ਭਾਰਤ 'ਚ ਬਣੀਆਂ ਇਨ੍ਹਾਂ Movies ਅੱਗੇ Hollywood ਦੀਆਂ ਫਿਲਮਾਂ ਵੀ FAIL
ਭਾਰਤ ਦੀਆਂ ਇਹ ਖੇਤਰੀ ਡਰਾਉਣੀਆਂ ਫਿਲਮਾਂ ਦ ਕੰਜੂਰਿੰਗ ਨਾਲੋਂ ਡਰਾਉਣੀਆਂ ਹਨ, ਬਹੁਤੇ ਲੋਕ ਇਨ੍ਹਾਂ ਦੀ ਕਹਾਣੀ ਨਹੀਂ ਜਾਣਦੇ ਹਨ। ਇਸਲਈ ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਬਣੀਆਂ ਡਰਾਉਣੀਆਂ ਫਿਲਮਾਂ ਬਾਰੇ ਦੱਸਾਂਗੇ।
By : Dr. Pardeep singh
ਨਵੀਂ ਦਿੱਲੀ: ਭਾਰਤ ਦੀਆਂ ਇਹ ਖੇਤਰੀ ਡਰਾਉਣੀਆਂ ਫਿਲਮਾਂ ਦ ਕੰਜੂਰਿੰਗ ਨਾਲੋਂ ਡਰਾਉਣੀਆਂ ਹਨ, ਬਹੁਤੇ ਲੋਕ ਇਨ੍ਹਾਂ ਦੀ ਕਹਾਣੀ ਨਹੀਂ ਜਾਣਦੇ ਹਨ। ਇਸਲਈ ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਬਣੀਆਂ ਡਰਾਉਣੀਆਂ ਫਿਲਮਾਂ ਬਾਰੇ ਦੱਸਾਂਗੇ। ਬਹੁਤ ਸਾਰੇ ਲੋਕ ਮਸਤੀ ਲਈ ਡਰਾਉਣੀਆਂ ਫਿਲਮਾਂ ਦੇਖਦੇ ਹਨ, ਜਦੋਂ ਕਿ ਕਈਆਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਬਹੁਤ ਦਿਲਚਸਪ ਲੱਗਦੀਆਂ ਹਨ। ਡਰਾਉਣੀ ਫਿਲਮਾਂ ਦੇ ਫੈਨਜ਼ ਪੂਰੀ ਦੁਨੀਆ ਵਿੱਚ ਮੌਜੂਦ ਹਨ, ਪਰ ਕੁਝ ਹੀ ਡਰਾਉਣੀਆਂ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਕਹਾਣੀਆਂ ਹੀ ਡਰਾ ਦਿੰਦੀਆਂ ਹਨ। ਅਜਿਹੀਆਂ ਫਿਲਮਾਂ ਨੂੰ ਜ਼ਿਆਦਾ ਸਪੈਸ਼ਲ ਇਫੈਕਟਸ ਦੀ ਲੋੜ ਨਹੀਂ ਹੁੰਦੀ। ਅਸੀਂ ਜ਼ਿਆਦਾਤਰ ਹਾਲੀਵੁੱਡ ਦੀਆਂ ਡਰਾਉਣੀਆਂ ਫਿਲਮਾਂ ਦੀ ਗੱਲ ਕਰਦੇ ਹਾਂ, ਪਰ ਭਾਰਤ ਵਿੱਚ ਵੀ ਕਈ ਅਜਿਹੀਆਂ ਫਿਲਮਾਂ ਬਣੀਆਂ ਹਨ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ। ਉਨ੍ਹਾਂ ਦੀ ਕਹਾਣੀ ਵਿਲੱਖਣ ਹੈ ਅਤੇ ਤੁਹਾਨੂੰ ਡਰਾ ਸਕਦੀ ਹੈ।
