Diljit Dosanjh: "ਚਮਕੀਲਾ" ਤੋਂ ਬਾਅਦ ਇਮਤਿਆਜ਼ ਅਲੀ ਨਾਲ ਫਿਰ ਕੰਮ ਕਰਨਗੇ ਦਿਲਜੀਤ ਦੋਸਾਂਝ, ਤਸਵੀਰ ਆਈ ਸਾਹਮਣੇ
ਐਕਟਰ ਨੇ ਖ਼ੁਦ ਸ਼ੇਅਰ ਕੀਤਾ ਅੱਪਡੇਟ

By : Annie Khokhar
Diljit Dosanjh Imtiaz Ali: ਦਿਲਜੀਤ ਦੋਸਾਂਝ ਉਹ ਨਾਮ ਹੈ ਜੋਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਦਿਲਜੀਤ ਉਹ ਪੰਜਾਬੀ ਕਲਾਕਾਰ ਹੈ, ਜਿਸਨੇ ਪੰਜਾਬੀ ਸਿਨੇਮਾ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਕਾਫ਼ੀ ਨਾਮ ਕਮਾਇਆ ਹੈ। ਇਸਦੀ ਤਾਜ਼ਾ ਉਦਾਹਰਣ ਹੈ ਗਾਇਕ ਤੇ ਅਦਾਕਾਰ ਦੀ ਫਿਲਮ "ਅਮਰ ਸਿੰਘ ਚਮਕੀਲਾ", ਜਿਸਦੀ ਫਿਲਮ ਆਲੋਚਕਾਂ ਨੇ ਵੀ ਕਾਫੀ ਸ਼ਲਾਘਾ ਕੀਤੀ ਸੀ। ਹੁਣ ਚਮਕੀਲਾ" ਤੋਂ ਬਾਅਦ ਨਿਰਦੇਸ਼ਕ ਇਮਤਿਆਜ਼ ਅਲੀ ਅਤੇ ਦੋਸਾਂਝਵਾਲਾ ਦੁਬਾਰਾ ਇਕੱਠੇ ਹੋ ਰਹੇ ਹਨ। ਅਦਾਕਾਰ ਨੇ ਇਮਤਿਆਜ਼ ਨਾਲ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਆਪਣੇ ਇੰਸਟਾਗ੍ਰਾਮ ਹੈਂਡਲ 'ਤੇ, ਦਿਲਜੀਤ ਦੋਸਾਂਝ ਨੇ ਇਮਤਿਆਜ਼ ਅਲੀ ਨਾਲ ਆਪਣੇ ਆਉਣ ਵਾਲੇ ਬੇਨਾਮੀ ਪ੍ਰੋਜੈਕਟ ਦੀ ਪੁਸ਼ਟੀ ਕਰਦੇ ਹੋਏ ਕਈ ਫੋਟੋਆਂ ਸਾਂਝੀਆਂ ਕੀਤੀਆਂ। ਫੋਟੋਆਂ ਵਿੱਚ, ਦਿਲਜੀਤ ਭੂਰੇ ਰੰਗ ਦੀ ਜੈਕੇਟ, ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਹ ਇਮਤਿਆਜ਼ ਅਲੀ ਦੇ ਨਾਲ ਦਿਖਾਈ ਦੇ ਰਹੇ ਹਨ। ਫੋਟੋਆਂ ਸਾਂਝੀਆਂ ਕਰਦੇ ਹੋਏ, ਦਿਲਜੀਤ ਨੇ ਲਿਖਿਆ, "ਇਮਤਿਆਜ਼ ਅਲੀ ਸਰ ਦੀ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ।"
>
ਚਮਕੀਲੇ ਦਾ ਚੱਲਿਆ ਸੀ ਜਾਦੂ
ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਨੇ ਆਖਰੀ ਵਾਰ ਫਿਲਮ "ਅਮਰ ਸਿੰਘ ਚਮਕੀਲਾ" ਵਿੱਚ ਇਕੱਠੇ ਕੰਮ ਕੀਤਾ ਸੀ। ਇਹ ਫਿਲਮ ਮਸ਼ਹੂਰ ਪੰਜਾਬੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਕਹਾਣੀ 'ਤੇ ਅਧਾਰਤ ਹੈ, ਜਿਸਨੂੰ ਅਕਸਰ ਪੰਜਾਬ ਦਾ ਐਲਵਿਸ ਕਿਹਾ ਜਾਂਦਾ ਹੈ। ਚਮਕੀਲਾ 1980 ਦੇ ਦਹਾਕੇ ਵਿੱਚ ਆਪਣੇ ਬੋਲਡ ਗੀਤਾਂ ਅਤੇ ਭੜਕਾਊ ਬਿਆਨਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ। ਹਾਲਾਂਕਿ, 1988 ਵਿੱਚ, 27 ਸਾਲ ਦੀ ਉਮਰ ਵਿੱਚ, ਉਸਦਾ ਅਤੇ ਉਸਦੀ ਪਤਨੀ ਅਮਰਜੋਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। "ਅਮਰ ਸਿੰਘ ਚਮਕੀਲਾ", ਜੋ ਅਪ੍ਰੈਲ 2024 ਵਿੱਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ, ਵਿੱਚ ਪਰਿਣੀਤੀ ਚੋਪੜਾ ਵੀ ਹੈ ਅਤੇ ਇਸਨੂੰ ਇਮਤਿਆਜ਼ ਅਲੀ ਅਤੇ ਸਾਜਿਦ ਅਲੀ ਦੁਆਰਾ ਲਿਖਿਆ ਗਿਆ ਸੀ। ਫਿਲਮ ਦੇ ਲਾਈਵ-ਰਿਕਾਰਡ ਕੀਤੇ ਲੋਕ ਸੰਗੀਤ ਅਤੇ ਭਾਵਨਾਤਮਕ ਕਹਾਣੀ ਨੂੰ ਖੂਬ ਪਸੰਦ ਕੀਤਾ ਗਿਆ ਹੈ।


