Big Breaking: ਰਾਜਵੀਰ ਜਵੰਧਾ ਕੋਮਾ ਵਿੱਚ, ਔਖੇ ਚੱਲ ਰਹੇ ਸਾਹ - ਫੋਰਟਿਸ ਹਸਪਤਾਲ ਤੋਂ ਮਿਲੀ ਜਾਣਕਾਰੀ
ਸਿਰ ਵਿੱਚ ਲੱਗੀ ਸੀ ਗੰਭੀਰ ਸੱਟ

By : Annie Khokhar
Rajveer Jwandha Brain Dead: ਰਾਜਵੀਰ ਜਵੰਦਾ ਜਿਹਨਾਂ ਦਾ ਅੱਜ ਹਿਮਾਚਲ ਵਿੱਚ ਮੋਟਸਾਈਕਲ ਚਲਾਉਂਦੇ ਐਕਸੀਡੈਂਟ ਹੋਇਆ ਸੀ। ਰਾਜਵੀਰ ਨੂੰ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਬ੍ਰੇਨ ਡੈਡ ਘੋਸ਼ਿਤ ਕਰ ਦਿੱਤਾ ਹੈ। ਇਸ ਸਮੇਂ ਉਹ ਵੇਂਟਿਲੇਟਰ ਤੇ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਕਸੀਡੈਂਟ ਹਿਮਾਚਲ ਦੇ ਬੱਦੀ ਨੇੜੇ ਹੋਇਆ ਸੀ, ਇਸਤੋਂ ਬਾਅਦ ਉਹਨਾਂ ਨੂੰ ਜਲਦਬਾਜ਼ੀ ਵਿੱਚ ਮੋਹਾਲੀ ਦੇ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿੱਚ ਪਹੁੰਚਦੇ ਜਵੰਦਾ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਇਸਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਵਿਗੜ ਗਈ ਸੀ।
ਨਵੀਂ ਮੋਟਸਾਈਕਲ ਖ਼ਰੀਦੀ ਸੀ, ਘਰੋਂ ਗੇੜੀ ਲਾਉਣ ਨਿਕਲੇ ਸੀ
ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਨੇ ਬੀਤੇ ਦਿਨੀਂ ਨਵੀਂ ਮੋਟਸਾਈਕਲ ਖ਼ਰੀਦੀ ਸੀ, ਜਿਸ ਤੇ ਉਹ ਗੇੜੀ ਲਾਉਣ ਲਈ ਹਿਮਾਚਲ ਵੱਲ ਨਿਕਲ ਗਏ। ਸੂਤਰਾਂ ਮੁਤਾਬਕ ਬੱਦੀ ਕੋਲ ਉਹਨਾਂ ਦੀ ਮੋਟਸਾਇਕਲ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਓਹਨਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ।
ਕੋਮਾ ਵਿੱਚ ਹੈ ਗਾਇਕ, ਔਖੇ ਚੱਲ ਰਹੇ ਸਾਹ
ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ ਅਤੇ ਉਹ ਕੋਮਾ ਵਿੱਚ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਾਇਕ ਦੇ ਸਾਹ ਵੀ ਔਖੇ ਚੱਲ ਰਹੇ ਹਨ ਅਤੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ।
ਗਾਇਕ ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਹਸਪਤਾਲ ਪਹੁੰਚੇ
ਹਾਦਸੇ ਤੋਂ ਬਾਅਦ ਗਾਇਕ ਰਾਜਵੀਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਉਸਨੂੰ ਤੁਰੰਤ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਸਮੇਤ ਕਈ ਪੰਜਾਬੀ ਗਾਇਕ ਹਸਪਤਾਲ ਪਹੁੰਚੇ ਹਨ।


