Begin typing your search above and press return to search.

ਦਿਲਜੀਤ ਦੋਸਾਂਝ ਅੱਗੇ ਨਹੀਂ ਚਲਿਆ ਪ੍ਰਿਅੰਕਾ ਤੇ ਸ਼ਾਹਰੁਖ ਦਾ ਜਾਦੂ

ਸ਼ਾਹਰੁਖ ਵਰਗੇ ਦਿੱਗਜ ਬਾਲੀਵੁੱਡ ਦੇ ਐਕਟਰਸ ਨੂੰ ਵੀ ਪਛਾੜਨ ਦੀ ਤਾਕਤ ਰੱਖਦੇ ਹਨ ਪੰਜਾਬ ਦੇ ਕਲਾਕਾਰ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਸਾਡੇ ਪੰਜਾਬੀਆਂ ਦੇ ਸ਼ਾਨ ਦਿਲਜੀਤ ਦੋਸਾਂਝ ਨੇ। ਜੀ ਹਾਂ ਪ੍ਰਸਿੱਧ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਵਿੱਚ ਆਪਣੇ ਮੈਗਾ ਲਾਈਵ ਟੂਰ ਅਤੇ ਬਾਕਸ-ਆਫਿਸ ਦੀ ਸਫ਼ਲਤਾ ਤੋਂ ਬਾਅਦ ਪ੍ਰੀਵਿਊ ਕੀਤੀ ‘ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ਿਆਈ ਮਸ਼ਹੂਰ ਹਸਤੀਆਂ’ ਦੀ ਯੂਕੇ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਦਿਲਜੀਤ ਦੋਸਾਂਝ ਅੱਗੇ ਨਹੀਂ ਚਲਿਆ ਪ੍ਰਿਅੰਕਾ ਤੇ ਸ਼ਾਹਰੁਖ ਦਾ ਜਾਦੂ
X

Makhan shahBy : Makhan shah

  |  12 Dec 2024 4:17 PM IST

  • whatsapp
  • Telegram

ਚੰਡੀਗੜ੍ਹ,ਕਵਿਤਾ: ਸ਼ਾਹਰੁਖ ਵਰਗੇ ਦਿੱਗਜ ਬਾਲੀਵੁੱਡ ਦੇ ਐਕਟਰਸ ਨੂੰ ਵੀ ਪਛਾੜਨ ਦੀ ਤਾਕਤ ਰੱਖਦੇ ਹਨ ਪੰਜਾਬ ਦੇ ਕਲਾਕਾਰ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਸਾਡੇ ਪੰਜਾਬੀਆਂ ਦੇ ਸ਼ਾਨ ਦਿਲਜੀਤ ਦੋਸਾਂਝ ਨੇ। ਜੀ ਹਾਂ ਪ੍ਰਸਿੱਧ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਵਿੱਚ ਆਪਣੇ ਮੈਗਾ ਲਾਈਵ ਟੂਰ ਅਤੇ ਬਾਕਸ-ਆਫਿਸ ਦੀ ਸਫ਼ਲਤਾ ਤੋਂ ਬਾਅਦ ਪ੍ਰੀਵਿਊ ਕੀਤੀ ‘ਵਿਸ਼ਵ ਦੀਆਂ ਚੋਟੀ ਦੀਆਂ 50 ਏਸ਼ਿਆਈ ਮਸ਼ਹੂਰ ਹਸਤੀਆਂ’ ਦੀ ਯੂਕੇ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। 40 ਸਾਲਾ ਪੰਜਾਬੀ ਗਾਇਕ ਤੇ ਅਦਾਕਾਰ ਨੇ ਪਿਛਲੇ ਸਾਲ ਦੇ ਟਾਪ ਸਟਾਰ ਸ਼ਾਹਰੁਖ ਖਾਨ ਨੂੰ ਪਛਾੜ ਦਿੱਤਾ ਹੈ ਅਤੇ ਉਹ ਬਰਤਾਨੀਆ ਦੇ ਵੀਕਲੀ ‘ਈਸਟਰਨ ਆਈ’ ਵੱਲੋਂ ਪ੍ਰਕਾਸ਼ਿਤ ਸੂਚੀ ਦੇ 2024 ਦੇ ਐਡੀਸ਼ਨ ਵਿੱਚ ਸਿਨੇਮਾ, ਟੈਲੀਵਿਜ਼ਨ, ਸੰਗੀਤ, ਕਲਾ ਅਤੇ ਸਾਹਿਤ ਦੀ ਦੁਨੀਆ ਵਿੱਚ ਕੌਮਾਂਤਰੀ ਪ੍ਰਤਿਭਾਵਾਂ ਵਿੱਚੋਂ ਸਭ ਤੋਂ ਅੱਗੇ ਆ ਗਏ ਹਨ।

