਲੇ ਸਾਲ ਰੀਲੀਜ਼ ਹੋਵੇਗੀ ਇਸ ਫਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਚਰਚਾ ਦੇ ਵਿੱਚ ਹਨ ਅਜਿਹਾ ਇਸ਼ਲਈ ਕਿਉਂਕਿ ਦਿਲਜੀਤ ਦੋਸਾਂਝ ਨੇ ਚਲਦੇ ਲਾਈਵ ਵਿੱਚ ਫਿਲਮ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਦੋਸਾਂਝਾਵਾਲੇ ਦੇ ਫੈਨਜ਼ ਵਿੱਚ ਵਖਰਾ ਹੀ ਬੱਜ਼ ਕ੍ਰੀਏਟ ਹੋਇਆ ਪਿਆ ਹੈ... ਆਓ ਤੁਹਾਨੂੰ ਵੀ ਦਸਦੇ ਹਾਂ ਕਿ ਆਖਰ ਦਿਲਜੀਤ ਦੋਸਾਂਝ ਨੇ ਕਿਹੜੇ ਖੁਲਾਸੇ ਕੀਤੇ ਹਨ ਜਿਸਤੋਂ ਬਾਅਦ ਉਨ੍ਹਾਂ ਫੈਨਸ ਵਿੱਚ ਬਾਰਡਰ 2 ਫਿਲਮ ਨੂੰ ਲੈ ਕੇ ਕਰੇਜ਼ ਹੋਰ ਵੀ ਜਿਆਦਾ ਵੱਧ ਗਿਆ ਹੈ।
ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੀ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਟੀ-ਸੀਰੀਜ਼ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਅਨੁਰਾਗ ਸਿੰਘ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਸਾਲ 1997 ਵਿੱਚ ਜੰਗ ’ਤੇ ਬਣੀ ‘ਬਾਰਡਰ’ ਦੀ ਲੜੀ ਤਹਿਤ ਹੀ ਬਣਾਈ ਜਾ ਰਹੀ ਹੈ।
ਇਸ ਫਿਲਮ ਦਾ ਨਿਰਦੇਸ਼ਨ ਜੇਪੀ ਦੱਤਾ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਲ 1971 ਵਿੱਚ ਹੋਈ ਜੰਗ ਨੂੰ ਦਿਖਾਇਆ ਗਿਆ ਸੀ। ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਵਿੱਚ ਕਿਹਾ ਕਿ ਬਾਰਡਰ ਫਿਲਮ ਵਿੱਚ ਮੈਨੂੰ ਬਹੁਤ ਵਧੀਆ ਰੋਲ ਮਿਲਿਆ ਹੈ ਮੈਂ ਪਰਮਵੀਰ ਚੱਕਰ ਨਾਲ ਸਨਮਾਨਿਤ ਫਲਾਈਂਗ ਅਫ਼ਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਜੀ ਦਾ ਰੋਲ ਪਲੇਅ ਕਤਰਾਂਗਾ। ਜਿਨ੍ਹਾਂ ਨੂੰ ਨਹੀਂ ਪਤਾ ਇਨ੍ਹਾਂ ਬਾਰੇ ਤਾਂ ਓਹ ਜਾਕੇ ਚੈੱਕ ਕਰਨ ਕਿੰਨ੍ਹੀ ਮਹਾਨ ਸ਼ਖਸ਼ੀਅਤ ਹੈ ਸਾਡੇ ਪੰਜਾਬ ਦੀ। ਤੁਹਾਨੂੰ ਦੱਸ ਦਈਏ ਕਿ ਭਾਰਤ ਨੇ 1971 ਦੀ ਜੰਗ ਪੰਜਾਬ ਦੇ ਇੱਕ ਯੋਧੇ ਕਾਰਨ ਜਿੱਤੀ ਸੀ ਜਿਨ੍ਹਾਂ ਦਾ ਰੋਲ ਦਿਲਜੀਤ ਦੁਸਾਂਝ ਬਾਰਡਰ 2 ਵਿੱਚ ਨਾਭਾਉਣਗੇ। 1971 ਦੇ ਯੁੱਧ 'ਚ ਦੁਸ਼ਮਨਾਂ ਦੇ ਦੰਦ ਖੱਟੇ ਕਰਨ ਵਾਲੇ ਪਰਮਵੀਰ ਚੱਕਰ ਨਾਲ ਸਨਮਾਨਿਤ ਫਲਾਈਂਗ ਅਫ਼ਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਇਤੀਹਾਸ ਨਾਲ ਦਿਲਜੀਤ ਦੋਸਾਂਝ ਪੰਜਾਬੀਆਂ ਨੂੰ ਭਾਰਤੀਆਂ ਨੂੰ ਦੁਨੀਆਂ ਨੂੰ ਜਾਣੂ ਕਰਵਾਉਣਗੇ।
