Yo Yo Honey Singh’ਤੇ FIR ਦਰਜ ਕਰਨ ਦੀ ਮੰਗ, ‘Nagan’ Song Video ’ਚ ਅਸ਼ਲੀਲਤਾ ਦੀਆਂ ਹੱਦਾਂ ਪਾਰ!
ਭਾਜਪਾ ਨੇਤਾ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਉਸਨੇ ਯੂਟਿਊਬ ਸਮੇਤ ਸਾਰੇ ਪਲੇਟਫਾਰਮਾਂ ਤੋਂ ਗਾਣੇ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ।
By : Makhan shah
ਯੋ ਯੋ ਹਨੀ ਸਿੰਘ ਜੋ ਆਪਣੇ ਗੀਤਾਂ ਅਤੇ ਮਿਉਜ਼ਿਕ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹੇ ਹਨ। ਇਸਦੇ ਨਾਲ ਨਾਲ ਉਨ੍ਹਾਂ ਦੇ ਗੀਤਾਂ ਉੱਪਰ ਕਈ ਤਰ੍ਹਾਂ ਦੇ ਵਿਵਾਦ ਵੀ ਹੁੰਦੇ ਰਹੇ। ਅਜਿਹਾ ਹੀ ਇੱਕ ਹੋਰ ਨਵਾਂ ਵਿਵਾਦ ਹੁਣ ਸਾਹਮਣੇ ਆਇਆ ਹੈ। ਜੀ ਹਾਂ 15 ਅਪ੍ਰੈਲ 2023 ਨੂੰ ਰਿਲੀਜ਼ ਹੋਏ ਹਨੀ ਸਿੰਘ ਦੇ ਗੀਤ ‘ਨਾਗਨ’ ਨੂੰ ਲੈ ਕੇ ਹੁਣ ਵਿਵਾਦ ਹੋ ਗਿਆ ਹੈ। ਹਾਲਾਂਕਿ ਹੁਣ ਤੱਕ ਇਸ ਗੀਤ ਦੇ ਯੂਟਿਊਬ ਉੱਪਰ ਲਗਭਗ 14 ਮੀਲੀਅਨ ਵਿਊਜ਼ ਹੋ ਚੁੱਕੇ ਹਨ। ਵਿਵਾਦ ਇਸ ਵੀਡੀਓ ਵਿੱਚ ਬਿਕਨੀ ਵਿੱਚ ਦਿਖਾਈਆਂ ਗਈਆਂ ਕੁੜੀਆਂ ਨੂੰ ਲੈ ਕੇ ਹੋਇਆ ਹੈ।
ਦਰਅਸਲ ਜਲੰਧਰ ਦੇ ਭਾਜਪਾ ਨੇਤਾ ਅਰਵਿੰਦ ਸ਼ਰਮਾ ਨੇ ਇਹ ਗੀਤ ਦੇਖਿਆ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਭੇਜੀ, ਜਿਸ ਵਿੱਚ ਹਨੀ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ। ਉਸਨੇ ਯੂਟਿਊਬ ਸਮੇਤ ਸਾਰੇ ਪਲੇਟਫਾਰਮਾਂ ਤੋਂ ਗਾਣੇ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ।
ਅਰਵਿੰਦ ਸ਼ਰਮਾ ਦਾ ਕਹਿਣਾ ਹੈ ਕਿ ਇਹ ਗੀਤ ਕੱਲ੍ਹ ਹੀ ਦੇਖਿਆ। ਇਹ ਬਿਨਾਂ ਕਿਸੇ ਉਮਰ ਸੀਮਾ ਦੇ ਚਲਾਇਆ ਜਾ ਰਿਹਾ ਹੈ, ਜੋ ਕਿ ਬੱਚਿਆਂ ਅਤੇ ਕਿਸ਼ੋਰਾਂ ਲਈ ਨੁਕਸਾਨਦੇਹ ਹੈ। ਇਸ ਤੋਂ ਇਲਾਵਾ, ਕਿਉਂਕੀ ਗਾਣੇ ਦੇ ਬੋਲ ਪੰਜਾਬੀ ਹਨ, ਇਸ ਗਾਣੇ ਕਾਰਨ ਪੰਜਾਬੀ ਸੱਭਿਆਚਾਰ ਨੂੰ ਵੀ ਠੇਸ ਪਹੁੰਚ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ 2 ਮਹੱਤਵਪੂਰਨ ਗੱਲਾਂ ਸਾਹਮਣੇ ਰੱਖੀਆਂ ਹਨ।
