Begin typing your search above and press return to search.

Dharmendra: ਧਰਮਿੰਦਰ ਨੇ 2024 'ਚ ਕੀਤਾ ਸੀ ਜਾਇਦਾਦ ਦਾ ਬਟਵਾਰਾ, ਦੋਵੇਂ ਪਤਨੀਆਂ ਨੂੰ ਬਰਾਬਰ ਦਿੱਤੇ 560 ਕਰੋੜ

560 ਕਰੋੜ ਜਾਇਦਾਦ ਤੋਂ ਇਲਾਵਾ ਕਈ ਏਕੜ ਜ਼ਮੀਨ ਦੇ ਮਾਲਕ ਹਨ ਹੀਮੈਨ

Dharmendra: ਧਰਮਿੰਦਰ ਨੇ 2024 ਚ ਕੀਤਾ ਸੀ ਜਾਇਦਾਦ ਦਾ ਬਟਵਾਰਾ, ਦੋਵੇਂ ਪਤਨੀਆਂ ਨੂੰ ਬਰਾਬਰ ਦਿੱਤੇ 560 ਕਰੋੜ
X

Annie KhokharBy : Annie Khokhar

  |  31 Oct 2025 11:00 PM IST

  • whatsapp
  • Telegram

Dharmendra Net Worth: ਬਾਲੀਵੁੱਡ ਦੇ ਹੀਮੈਨ ਧਰਮਿੰਦਰ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਧਰਮਿੰਦਰ ਨੂੰ ਹਾਲ ਹੀ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਉਮਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਹੁਣ ਇੱਕ ਰਿਪੋਰਟ ਇਹ ਵੀ ਸਾਹਮਣੇ ਆਈ ਹੈ ਕਿ ਧਰਮਿੰਦਰ ਪਿਛਲੇ ਇੱਕ ਡੇਢ ਸਾਲ ਤੋਂ ਬੀਮਾਰ ਚੱਲ ਰਹੇ ਹਨ। ਸ਼ਾਇਦ ਉਹਨਾਂ ਨੂੰ ਕਿਸੇ ਅਣਹੋਣੀ ਦਾ ਪਹਿਲਾਂ ਹੀ ਅਹਿਸਾਸ ਹੋ ਗਿਆ, ਜਿਸਦੇ ਚਲਦੇ ਉਹਨਾਂ ਨੇ ਪਹਿਲਾਂ ਹੀ ਆਪਣੀ ਵਸੀਅਤ ਬਣਵਾ ਲਈ ਅਤੇ ਆਪਣੀ ਜਾਇਦਾਦ ਨੂੰ ਆਪਣੀਆਂ ਦੋਵੇਂ ਪਤਨੀਆਂ ਅਤੇ ਉਹਨਾਂ ਦੇ ਬੱਚਿਆਂ ਦੇ ਨਾਂ ਬਰਾਬਰ ਵੰਡ ਦਿੱਤਾ। ਆਓ ਜਾਣਦੇ ਹਾਂ ਕਿ ਧਰਮਿੰਦਰ ਕਿੰਨੀ ਜਾਇਦਾਦ ਦੇ ਮਾਲਕ ਹਨ।

560 ਕਰੋੜ ਜਾਇਦਾਦ ਦੇ ਮਾਲਕ ਹਨ ਧਰਮਿੰਦਰ

ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਹਰ ਦਿਨ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਧਰਮਿੰਦਰ ਨੇ ਆਪਣੀ ਜਾਇਦਾਦ ਦਾ ਬਟਵਾਰਾ ਵੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਧਰਮਿੰਦਰ 560 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਨੇ ਇਸ ਜਾਇਦਾਦ ਨੂੰ ਆਪਣੀ ਦੋਵੇਂ ਪਤਨੀਆਂ ਹੇਮਾ ਮਾਲਿਨੀ ਤੇ ਪ੍ਰਕਾਸ਼ ਕੌਰ ਤੇ ਉਨ੍ਹਾਂ ਦੇ ਸਾਰੇ ਬੱਚਿਆਂ 'ਚ ਬਰਾਬਰ-ਬਰਾਬਰ ਵੰਡ ਦਿੱਤੀ ਹੈ। ਦੱਸ ਦਈਏ ਕਿ ਧਰਮਿੰਦਰ ਨੇ ਹੇਮਾ ਤੇ ਪ੍ਰਕਾਸ਼ ਨੂੰ 200-200 ਕਰੋੜ ਦਿੱਤੇ ਹਨ।

