Shah Rukh Khan: ਇੰਗਲੈਂਡ ਦੀ ਹਾਈ ਕਮਿਸ਼ਨਰ ਨਿਕਲੀ ਸ਼ਾਹਰੁਖ ਖਾਨ ਦੀ ਫ਼ੈਨ
ਸਾਰੀ ਦੁਨੀਆ ਸਾਹਮਣੇ ਕਹੀ ਇਹ ਗੱਲ

By : Annie Khokhar
Lindy Cameron Fan Of Shah Rukh Khan: ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਨੂੰ ਕਿੰਗ ਖਾਨ ਐਵੇਂ ਹੀ ਨਹੀਂ ਕਿਹਾ ਜਾਂਦਾ। ਸ਼ਾਹਰੁਖ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫ਼ੈਨ ਫੌਲੋਇੰਗ ਹੈ। ਪੂਰੀ ਦੁਨੀਆ ਵਿੱਚ ਸ਼ਾਹਰੁਖ ਖਾਨ ਦੀਆਂ ਫਿਲਮਾਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਬਲਕਿ ਸ਼ਾਹਰੁਖ ਇਕਲੌਤੇ ਐਕਟਰ ਹਨ, ਜਿਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਲੋਕ ਜਾਣਦੇ ਹਨ। ਹੁਣ ਤਾਜ਼ਾ ਮਾਮਲੇ ਵਿੱਚ ਇੰਗਲੈਂਡ ਦੀ ਹਾਈ ਕਮਿਸ਼ਨਰ ਲਿੰਦੀ ਕੈਮਰੌਨ ਨੇ ਕਬੂਲਿਆ ਹੈ ਕਿ ਉਹ ਸ਼ਾਹਰੁਖ ਦੀ ਬਹੁਤ ਵੱਡੀ ਫੈਨ ਹੈ ਅਤੇ ਉਹ ਉਹਨਾਂ ਨੂੰ ਮਿਲਣਾ ਚਾਹੁੰਦੀ ਹੈ। ਲਿੰਦੀ ਹਾਲ ਹੀ ਵਿੱਚ NDTV ਚੈਨਲ ਤੇ ਬੋਲੀ ਸੀ।
ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਐਨਡੀਟੀਵੀ ਦੇ ਇੱਕ ਸੰਮੇਲਨ ਵਿੱਚ ਕਿਹਾ ਕਿ ਬਾਲੀਵੁੱਡ ਨੇ ਬਹੁਤ ਸਾਰੇ ਭਾਰਤੀ ਸੈਲਾਨੀਆਂ ਨੂੰ ਯੂਕੇ ਆਉਣ ਅਤੇ ਨਾ ਸਿਰਫ਼ ਲੰਡਨ, ਸਗੋਂ ਪੂਰੇ ਯੂਕੇ ਵਿੱਚ ਠਹਿਰਨ ਲਈ ਪ੍ਰੇਰਿਤ ਕੀਤਾ ਹੈ। ਉਸਨੇ ਯਸ਼ ਰਾਜ ਸਟੂਡੀਓ ਦਾ ਦੌਰਾ ਕੀਤਾ ਅਤੇ ਰੋਮਾਂਟਿਕਸ ਦੇਖਿਆ, ਅਤੇ ਡੀਡੀਐਲਜੇ ਦਾ ਥੀਮ ਸੋਂਗ ਵੀ ਸੁਣਿਆ। ਇਸ ਦੌਰਾਨ ਲਿੰਦੀ ਨੇ ਕਿਹਾ, "ਮੈਂ ਲੰਡਨ ਵਿੱਚ ਸ਼ਾਹਰੁਖ ਖਾਨ ਨੂੰ ਮਿਲਣ ਲਈ ਬੇਤਾਬ ਹਾਂ।" ਉਸਨੇ ਅੱਗੇ ਖੁਲਾਸਾ ਕੀਤਾ ਕਿ ਤਿੰਨ ਨਵੀਆਂ ਬਾਲੀਵੁੱਡ ਫਿਲਮਾਂ ਯੂਕੇ ਵਿੱਚ ਸ਼ੂਟ ਹੋਣ ਵਾਲੀਆਂ ਹਨ।
ਦੱਸਣਯੋਗ ਹੈ ਕਿ 1995 ਵਿੱਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੀ ਕੁੱਝ ਸ਼ੂਟਿੰਗ ਲੰਡਨ ਵਿੱਚ ਕੀਤੀ ਗਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਰਹੀ, ਅਤੇ ਅੱਜ ਵੀ ਇਹ ਆਈਕਾਨਿਕ ਫਿਲਮਾਂ ਦੀ ਇੱਕ ਪਛਾਣ ਬਣੀ ਹੋਈ ਹੈ।


