Dharmendra: ਮੌਤ ਤੋਂ ਕੁੱਝ ਮਹੀਨੇ ਪਹਿਲਾਂ ਇਸ ਹਾਲ 'ਚ ਸਨ ਧਰਮਿੰਦਰ, ਜਾਣੋ ਮਰਨ ਤੋਂ ਪਹਿਲਾਂ ਕੀ ਕਰ ਰਹੇ ਸਨ ਹੀਮੈਨ?
ਹੁਣ ਸਾਹਮਣੇ ਆਇਆ ਅਣਦੇਖਿਆ ਵੀਡੀਓ

By : Annie Khokhar
Dharmendra Unseen Video Before Death: ਧਰਮਿੰਦਰ ਅਤੇ ਹੇਮਾ ਮਾਲਿਨੀ, ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਭਾਵੇਂ ਇਹ ਉਨ੍ਹਾਂ ਦਾ ਔਨ-ਸਕ੍ਰੀਨ ਰੋਮਾਂਸ ਹੋਵੇ ਜਾਂ ਆਫ-ਸਕ੍ਰੀਨ ਬੰਧਨ, ਇਸ ਜੋੜੀ ਨੇ ਆਪਣੀ ਸਾਰੀ ਜ਼ਿੰਦਗੀ ਪ੍ਰਸ਼ੰਸਕਾਂ ਨੂੰ ਇੱਕ ਖਾਸ ਅਹਿਸਾਸ ਦਿੱਤਾ ਹੈ। ਹਾਲ ਹੀ ਵਿੱਚ, ਉਨ੍ਹਾਂ ਦੀ 1991 ਦੀ ਫਿਲਮ "ਆਸ ਪਾਸ" ਦੇ ਆਈਕੋਨਿਕ ਗੀਤ "ਦਰੀਆ ਮੈਂ ਫੇਕ ਦੋ ਚਾਬੀ" 'ਤੇ ਨੱਚਦੇ ਹੋਏ ਇੱਕ ਦੁਰਲੱਭ ਵੀਡੀਓ ਸਾਹਮਣੇ ਆਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇaਰਲ ਹੋ ਰਿਹਾ ਹੈ। ਇਹ ਵੀਡੀਓ, ਜੋ ਕਿ ਪ੍ਰਸਿੱਧ ਅਦਾਕਾਰ ਦੀ ਮੌਤ ਤੋਂ ਕੁਝ ਦਿਨ ਬਾਅਦ ਜਾਰੀ ਕੀਤਾ ਗਿਆ ਹੈ, ਵਿੱਚ ਧਰਮਿੰਦਰ ਹੇਮਾ ਮਾਲਿਨੀ ਇਕੱਠੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹਨ।
ਇਹ ਵੀਡੀਓ ਕਦੋਂ ਦਾ ਸੀ?
ਇਹ ਵੀਡੀਓ ਮਸ਼ਹੂਰ ਰੇਡੀਓ ਜੌਕੀ ਅਤੇ ਐਂਕਰ ਅਨਿਰੁਧ ਚਾਵਲਾ ਦੁਆਰਾ ਸਾਂਝਾ ਕੀਤਾ ਗਿਆ ਸੀ। ਵੀਡੀਓ ਵਿੱਚ, ਧਰਮਿੰਦਰ ਅਤੇ ਹੇਮਾ ਮਾਲਿਨੀ ਦੋਵੇਂ ਜਾਮਨੀ (ਪਰਪਲ ਰੰਗ) ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ ਅਤੇ ਪੂਰੇ ਉਤਸ਼ਾਹ ਅਤੇ ਊਰਜਾ ਨਾਲ ਗੀਤ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਅਤੇ ਕੈਮਿਸਟਰੀ ਤੋਂ ਪ੍ਰਭਾਵਿਤ ਹਨ। ਅਨਿਰੁਧ ਚਾਵਲਾ ਨੇ ਵੀਡੀਓ ਦੇ ਨਾਲ ਇੱਕ ਲੰਮਾ ਅਤੇ ਭਾਵੁਕ ਕੈਪਸ਼ਨ ਵੀ ਲਿਖਿਆ ਹੈ। ਉਸਨੇ ਦੱਸਿਆ ਕਿ ਇਹ ਵੀਡੀਓ ਨਵੰਬਰ 2025 ਵਿੱਚ, ਧਰਮਿੰਦਰ ਦੇ ਦੇਹਾਂਤ ਤੋਂ ਲਗਭਗ ਚਾਰ ਮਹੀਨੇ ਪਹਿਲਾਂ ਰਿਕਾਰਡ ਕੀਤਾ ਗਿਆ ਸੀ। ਉਸ ਸਮੇਂ, ਅਨਿਰੁਧ ਆਪਣੇ ਕੈਨੇਡਾ ਕੰਸਰਟ ਟੂਰ ਦੌਰਾਨ ਮਹਾਨ ਅਦਾਕਾਰ ਦਾ ਆਸ਼ੀਰਵਾਦ ਲੈਣ ਗਿਆ ਸੀ। ਉਸਨੂੰ ਉਦੋਂ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਲਾਕਾਤ ਧਰਮਿੰਦਰ ਨਾਲ ਉਸਦੀ ਆਖਰੀ ਸਾਬਤ ਹੋਵੇਗੀ। ਦੇਖੋ ਵੀਡੀਓ:
