Begin typing your search above and press return to search.

ਕੀ ਵਿਰਾਟ ਅਤੇ ਅਨੁਸ਼ਕਾ ਨੇ ਅਸਲ 'ਚ ਕੀਤਾ ਲੰਡਨ ਸ਼ਿਫਟ ? ਚਰਚਾਵਾਂ ਮੌਕੇ ਨਵੀਂ ਤਸਵੀਰ ਆਈ ਸਾਹਮਣੇ

ਲੰਡਨ ਸ਼ਿਫਟ ਦੀਆਂ ਚਰਚਾਵਾਂ ਵਿਚਾਲੇ ਇਸ ਜੋੜੇ ਦੀ ਇੱਕ ਨਵੀਂ ਤਸਵੀਰ ਨੇ ਹੁਣ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ।

ਕੀ ਵਿਰਾਟ ਅਤੇ ਅਨੁਸ਼ਕਾ ਨੇ ਅਸਲ ਚ ਕੀਤਾ ਲੰਡਨ ਸ਼ਿਫਟ ? ਚਰਚਾਵਾਂ ਮੌਕੇ ਨਵੀਂ ਤਸਵੀਰ ਆਈ ਸਾਹਮਣੇ
X

lokeshbhardwajBy : lokeshbhardwaj

  |  24 July 2024 2:53 PM IST

  • whatsapp
  • Telegram

ਮੰਬਈ : ਬਾਲੀਵੁੱਡ ਅਭਿਨੇਤਰੀਆਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਅਕਸਰ ਲਾਈਮਲਾਈਟ 'ਚ ਰਹਿੰਦੀਆਂ ਹਨ। ਜਾਣਕਾਰੀ ਅਨੁਸਾਰ ਇਸ ਜੋੜੇ ਦੀ ਇੰਨੀ ਮਜ਼ਬੂਤ ​​ਫੈਨ ਫਾਲੋਇੰਗ ਹੈ ਕਿ ਪ੍ਰਸ਼ੰਸਕ ਉਨ੍ਹਾਂ ਦੇ ਹਰ ਪਲ 'ਤੇ ਨਜ਼ਰ ਰੱਖਦੇ ਹਨ । ਜੇਕਰ ਗੱਲ ਕਰੀਏ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਚਰਚਾ ਦੀ ਤਾਂ ਉਹ ਆਪਣੇ ਬੱਚਿਆਂ ਵਾਮਿਕਾ ਅਤੇ ਅਕੇ ਕੋਹਲੀ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਲੰਡਨ ਸ਼ਿਫਟ ਹੋ ਗਏ ਹਨ ਅਤੇ ਇਨ੍ਹਾਂ ਚਰਚਾਵਾਂ ਵਿਚਾਲੇ ਹੁਣ ਉਨ੍ਹਾਂ ਦੀ ਇਕ ਫੋਟੋ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ । ਤੁਹਾਨੂੰ ਦੱਸਦਈਏ ਕਿ ਇਸ ਨਵੀਂ ਤਸਵੀਰ 'ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਕੈਜ਼ੂਅਲ ਫੈਸ਼ਨ ਸਟੇਟਮੈਂਟ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ । ਇਸ ਤਸਵੀਰ 'ਚ ਅਨੁਸ਼ਕਾ ਸ਼ਰਮਾ ਫੁੱਲਾਂ ਵਾਲੀ ਮੈਕਸੀ ਪਹਿਰਾਵੇ 'ਚ ਦਿਖਾਈ ਦਿੱਤੇ ਜਿਸ 'ਚ ਉਹ ਬੇਹੱਦ ਸੁੰਦਰ ਲੱਗ ਰਹੇ ਸਨ । ਦੂਜੇ ਪਾਸੇ, ਵਿਰਾਟ ਨੂੰ ਬੇਜ ਸ਼ਾਰਟਸ ਅਤੇ ਮੈਚਿੰਗ ਕੈਪ ਦੇ ਨਾਲ ਮਿਲ ਕੇ ਹਲਕੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਹੋਏ ਦੇਖਿਆ ਗਿਆ ।

ਜਾਣੋ ਕਿਉ ਤੇਜ਼ ਹੋਈ ਇਸ ਜੋੜੇ ਦੀ ਲੰਡਨ ਸ਼ਿਫਟ ਕਰਨ ਦੀ ਚਰਚਾ ?

ਪਿਛਲੇ ਲੰਬੇ ਸਮੇਂ ਤੋਂ ਇਹ ਖਬਰ ਆ ਰਹੀ ਹੈ ਕਿ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਆਪਣੇ ਬੱਚਿਆਂ ਵਾਮਿਕਾ ਅਤੇ ਅਕਾਏ ਨਾਲ ਯੂਕੇ ਸ਼ਿਫਟ ਹੋਣ ਜਾ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਇਹ ਜੋੜੀ ਦੀਆਂ ਲੰਡਨ 'ਚ ਫੋਟੋਸ਼ੂਟ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ । ਮੀਡੀਆ ਦੀ ਰਿਪੋਰਟਸ ਮੁਤਾਬਕ ਵਿਰਾਟ ਅਤੇ ਉਸਦਾ ਪਰਿਵਾਰ ਦਸੰਬਰ 2023 ਵਿੱਚ ਲੰਡਨ ਲਈ ਉਡਾਣ ਭਰੀ ਸੀ ਅਤੇ ਜਿਸ ਤੋਂ ਬਾਅਦ ਅਨੁਸ਼ਕਾ ਨੇ ਫਰਵਰੀ 2024 ਵਿੱਚ ਆਪਣੇ ਦੂਜੇ ਬੱਚੇ, ਅਕਾਏ ਕੋਹਲੀ ਨੂੰ ਉੱਥੇ ਹੀ ਜਨਮ ਦਿੱਤਾ ਸੀ । ਵਿਰਾਟ ਅਤੇ ਅਨੁਸ਼ਕਾ ਯੂਕੇ-ਅਧਾਰਤ ਕੰਪਨੀ ਮੈਜਿਕ ਲੈਂਪ ਦੇ ਵੀ ਮਾਲਕ ਹਨ, ਜੋ ਇੱਕ ਪ੍ਰਬੰਧਨ ਸਲਾਹਕਾਰ ਹੈ ਜੋ 1 ਅਗਸਤ, 2022 ਨੂੰ ਸ਼ੁਰੂ ਕੀਤੀ ਗਈ ਸੀ । ਇਨ੍ਹਾਂ ਗੱਲਾਂ ਨੂੰ ਲੈ ਕੇ ਮੀਡੀਆ ਅਤੇ ਫੈਂਨਸ ਵੱਲੋਂ ਇਹ ਅਨੁਮਾਨ ਲਾਏ ਜਾ ਰਹੇ ਹਨ ਕਿ ਵਿਰਾਟ ਅਤੇ ਅਨੁਸ਼ਕਾ ਵੱਲੋਂ ਲੰਡਨ ਸ਼ਿਫਟ ਕਰ ਲਿਆ ਗਿਆ ਹੈ । ਪਰ ਜੇਕਰ ਇਸ ਦੀ ਅਸਲੀਅਤ ਦੀ ਗੱਲ ਕਰੀਏ ਤਾਂ ਫਿਲਹਾਲ ਇਸ ਗੱਲ ਸਬੰਧੀ ਇਸ ਜੋੜੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ।

Next Story
ਤਾਜ਼ਾ ਖਬਰਾਂ
Share it