ਜੇਕਰ ਤੁਸੀਂ ਅਜੇ ਤੱਕ ਰਿਜਨਲ ਫਿਲਮਾਂ ਵੱਲ ਰੁਖ ਨਹੀਂ ਕੀਤਾ ਹੈ, ਤਾਂ ਆਓ ਤੁਹਾਨੂੰ ਉਨ੍ਹਾਂ ਦੀ ਇੱਕ ਝਲਕ ਦਿੰਦੇ ਹਾਂ।
1. ਕੁਮਾਰੀ
ਭਾਸ਼ਾ- ਮਲਿਆਲਮ
ਇਸ ਫਿਲਮ ਦੀ ਸਕ੍ਰਿਪਟ ਕੁਝ ਹੱਦ ਤੱਕ 'ਠੁੰਬਾਡ' ਵਰਗੀ ਹੈ, ਜਿਸ 'ਚ ਦੇਵੀ ਦਾ ਪੁੱਤ ਹੀ ਦਾਨਵ ਬਣ ਜਾਂਦਾ ਹੈ। ਇੱਥੇ ਵੀ ਦੇਵੀ ਦੇ ਦੋ ਪੁੱਤਰਾਂ ਅਤੇ ਸਰਾਪ ਦੀ ਕਹਾਣੀ ਹੈ। ਫਿਲਮ ਵਿੱਚ ਲੋਕ ਕਥਾਵਾਂ ਨੂੰ ਬਹੁਤ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ ਅਤੇ ਕਿਵੇਂ ਕੁਮਾਰੀ (ਮਹਿਲਾ ਲੀਡ) ਆਪਣੇ ਘਰ ਦੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਫਿਲਮ ਦਾ ਹਰ ਕਿਰਦਾਰ ਤੁਹਾਨੂੰ ਡਰਦਾ ਅਤੇ ਡਰਾਉਂਦਾ ਨਜ਼ਰ ਆਵੇਗਾ। ਜੇਕਰ ਤੁਸੀਂ ਵੀ ਆਪਣੀ ਦਾਦੀ ਮਾਂ ਵੱਲੋਂ ਸੁਣਾਈਆਂ ਰਾਕਸ਼ਸ ਦੀਆਂ ਕਹਾਣੀਆਂ ਤੋਂ ਡਰ ਜਾਂਦੇ ਹੋ, ਤਾਂ ਇਹ ਫਿਲਮ ਜ਼ਰੂਰ ਦੇਖੋ।
2. ਕੰਚਨਾ
ਭਾਸ਼ਾ- ਤਾਮਿਲ
ਅਕਸ਼ੇ ਕੁਮਾਰ ਦੀ ਫਿਲਮ 'ਲਕਸ਼ਮੀ' ਇਸ ਫਿਲਮ ਦੀ ਰੀਮੇਕ ਹੈ, ਪਰ ਅਸਲੀ ਫਿਲਮ ਵਿੱਚ ਗਲੈਮਰ ਨਹੀਂ ਸਗੋ ਅਸਲੀ ਡਰ ਹੈ। ਫਿਲਮ ਦੀ ਕਹਾਣੀ ਇੱਕ ਖੁਸਰੇ ਦੀ ਹੈ ਜੋ ਮੌਤ ਤੋਂ ਬਾਅਦ ਵੀ ਆਪਣੇ ਨਾਲ ਹੋਏ ਵਿਸ਼ਵਾਸਘਾਤ ਅਤੇ ਕਤਲ ਦਾ ਬਦਲਾ ਲੈਣ ਲਈ ਇੱਕ ਰੂਹ ਦੇ ਰੂਪ ਵਿੱਚ ਆਉਂਦਾ ਹੈ। ਉਹ ਲੜਕਾ ਕੰਚਨਾ ਦੇ ਰੂਪ ਵਿੱਚ ਕਿਵੇਂ ਬਦਲਾ ਲੈਂਦਾ ਹੈ, ਇਹ ਕਹਾਣੀ ਹੈ। ਇਸ ਫਿਲਮ ਦੇ ਕਈ ਸੀਨ ਤੁਹਾਨੂੰ ਹੈਰਾਨ ਕਰ ਸਕਦੇ ਹਨ।
3. ਲਪਾਛਪੀ
ਭਾਸ਼ਾ- ਮਰਾਠੀ