ਲੋਕਾਂ ਦੀਆਂ ਪ੍ਰਤੀਕਿਰਿਆਵਾਂ
ਅਨਿਰੁਧ ਨੇ ਹੇਮਾ ਮਾਲਿਨੀ ਨਾਲ ਇੱਕ ਇਤਿਹਾਸਕ ਕੰਸਰਟ ਟੂਰ ਦੇ ਸਹਿ-ਨਿਰਮਾਣ, ਮੇਜ਼ਬਾਨੀ, ਲਿਖਣ ਅਤੇ ਨਿਰਦੇਸ਼ਨ ਵਿੱਚ ਆਪਣੇ ਮਾਣ ਅਤੇ ਸਨਮਾਨ ਦਾ ਪ੍ਰਗਟਾਵਾ ਵੀ ਕੀਤਾ। ਇਹ "ਡ੍ਰੀਮ ਗਰਲਜ਼ ਡ੍ਰੀਮ ਰਨ" ਕੰਸਰਟ ਮਾਰਚ ਵਿੱਚ ਕੈਨੇਡਾ ਵਿੱਚ ਸ਼ੁਰੂ ਹੋਣ ਵਾਲਾ ਹੈ, ਜਿਸ ਵਿੱਚ ਮਹਾਨ ਅਦਾਕਾਰ ਧਰਮਿੰਦਰ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਜਾਵੇਗੀ। ਵੀਡੀਓ 'ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿਲ ਨੂੰ ਛੂਹ ਲੈਣ ਵਾਲੀਆਂ ਸਨ। ਇੱਕ ਯੂਜ਼ਰ ਨੇ ਲਿਖਿਆ, "ਸਭ ਤੋਂ ਯਾਦਗਾਰੀ ਪਲ।" ਇੱਕ ਹੋਰ ਨੇ ਕਿਹਾ, "ਧਰਮਿੰਦਰ ਜੀ, ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ।" ਇੱਕ ਹੋਰ ਸ਼ਖ਼ਸ ਨੇ ਕਮੈਂਟ ਕੀਤਾ, "ਉਨ੍ਹਾਂ ਦੇ ਖੁਸ਼ ਚਿਹਰੇ ਅਨਮੋਲ ਹਨ," ਜਦੋਂ ਕਿ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਆਸ ਪਾਸ ਮੇਰੀ ਮਨਪਸੰਦ ਫਿਲਮ ਹੈ ਅਤੇ ਇਹ ਜੋੜੀ ਬਾਲੀਵੁੱਡ ਵਿੱਚ ਸਭ ਤੋਂ ਸੁੰਦਰ ਜੋੜੀ ਹੈ।"
ਧਰਮਿੰਦਰ ਦੇ ਪਰਿਵਾਰ ਨੇ ਵੱਖ-ਵੱਖ ਪ੍ਰਾਰਥਨਾ ਸਭਾਵਾਂ ਰਖਵਾ ਕੇ ਦਿੱਤਾ ਸੀ ਵਿਵਾਦਾਂ ਨੂੰ ਜਨਮ
ਧਰਮਿਦਰ ਦੇ ਦੇਹਾਂਤ ਤੋਂ ਬਾਅਦ, ਹੇਮਾ ਮਾਲਿਨੀ ਅਤੇ ਉਨ੍ਹਾਂ ਦੀਆਂ ਧੀਆਂ ਨੇ ਨਵੀਂ ਦਿੱਲੀ ਵਿੱਚ ਇੱਕ ਪ੍ਰਾਰਥਨਾ ਸਭਾ ਰਖਵਾਈ, ਜਦਕਿ ਉਨ੍ਹਾਂ ਦੇ ਪੁੱਤਰਾਂ, ਸੰਨੀ ਅਤੇ ਬੌਬੀ ਦਿਓਲ ਨੇ ਮੁੰਬਈ ਵਿੱਚ ਇੱਕ ਸ਼ੋਕ ਸਭਾ ਰਖਵਾਈ, ਜਿਸ ਵਿੱਚ ਸ਼ਾਹਰੁਖ ਖਾਨ, ਸਲਮਾਨ ਖਾਨ, ਐਸ਼ਵਰਿਆ ਰਾਏ ਬੱਚਨ, ਮਾਧੁਰੀ ਦੀਕਸ਼ਿਤ, ਰੇਖਾ ਅਤੇ ਸੁਨੀਲ ਸ਼ੈੱਟੀ ਸਮੇਤ ਕਈ ਸਿਤਾਰੇ ਸ਼ਾਮਲ ਹੋਏ। ਧਰਮਿੰਦਰ ਨੇ 1954 ਵਿੱਚ ਪ੍ਰਕਾਸ਼ ਕੌਰ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ ਹੋਏ: ਸੰਨੀ, ਬੌਬੀ, ਵਿਜੇਤਾ ਅਤੇ ਅਜੀਤਾ। ਬਾਅਦ ਵਿੱਚ ਉਨ੍ਹਾਂ ਦੀਆਂ ਦੋ ਧੀਆਂ, ਈਸ਼ਾ ਅਤੇ ਅਹਾਨਾ ਦਿਓਲ, ਹੇਮਾ ਮਾਲਿਨੀ ਤੋਂ ਹੋਈਆਂ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਕਹਾਣੀ ਪਿਆਰ, ਸਤਿਕਾਰ ਅਤੇ ਯਾਦਾਂ ਦੀ ਇੱਕ ਉਦਾਹਰਣ ਬਣੀ ਹੋਈ ਹੈ।