ਤੁਹਾਨੂੰ ਦੱਸ ਦਈਏ ਕਿ ’ਈਸਟਰਨ ਆਈ’ ਦੇ ਐਂਟਰਟੇਨਮੈਂਟ ਐਡੀਟਰ ਅਸਜਾਦ ਨਜ਼ੀਰ ਨੇ ਕਿਹਾ, ‘‘ਇਸ ਸੁਪਰਸਟਾਰ ਨੇ ਆਪਣੇ ਬਲਾਕਬਸਟਰ ‘ਦਿਲ-ਲੁਮਿਨਾਟੀ’ ਸ਼ੋਅ ਨਾਲ ਇਤਿਹਾਸ ਵਿੱਚ ਕਿਸੇ ਵੀ ਦੱਖਣੀ ਏਸ਼ਿਆਈ ਮਸ਼ਹੂਰ ਹਸਤੀ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਸਫ਼ਲ ਵਰਲਡ ਟੂਰ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਇਸ ਬਹੁ-ਪ੍ਰਤਿਭਾਸ਼ਾਲੀ ਸਿਤਾਰੇ ਨੇ ਫਿਲਮਾਂ ਵਿੱਚ ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਇਆ। ਹਰੇਕ ਕੋਈ ਉਸ ਬਾਰੇ ਗੱਲ ਕਰ ਰਿਹਾ ਸੀ ਜੋ ਇੱਕ ਸੁਫ਼ਨੇ ਦਾ ਸਾਲ ਬਣ ਗਿਆ।’’

ਭਾਰਤੀ ਵਿਰਾਸਤ ਦੀ ਪੌਪ ਸੁਪਰਸਟਾਰ ਚਾਰਲੀ ਐਕਸਸੀਐਕਸ ਦੂਜੇ ਸਥਾਨ ’ਤੇ ਰਹੀ ਹੈ। ਤੀਜੇ ਸਥਾਨ ’ਤੇ ਰਹਿਣ ਵਾਲੇ ਅੱਲੂ ਅਰਜੁਨ ਨੇ ਸਾਲ ਦੀ ਸਭ ਤੋਂ ਸਫ਼ਲ ਭਾਰਤੀ ਫਿਲਮ ‘ਪੁਸ਼ਪਾ: ਦਿ ਰੂਲ’ ਨਾਲ ਬਾਕਸਆਫ਼ਿਸ ਦੇ ਰਿਕਾਰਡ ਤੋੜ ਦਿੱਤੇ ਅਤੇ ਸਿਨੇਮਾ ਦੇ ਦ੍ਰਿਸ਼ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ। ਉੱਧਰ, ਚੌਥੇ ਸਥਾਨ ’ਤੇ ਰਹਿਣ ਵਾਲੇ ਦੇਵ ਪਟੇਲ ਨੇ ਹਿੱਟ ਫਿਲਮ ‘ਮੰਕੀ ਮੈਨ’ ਵਿੱਚ ਜ਼ਿਕਰਯੋਗ ਲੇਖਨ, ਨਿਰਦੇਸ਼ਨ, ਨਿਰਮਾਣ ਅਤੇ ਅਦਾਕਾਰੀ ਕਰ ਕੇ ਹੌਲੀਵੁੱਡ ਦੇ ਪਾਵਰ ਪਲੇਅਰ ਦੇ ਰੂਪ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਪ੍ਰਿਯੰਕਾ ਚੋਪੜਾ ਫਿਲਮਾਂ ਤੋਂ ਲੈ ਕੇ ਮੈਗਾ-ਬਜਟ ਲੜੀ ‘ਸਿਟਾਡੇਲ’ ਦੇ ਦੂਜੇ ਸੀਜ਼ਨ ’ਤੇ ਕੰਮ ਸ਼ੁਰੂ ਕਰਨ ਤੱਕ ਦੇ ਹਾਈ ਪ੍ਰੋਫਾਈਲ ਪ੍ਰਾਜੈਕਟਾਂ ਨੂੰ ਸੰਤੁਲਿਤ ਕਰਨ ਲਈ ਪੰਜਵੇਂ ਸਥਾਨ ’ਤੇ ਰਹੀ। ਸਿਆਸੀ ਪਾਰਟੀ ਸ਼ੁਰੂ ਕਰਨ ਵਾਲੇ ਅਤੇ ਸਾਲ ਦੀ ਸਭ ਤੋਂ ਸਫ਼ਲ ਤਾਮਿਲ ਫਿਲਮ ਦੇਣ ਵਾਲੇ ਅਦਾਕਾਰ ਵਿਜੈ ਛੇਵੇਂ ਸਥਾਨ ’ਤੇ ਰਿਹਾ, ਜਦਕਿ ਸੱਤਵੇਂ ਸਥਾਨ 'ਤੇ ਰਹਿਣ ਵਾਲੇ ਅਰਿਜੀਤ ਸਿੰਘ ਦਾ ਸਾਲ ਸ਼ਾਨਦਾਰ ਰਿਹਾ ਜਿਸ ਵਿੱਚ ਅੰਤਰਰਾਸ਼ਟਰੀ ਪੌਪ ਆਈਕਨ ਟੇਲਰ ਸਵਿਫਟ ਨੂੰ ਸਪੋਟੀਫਾਈ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਕਲਾਕਾਰ ਵਜੋਂ ਪਿੱਛੇ ਛੱਡਣਾ ਸ਼ਾਮਲ ਸੀ।