ਤੁਹਾਨੂੰ ਦੱਸ ਦਈਏ ਕਿ 1971 ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਹੋਏ ਯੁੱਧ 'ਚ ਭਾਰਤ ਦੀ ਜਿੱਤ ਦੇ ਪਿਛੇ ਫਲਾਈਂਗ ਅਫ਼ਸਰ ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਦੀ ਅਹਿਮ ਭੂਮਿਕਾ ਸੀ। ਇਸ ਯੁੱਧ ਦੇ ਦੌਰਾਨ ਨਿਰਮਲ ਸਿੰਘ ਸੇਖੋਂ ਨੇ ਪਾਕਿਸਤਾਨ ਦੇ ਕਈ ਫ਼ਾਈਟਰ ਜਹਾਜ਼ਾਂ ਨੂੰ ਤਬਾਹ ਕਰ ਕੇ ਭਾਰਤੀ ਫ਼ੋਜ ਨੂੰ ਮਜ਼ਬੁਤ ਸੱਥਿਤੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਇਸ ਯੁੱਧ ਵਿੱਚ ਨਿਰਮਲ ਸਿੰਘ ਸੇਖੋਂ ਨੇ ਦੇਸ਼ ਦੇ ਲਈ ਬਲਿਦਾਨ ਦੇ ਕੇ ਸ਼ਹਾਦਤ ਨੂੰ ਗਲੇ ਲਗਾਇਆ ਸੀ। ਇਸ ਲਈ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਵਾਜ਼ਿਆ ਗਿਆ ਸੀ।
4 ਜੂਨ 1967 ਨੂੰ ਨਿਰਮਲਜੀਤ ਸਿੰਘ ਭਾਰਤੀ ਹਵਾਈ ਸੈਨਾ ਦਾ ਹਿੱਸਾ ਬਣੇ ਸਨ। ਉਨ੍ਹਾਂ ਨੂੰ ਸਿਰਫ਼ 4 ਸਾਲ ਦੇ ਥੋੜੇ ਸਮੇਂ ਵਿੱਚ ਹੀ ਪਾਇਲਟ ਅਫ਼ਸਰ ਤੋਂ ਫਲਾਇੰਗ ਅਫ਼ਸਰ ਬਣਾ ਦਿੱਤਾ ਗਿਆ ਸੀ। ਇਨ੍ਹਾਂ ਦਾ ਹੀ ਕਿਰਦਾਰ ਨਿਭਾਉਂਦੇ ਦਿਲਜੀਤ ਦੋਸਾਂਝ ਨਜ਼ਰ ਆਉਣਗੇ। ‘ਬਾਰਡਰ-2’ ਦੇ ਨਿਰਮਾਤਾ ਭੂਸ਼ਣ ਕੁਮਾਰ ਦੀ ਟੀਮ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਤੇ ਨਿਧੀ ਦੱਤਾ ਹਨ। ਇਸ ਦੀ ਪੇਸ਼ਕਾਰੀ ਟੀ-ਸੀਰੀਜ਼ ਅਤੇ ਜੇਪੀ ਦੱਤਾ ਦੀ ਜੇਪੀ ਫਿਲਮਜ਼ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ‘ਬਾਰਡਰ-2’ ਵਿੱਚ ਸਾਲ 1999 ਵਿੱਚ ਹੋਈ ਕਾਰਗਿਲ ਦੀ ਜੰਗ ਨੂੰ ਵੀ ਦਿਖਾਇਆ ਜਾਵੇਗਾ।
ਖੈਰ 23 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਹੀ ਬਾਰਡਰ 2 ਜਿਸ ਵਿੱਚ ਦਿਲਜੀਤ ਦੋਸਾਂਝ ਪੰਜਾਬ ਦੇ ਪਰਮਵੀਰ ਚੱਕਰ ਫਲਾਈਂਗ ਅਫ਼ਸਰ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਪਲੇਅ ਕਰਦੇ ਹੋਏ ਨਜ਼ਰ ਆਉਣਗੇ ਤੁਹਾਡੇ ਇਸ ਤੇ ਕੀ ਵਿਚਾਰ ਹਨ ਸਾਨੂੰ ਜ਼ਰੂਰ ਦੱਸਿਆ। ਹੋਰ ਖਬਰਾਂ ਦੇ ਲਈ ਜੁੜੋ ਰਹੋ ਹਮਦਰਦ ਟੀਵੀ ਦੇ ਨਾਲ