Kriti Sanon Sister Wedding: ਮਸ਼ਹੂਰ ਅਦਾਕਾਰਾ ਦੀ ਭੈਣ ਦਾ ਹੋਇਆ ਵਿਆਹ, ਖੂਬਸੂਰਤ ਤਸਵੀਰਾਂ ਮਿੰਟਾਂ ਵਿੱਚ ਵਾਇਰਲ
ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੇ ਬੁਆਏ ਫਰੈਂਡ ਨਾਲ ਕ੍ਰਿਸ਼ਚਨ ਰੀਤਿ ਰਿਵਾਜ਼ਾਂ ਨਾਲ ਰਚਾਇਆ ਵਿਆਹ

By : Annie Khokhar
Kriti Sanon Sister Wedding Pics: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ, ਨੂਪੁਰ ਸੈਨਨ, ਨੇ ਅੱਜ, 11 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ, ਸਟੀਬਿਨ ਬੇਨ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੇ ਉਦੈਪੁਰ ਦੇ ਫੇਅਰਮੌਂਟ ਪੈਲੇਸ ਵਿੱਚ ਈਸਾਈ ਰੀਤਿ ਰਿਵਾਜਾਂ ਨਾਲ ਵਿਆਹ ਕਰਾਇਆ, ਜਿਸ ਵਿੱਚ ਸਿਰਫ਼ ਨਜ਼ਦੀਕੀ ਦੋਸਤ ਅਤੇ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ। ਇਸ ਨਿੱਜੀ ਵਿਆਹ ਸਮਾਰੋਹ ਤੋਂ ਬਾਅਦ, ਨੂਪੁਰ ਅਤੇ ਸਟੀਬਿਨ ਦੇ ਪ੍ਰਸ਼ੰਸਕ ਵਿਆਹ ਦੀਆਂ ਫੋਟੋਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਅਤੇ ਫ਼ੈਨਜ਼ ਦਾ ਇਹ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਨੂਪੁਰ ਅਤੇ ਸਟੀਬਿਨ ਨੇ ਆਪਣੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ 'ਤੇ ਸੋਸ਼ਲ ਮੀਡੀਆ ਯੂਜ਼ਰਸ ਪਿਆਰ ਦੀ ਵਰਖਾ ਕਰ ਰਹੇ ਹਨ।
ਈਸਾਈ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ
ਅਦਾਕਾਰਾ ਨੂਪੁਰ ਸੈਨਨ ਨੇ ਉਦੈਪੁਰ ਵਿੱਚ ਆਯੋਜਿਤ ਇੱਕ ਨਿੱਜੀ ਸਮਾਰੋਹ ਵਿੱਚ ਸਟੀਬਿਨ ਬੇਨ ਨਾਲ ਵਿਆਹ ਕੀਤਾ। ਵਿਆਹ ਤੋਂ ਕੁਝ ਘੰਟਿਆਂ ਬਾਅਦ, ਜੋੜੇ ਨੇ ਹੁਣ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਨੂਪੁਰ ਅਤੇ ਸਟੀਬਿਨ ਨੂੰ ਚਿੱਟੇ ਪਹਿਰਾਵੇ ਵਿੱਚ ਦੇਖਿਆ ਜਾ ਸਕਦਾ ਹੈ। ਇੱਕ ਫੋਟੋ ਵਿੱਚ, ਉਨ੍ਹਾਂ ਨੂੰ ਵਿਆਹ ਦੀਆਂ ਰਸਮਾਂ ਨਿਭਾਉਂਦੇ ਦੇਖਿਆ ਜਾ ਸਕਦਾ ਹੈ, ਜਦੋਂ ਕਿ ਦੂਜੀ ਤਸਵੀਰ ਵਿੱਚ, ਉਨ੍ਹਾਂ ਨੂੰ ਕਿਸ ਕਰਦੇ ਕਰਦੇ ਦੇਖਿਆ ਜਾ ਸਕਦਾ ਹੈ। ਫੋਟੋਆਂ ਸਾਂਝੀਆਂ ਕਰਦੇ ਹੋਏ, ਅਭਿਨੇਤਰੀ ਨੇ ਕੈਪਸ਼ਨ ਵਿੱਚ ਲਿਖਿਆ, "ਮੈਂ ਇਹ ਕੀਤਾ। ਮੈਂ ਤੁਹਾਡੇ ਨਾਲ ਵਿਆਹ ਕੀਤਾ। ਮੈਂ ਹਮੇਸ਼ਾ ਲਈ ਤੁਹਾਡੀ ਹਾਂ।"
ਵਿਆਹ ਵਿੱਚ ਫਿਲਮ ਸਟਾਰਜ਼ ਨੇ ਪਾਈਆਂ ਧਮਾਲਾਂ
ਮੌਨੀ ਰਾਏ ਅਤੇ ਦਿਸ਼ਾ ਪਟਾਨੀ ਨੇ ਵੀ ਨੂਪੁਰ ਸੈਨਨ ਅਤੇ ਸਟੀਬਿਨ ਬੇਨ ਦੇ ਵਿਆਹ ਵਿੱਚ ਸ਼ਿਰਕਤ ਕੀਤੀ, ਲੋਕੇਸ਼ਨ ਤੋਂ ਫੋਟੋਆਂ ਸਾਂਝੀਆਂ ਕੀਤੀਆਂ। ਫੋਟੋਆਂ ਸਾਂਝੀਆਂ ਕਰਦੇ ਹੋਏ, ਮੌਨੀ ਰਾਏ ਨੇ ਲਿਖਿਆ, "ਅਸੀਂ ਹਮੇਸ਼ਾ ਵਾਂਗ ਸੁੰਦਰ ਦਿਖਾਈ ਦੇ ਰਹੇ ਹਾਂ," ਜਦੋਂ ਕਿ ਇੱਕ ਹੋਰ ਫੋਟੋ ਉਸਨੇ ਕੈਪਸ਼ਨ ਦਿੱਤੀ, "ਹੇ ਬੈਸਟੀ।" ਵਿਆਹ ਦੇ ਜਸ਼ਨਾਂ ਲਈ ਦਿਸ਼ਾ ਪਟਾਨੀ ਨੀਲੇ ਬਾਡੀਕੋਨ ਡਰੈੱਸ ਵਿੱਚ ਦਿਖਾਈ ਦਿੱਤੀ, ਜਦੋਂ ਕਿ ਮੌਨੀ ਰਾਏ ਨੇ ਅਸਮਾਨੀ ਨੀਲੇ ਇੰਡੋ-ਵੈਸਟਰਨ ਪਹਿਰਾਵੇ ਨੂੰ ਚੁਣਿਆ। ਸੇਲਿਬ੍ਰਿਟੀ ਮੇਕਅਪ ਆਰਟਿਸਟ ਆਸਿਫ ਅਹਿਮਦ ਵੀ ਨੂਪੁਰ ਅਤੇ ਸਟੀਬਿਨ ਬੇਨ ਦੇ ਵਿਆਹ ਵਿੱਚ ਮੌਜੂਦ ਸਨ। ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਸਮਾਰੋਹ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ।
ਇੱਕ ਹਫ਼ਤੇ ਪਹਿਲਾਂ ਹੀ ਸ਼ੇਅਰ ਕੀਤੀਆਂ ਸੀ ਪ੍ਰਪੋਜ਼ਲ ਦੀਆਂ ਫੋਟੋਆਂ
ਨੂਪੁਰ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ ਜਿਸ ਵਿੱਚ ਸਟੀਬਿਨ ਬੇਨ ਇੱਕ ਗੋਡੇ 'ਤੇ ਨੂਪੁਰ ਨੂੰ ਮੈਰਿਜ ਲਈ ਪ੍ਰਪੋਜ਼ ਕਰਦਾ ਦੇਖਿਆ ਜਾ ਸਕਦਾ ਹੈ। ਕੈਪਸ਼ਨ ਵਿੱਚ, ਉਸਨੇ ਲਿਖਿਆ, "ਸੰਭਾਵਨਾਵਾਂ ਨਾਲ ਭਰੀ ਦੁਨੀਆ ਵਿੱਚ, ਮੇਰੇ ਕੋਲ 'ਹਾਂ' ਕਹਿਣ ਦਾ ਸਭ ਤੋਂ ਆਸਾਨ ਮੌਕਾ ਸੀ।"