ਨੁਸਰਤ ਭਰੂਚਾ ਦੀ ਫਿਲਮ 'ਛੋਰੀ' ਇਸ ਫਿਲਮ ਦਾ ਰੀਮੇਕ ਹੈ। ਫਿਲਮ ਵਿੱਚ ਇੱਕ ਕਪਲ ਨੂੰ ਦਿਖਾਇਆ ਗਿਆ ਹੈ ਜੋ ਕਿਸੇ ਕਾਰਨ ਕਰਕੇ ਆਪਣੇ ਸ਼ਹਿਰ ਤੋਂ ਇੱਕ ਪਿੰਡ ਚਲੇ ਜਾਂਦੇ ਹਨ। ਗੰਨੇ ਦੇ ਖੇਤਾਂ ਦੇ ਵਿਚਕਾਰ ਬਣਿਆ ਇਹ ਘਰ ਆਪਣੇ ਆਪ ਵਿੱਚ ਡਰਾਉਣਾ ਲੱਗਦਾ ਹੈ ਪਰ ਇਸ ਫਿਲਮ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਉਹ ਹੋਰ ਵੀ ਡਰਾਉਣੀਆਂ ਹਨ। ਅੰਤ ਵਿੱਚ ਜਦੋਂ ਭੂਤ ਅਤੇ ਰਹੱਸ ਆਹਮੋ-ਸਾਹਮਣੇ ਹੁੰਦੇ ਹਨ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ।
4. ਅਰੁੰਧਤੀ
ਭਾਸ਼ਾ- ਤੇਲਗੂ
ਇਸ ਫ਼ਿਲਮ ਵਿੱਚ ਇਤਿਹਾਸਕ ਭੂਤ-ਪ੍ਰੇਤ ਅਤੇ ਲੋਕ-ਕਥਾ ਦੋਵਾਂ ਦਾ ਸੰਗਮ ਦਿਖਾਇਆ ਗਿਆ ਹੈ। ਇੱਕ ਬੁਰੀ ਆਤਮਾ ਆਪਣੀ ਗ਼ੁਲਾਮੀ ਤੋਂ ਆਜਾਦੀ ਚਾਹੁੰਦੀ ਹੈ ਅਤੇ ਤਿੰਨ ਪੀੜ੍ਹੀਆਂ ਬਾਅਦ ਵੀ ਉਹ ਆਤਮਾ ਲੋਕਾਂ ਨੂੰ ਬੇਰਹਿਮੀ ਨਾਲ ਮਾਰਦੀ ਰਹਿੰਦੀ ਹੈ। ਉਸਨੂੰ ਰੋਕਣ ਦੀ ਇੱਕੋ ਇੱਕ ਸ਼ਕਤੀ ਜੋ ਕਿ ਅਰੁੰਧਤੀ ਕੋਲ ਹੈ ਜੋ ਖੁਦ ਇੱਕ ਰਾਜਕੁਮਾਰੀ ਹੈ। ਪਰ ਇਹ ਕਿਵੇਂ ਹੁੰਦਾ ਹੈ ਅਤੇ ਉਹ ਆਤਮਾ ਕੌਣ ਹੈ ਇਹ ਕਹਾਣੀ ਹੈ।
5. ਯੂ-ਟਰਨ
ਭਾਸ਼ਾ- ਕੰਨੜ
ਇਸ ਫਿਲਮ ਦਾ ਬਾਲੀਵੁੱਡ ਵਿੱਚ ਸੇਮ ਨਾਮ ਨਾਲ ਰੀਮੇਕ ਵੀ ਬਣਾਇਆ ਗਿਆ ਹੈ ਜਿਸ ਵਿੱਚ ਅਲਾਇਆ ਐਫ ਮੁੱਖ ਭੂਮਿਕਾ ਵਿੱਚ ਹੈ।, ਇਹ ਫਿਲਮ ਇੱਕ ਸੜਕ ਹਾਦਸੇ ਦੀ ਕਹਾਣੀ ਹੈ ਜੋ ਕੁਝ ਅਜੀਬ ਮੋੜ ਲੈਂਦੀ ਹੈ। ਇਸ ਫਿਲਮ ਵਿੱਚ ਸਾਰੇ ਹਾਦਸੇ ਇੱਕ ਯੂ-ਟਰਨ ਨਾਲ ਰਿਲੇਟਿਡ ਹਨ, ਪਰ ਅਜਿਹਾ ਕਿਉਂ ਹੋ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਯੂ-ਟਰਨ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਸਸਪੈਂਸ ਹੀ ਇਸਦਾ ਸਭ ਕੁਝ ਹੈ।
6. Erza
ਭਾਸ਼ਾ- ਮਲਿਆਲਮ