ਅੱਠਵੇਂ ਸਥਾਨ 'ਤੇ ਆਸਟਰੇਲੀਅਨ ਅਭਿਨੇਤਰੀ ਗੇਰਾਲਡਾਈਨ ਵਿਸ਼ਵਨਾਥਨ ਨੇ ਆਪਣੇ ਆਪ ਨੂੰ ਹਾਲੀਵੁੱਡ ਵਿੱਚ ਦੱਖਣ ਏਸ਼ੀਆਈ ਮੂਲ ਦੀ ਨੰਬਰ ਇੱਕ ਅਦਾਕਾਰਾ ਵਜੋਂ ਸਥਾਪਿਤ ਕੀਤਾ ਹੈ ਅਤੇ ਆਉਣ ਵਾਲੀ ਮਾਰਵਲ ਸੁਪਰਹੀਰੋ ਫਿਲਮ ਥੰਡਰਬੋਲਟਸ ਵਰਗੇ ਵੱਡੇ ਪ੍ਰੋਜੈਕਟਾਂ 'ਤੇ ਦਸਤਖਤ ਕੀਤੇ ਹਨ।

ਸਭ ਤੋਂ ਉੱਚੇ ਸਥਾਨ 'ਤੇ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ (9) ਹੈ, ਜਿਸ ਨੇ ਵਿਸ਼ਵ ਪੱਧਰ 'ਤੇ ਸਫਲ ਡਰਾਮਾ ਸੀਰੀਅਲ ਕਭੀ ਮੈਂ ਕਭੀ ਤੁਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕੀਤੀ, ਅਤੇ ਹੋਰ ਵੱਡੇ ਪ੍ਰੋਜੈਕਟਾਂ 'ਤੇ ਦਸਤਖਤ ਕੀਤੇ।

ਸੂਚੀ ਵਿੱਚ ਸਭ ਤੋਂ ਵੱਧ ਉਮਰ ਵਾਲਾ ਅਦਾਕਾਰ 82 ਸਾਲਾ ਅਮਿਤਾਭ ਬੱਚਨ ਇਕ ਵਾਰ ਫਿਰ ਤੋਂ 26ਵੇਂ ਸਥਾਨ ’ਤੇ ਹੈ ਜਦਕਿ ਸਭ ਤੋਂ ਘੱਟ ਉਮਰ ਦੀ 17 ਸਾਲਾ ਅਦਾਕਾਰਾ ਨਿਤਾਂਸ਼ੀ ਗੋਇਲ 42ਵੇਂ ਸਥਾਨ ’ਤੇ ਹੈ ਜਿਸ ਨੇ ਭਾਰਤ ਦੀ ਅਧਿਕਾਰਤ ਆਸਕਰ ਫਿਲਮ ‘ਲਾਪਤਾ ਲੇਡੀਜ਼’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਤਾਂਸ਼ੀ ਗੋਇਲ ਨੇ ਕਿਹਾ: “ਇਸ ਵੱਕਾਰੀ ਸੂਚੀ ਵਿੱਚ ਸਭ ਤੋਂ ਛੋਟੀ ਉਮਰ ਦਾ ਹੋਣਾ ਸੱਚਮੁੱਚ ਨਿਮਰਤਾਪੂਰਨ ਹੈ। 2024 ਮੇਰੇ ਲਈ ਇੱਕ ਤਬਦੀਲੀ ਵਾਲਾ ਸਾਲ ਰਿਹਾ ਹੈ, ਖਾਸ ਤੌਰ 'ਤੇ ਮੇਰੇ ਕਿਰਦਾਰ 'ਫੂਲ ਅਤੇ ਲਾਪਤਾ ਲੇਡੀਜ਼' ਨੂੰ ਮਿਲੇ ਪਿਆਰ ਅਤੇ ਪ੍ਰਸ਼ੰਸਾ ਨਾਲ। ਲਚਕੀਲੇਪਨ ਅਤੇ ਸਵੈ-ਖੋਜ ਦੀ ਫੂਲ ਦੀ ਕਹਾਣੀ ਨੇ ਮੇਰੇ ਦਿਲ ਨੂੰ ਛੂਹ ਲਿਆ, ਮੈਂ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਉਮੀਦ ਕਰਦੀ ਹਾਂ ਕਿ ਮੈਂ ਆਪਣੇ ਵਰਗੇ ਨੌਜਵਾਨ ਸੁਪਨੇ ਦੇਖਣ ਵਾਲਿਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਾਂਗੀ।”

Next Story
ਤਾਜ਼ਾ ਖਬਰਾਂ
Share it