ਉਨ੍ਹਾਂ ਨੇ ਆਪਣੀਆਂ 4 ਧੀਆਂ ਈਸ਼ਾ, ਅਹਾਨਾ, ਅਜੀਤਾ ਤੇ ਵਿਜੇਤਾ ਨੂੰ 160 ਕਰੋੜ (ਹਰ ਧੀ ਨੂੰ 40 ਕਰੋੜ) ਦਿੱਤੇ ਹਨ। ਧਰਮ ਪਾਜੀ ਨੇ ਆਪਣਾ ਫਾਰਮ ਹਾਊਸ ਜੋ ਕਾਫੀ ਏਕੜ 'ਚ ਫੈਲਿਆ ਹੋਇਆ, ਉਸ ਫਾਰਮ ਹਾਊਸ ਨੂੰ ਵੀ ਉਨ੍ਹਾਂ ਨੇ ਆਪਣੀਆਂ ਦੋਵੇਂ ਪਤਨੀਆਂ 'ਚ ਬਰਾਬਰ ਵੰਡ ਦਿੱਤਾ ਹੈ। ਦੂਜੇ ਪਾਸੇ ਸੰਨੀ ਦਿਓਲ ਦੇ ਹਿੱਸੇ ਧਰਮਿੰਦਰ ਦਾ ਪ੍ਰੋਡਕਸ਼ਨ ਹਾਊਸ ਵਿਜੇਤਾ ਪ੍ਰੋਡਕਸ਼ਨ ਆਇਆ ਹੈ। ਉੱਥੇ ਹੀ ਬੌਬੀ ਦਿਓਲ ਨੂੰ ਧਰਮਿੰਦਰ ਦੇ ਰੈਸਟੋਰੈਂਟ ਮਿਲੇ ਹਨ। ਦੱਸ ਦਈਏ ਕਿ ਧਰਮਿੰਦਰ ਰੇ ਰੈਸਟੋਰੈਂਟਾਂ ਤੋਂ ਹਰ ਸਾਲ 50 ਕਰੋੜ ਦੀ ਕਮਾਈ ਹੁੰਦੀ ਹੈ।

ਧਰਮਿੰਦਰ ਦੀ ਅਜੀਬੋ ਗਰੀਬ ਪੋਸਟ ਨਾਲ ਹਿੱਲੇ ਫ਼ੈਨ

ਕੁੱਝ ਸਮਾਂ ਪਹਿਲਾਂ ਧਰਮ ਪਾਜੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਅਜੀਬ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ 'ਅਬ ਕਿੱਸਾ ਖਤਮ ਹੋਨੇ ਕੋ ਹੈ, ਅਬ ਕਿਸੀ ਸੇ ਕਿਆ ਕਹੂੰਗਾ ਮੈਂ...'। ਹਾਲਾਂਕਿ ਇਹ ਪੋਸਟ ਅਪਲੋਡ ਹੋਣ ਤੋਂ ਕੁੱਝ ਹੀ ਸਮੇਂ ਬਾਅਦ ਡਿਲੀਟ ਕਰ ਦਿੱਤੀ ਗਈ ਸੀ। ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਧਰਮਿੰਦਰ ਦੀ ਸਿਹਤ ਹਰ ਦਿਨ ਵਿਗੜਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅੰਦੇਸ਼ਾ ਹੋ ਗਿਆ ਹੈ ਕਿ ਉਨ੍ਹਾਂ ਕੋਲ ਜ਼ਿਆਂਦਾ ਜ਼ਿੰਦਗੀ ਨਹੀਂ ਬਚੀ ਹੈ। ਇਸ ਲਈ ਉਨ੍ਹਾਂ ਨੇ ਇਹ ਪੋਸਟ ਸ਼ੇਅਰ ਕੀਤੀ ਸੀ। ਪਰ ਉਨ੍ਹਾਂ ਦੇ ਪਰਿਵਾਰ ਨੇ ਇਸ ਪੋਸਟ ਨੂੰ ਡਿਲੀਟ ਕਰਵਾ ਦਿੱਤਾ।

Next Story
ਤਾਜ਼ਾ ਖਬਰਾਂ
Share it