ਅਰਵਿੰਦ ਸ਼ਰਮਾ ਨੇ ਕਿਹਾ ਕਿ "ਨਾਗਿਨ" ਗਾਣੇ ਦੀ ਵੀਡੀਓ ਵਿੱਚ ਇਤਰਾਜ਼ਯੋਗ ਦ੍ਰਿਸ਼ ਹਨ, ਜਿਨ੍ਹਾਂ ਵਿੱਚ ਨਗਨਤਾ ਅਤੇ ਅਸ਼ਲੀਲ ਨਾਚ ਸ਼ਾਮਲ ਹਨ, ਜੋ ਕਿ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮਨੋਰੰਜਨ ਦੇ ਨਾਮ 'ਤੇ ਪੰਜਾਬੀ ਸੰਗੀਤ ਅਤੇ ਪਛਾਣ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪੰਜਾਬ ਦਾ ਸੱਭਿਆਚਾਰ ਔਰਤਾਂ ਦੀ ਇੱਜ਼ਤ ਅਤੇ ਸਤਿਕਾਰ ਲਈ ਜਾਣਿਆ ਜਾਂਦਾ ਹੈ, ਪਰ ਅਜਿਹੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਅਰਵਿੰਦ ਸ਼ਰਮਾ ਨੇ ਆਪਣੇ ਸ਼ਿਕਾਇਤ ਪੱਤਰ ਵਿੱਚ ਦੂਜਾ ਪੁਇੰਟ ਲਿਿਖਆ ਹੈ ਕਿ ਇਹ ਗਾਣਾ ਯੂਟਿਊਬ 'ਤੇ ਬਿਨਾਂ ਕਿਸੇ ਉਮਰ ਸੀਮਾ ਸ਼੍ਰੇਣੀ ਦੇ ਚਲਾਇਆ ਜਾ ਰਿਹਾ ਹੈ, ਜਿਸਦਾ ਬੱਚਿਆਂ ਅਤੇ ਕਿਸ਼ੋਰਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਨੇ ਇਸਨੂੰ ਗੰਭੀਰ ਜਨਤਕ ਹਿੱਤ ਦਾ ਮਾਮਲਾ ਦੱਸਿਆ ਅਤੇ ਹਨੀ ਸਿੰਘ ਅਤੇ ਜ਼ਿੰਮੇਵਾਰ ਹੋਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਹਨੀ ਸਿੰਘ ਦੇ ਨਾਗਨ 3.0 ਗੀਤ , ਜੋ ਦੋ ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਨੂੰ ਪਹਿਲਾਂ ਹੀ ਲਗਭਗ 14 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਦੋ ਸਾਲ ਪਹਿਲਾਂ, 15 ਅਪ੍ਰੈਲ, 2023 ਨੂੰ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਹਾਲਾਂਕਿ ਉਸ ਸਮੇਂ ਇਸ ਵਿੱਚ ਦਰਸਾਈ ਗਈ ਅਸ਼ਲੀਲਤਾ ਬਾਰੇ ਸਵਾਲ ਉਠਾਏ ਗਏ ਸਨ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਨਤੀਜੇ ਵਜੋਂ, ਇਹ ਗੀਤ ਯੂਟਿਊਬ 'ਤੇ ਖੁੱਲ੍ਹ ਕੇ ਸਟ੍ਰੀਮ ਹੁੰਦਾ ਰਹਿੰਦਾ ਹੈ।
ਹੁਣ ਦੇਖਣਾ ਹੋਏਗਾ ਕਿ ਇਸ ਵਾਰ ਉੱਠੇ ਸਵਾਲਾਂ ਤੋਂ ਬਾਅਦ ਇਸ ਗੀਤ ਉੱਪਰ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।