ਪ੍ਰਿਆ ਅਤੇ ਉਸਦਾ ਪਤੀ ਇੱਕ ਨਵੇਂ ਸ਼ਹਿਰ ਵਿੱਚ ਜਾਂਦੇ ਨੇ। ਉਹ ਆਪਣੇ ਨਵੇਂ ਘਰ ਵਿੱਚ ਅਡਜਸਟ ਨਹੀਂ ਕਰ ਪਾ ਰਹੀ ਹੈ। ਇੱਕ ਦਿਨ ਸ਼ਾਪਿੰਗ ਕਰਦੇ ਵੇਲ੍ਹੇ ਉਸਨੂੰ ਇੱਕ ਐਂਟੀਕ ਬਾਕਸ ਮਿਲਦਾ ਹੈ ਜੋ ਉਹ ਘਰ ਲਿਆਉਂਦੀ ਹੈ। ਜਿਵੇਂ ਹੀ ਉਹ ਇਸ ਬਾਕਸ ਨੂੰ ਖੋਲ੍ਹਦੀ ਹੈ, ਉਸਦੇ ਆਲੇ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ। ਇਸ ਬਕਸੇ ਵਿੱਚ ਏਰਜਾ ਦਾ ਭੂਤ ਹੈ ਜੋ ਦੋਵਾਂ ਦੇ ਪਿੱਛੇ ਪੈ ਜਾਂਦਾ ਹੈ।
7. ਪੀਜ਼ਾ
ਭਾਸ਼ਾ- ਤਾਮਿਲ
ਇੱਕ ਪੀਜ਼ਾ ਡਿਲੀਵਰੀ ਬੁਆਏ ਜੋ ਭੂਤਾਂ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ, ਪਰ ਇੱਕ ਦਿਨ ਆਪਣੇ ਆਪ ਨੂੰ ਇੱਕ ਭੂਤ ਦੇ ਬੰਗਲੇ ਵਿੱਚ ਹੀ ਪਾਉਂਦਾ ਹੈ। ਓਹ ਕਿਸੇ ਤਰ੍ਹਾਂ ਉਸ ਬੰਗਲੇ ਤੋਂ ਬਾਹਰ ਤਾਂ ਆ ਜਾਂਦਾ ਹੈ, ਪਰ ਫਿਰ ਉਸ ਦੀ ਜ਼ਿੰਦਗੀ ਵਿਚ ਅਜੀਬ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਫਿਲਮ 'ਚ ਕੁਝ ਅਜਿਹੇ ਸੀਨ ਹਨ ਜਿਨ੍ਹਾਂ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਅਤੇ ਕਹਾਣੀ ਵੀ ਕਾਫੀ ਦਿਲਚਸਪ ਹੈ।
8. ਸ਼ਬ ਭੂਤੂਰੇ
ਭਾਸ਼ਾ- ਬੰਗਾਲੀ
ਅਨਿਕੇਤ ਦੇ ਪਿਤਾ ਇੱਕ ਮੈਗਜ਼ੀਨ ਚਲਾਉਂਦੇ ਹਨ ਜਿਸ ਵਿੱਚ ਉਹ ਅਜੀਬ ਘਟਨਾਵਾਂ ਬਾਰੇ ਲਿਖਦੇ ਹਨ। ਉਸਦੀ ਮੌਤ ਤੋਂ ਬਾਅਦ, ਅਨਿਕੇਤ ਮੈਗਜ਼ੀਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਸਨੂੰ ਪਿੰਡ ਦੇ ਸਕੂਲ ਦਾ ਹੈੱਡ ਮਾਸਟਰ ਮਿਲਦਾ ਹੈ ਅਤੇ ਓਹ ਉਸਨੂੰ ਅਜੀਬ ਘਟਨਾਵਾਂ ਬਾਰੇ ਦੱਸਦਾ ਹੈ। ਅਨਿਕੇਤ ਨੂੰ ਹੌਲੀ-ਹੌਲੀ ਪਤਾ ਲਗਦਾ ਹੈ ਕਿ ਅਸਲ ਵਿਚ ਇਹ ਕੁਝ ਹੋਰ ਹੈ।