Begin typing your search above and press return to search.

ਅੰਜਲੀ ਅਰੌੜਾ ਨੇ ਸ਼ਰੇਆਮ ਕਹਿ ਦਿੱਤੀ ਇਹ ਗੱਲ, ਹਰ ਪਾਸੇ ਛਿੜ ਗਈ ਚਰਚਾ

ਅੰਜਲੀ ਅਰੋੜਾ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ " ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ "।

ਅੰਜਲੀ ਅਰੌੜਾ ਨੇ ਸ਼ਰੇਆਮ ਕਹਿ ਦਿੱਤੀ ਇਹ ਗੱਲ, ਹਰ ਪਾਸੇ ਛਿੜ ਗਈ ਚਰਚਾ
X

lokeshbhardwajBy : lokeshbhardwaj

  |  27 July 2024 9:14 AM GMT

  • whatsapp
  • Telegram

ਮੁੰਬਈ : ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕ ਅੱਪ ਦੁਆਰਾ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਅੰਜਲੀ ਅਰੋੜਾ, ਜੋ ਕਿ ਇੱਕ ਸੋਸ਼ਲ ਮੀਡੀਆ ਸ਼ਖਸੀਅਤ ਅਤੇ ਅਭਿਨੇਤਰੀ ਹਨ ,ਉਹ ਹੁਣ ਮੁੜ ਤੋਂ ਚਰਚਾਵਾਂ ਆ ਗਏ ਨੇ । ਤੁਹਾਨੂੰ ਦੱਸ ਦਈਏ ਕਿ ਅੰਜਲੀ ਅਰੋੜਾ ਦੇ ਇੰਸਟਾਗ੍ਰਾਮ 'ਤੇ 13 ਮਿਲੀਅਨ ਤੋਂ ਵੱਧ ਫਾਲੋਅਰਜ਼ ਨੇ । ਹਾਲ ਹੀ ਵਿੱਚ ਅੰਜਲੀ ਅਰੋੜਾ ਨੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਬਾਰੇ ਆਪਣੇ ਖੁੱਲ੍ਹ ਕੇ ਬੋਲਿਆ ਗਿਆ ਹੈ ।

ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਮੌਜੂਦਾ ਸੀਜ਼ਨ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਕਿਉਂਕਿ ਇਸ ਸ਼ੋਅ ਚ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਚੰਗਾ ਨਹੀਂ ਸਮਝਦੇ ਸਨ । ਅੰਜਲੀ ਅਰੋੜਾ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ ਕਿ " ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ "। ਮੇਰੀ ਜਾਨ ਬਚਾਉਣ ਲਈ ਰੱਬ ਦਾ ਧੰਨਵਾਦ । ਮੇਰਾ ਫੈਸਲਾ ਬਿਲਕੁਲ ਸਹੀ ਸੀ ਕਿਉਂਕਿ ਬਿੱਗ ਬੌਸ ਦਾ ਇਹ ਸੀਜ਼ਨ ਹੁਣ ਤੱਕ ਦਾ ਸਭ ਤੋਂ ਖਰਾਬ ਸੀ ।

ਅਦਾਕਾਰਾ ਦੀ ਇਸ ਪੋਸਟ ਤੋਂ ਸਾਫ਼ ਹੈ ਕਿ ਬਿੱਗ ਬੌਸ ਓਟੀਟੀ 3 ਨੂੰ ਰਿਜੈਕਟ ਕਰਨ ਤੋਂ ਬਾਅਦ ਕਾਫੀ ਖੁਸ਼ ਹਨ । ਕਿਹਾ ਜਾ ਰਿਹਾ ਹੈ ਕਿ ਬਿਗ ਬਾਸ ਸ਼ੋਅ ਦੇ ਨਿਰਮਾਤਾ ਲਾਕਅੱਪ ਸ਼ੋਅ ਤੋਂ ਹੀ ਅਦਾਕਾਰਾ ਨੂੰ ਬਿੱਗ ਬੌਸ 'ਚ ਲਿਆਉਣਾ ਚਾਹੁੰਦੇ ਸਨ, ਹਾਲਾਂਕਿ ਸ਼ੁਰੂ ਤੋਂ ਹੀ ਦੋਵਾਂ ਵਿਚਾਲੇ ਮਤਭੇਦ ਵੀ ਸਨ । ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ 'ਚ ਕਈ ਵੱਡੇ ਹੰਗਾਮੇ ਦੇਖਣ ਨੂੰ ਮਿਲੇ, ਜਿਨ੍ਹਾਂ 'ਚੋਂ ਸਭ ਤੋਂ ਪਹਿਲਾਂ ਅਰਮਾਨ ਮਲਿਕ ਨੇ ਵਿਸ਼ਾਲ ਪਾਂਡੇ ਨੂੰ ਥੱਪੜ ਮਾਰਿਆ ਸੀ । ਫਿਰ ਕੁਝ ਦਿਨ ਪਹਿਲਾਂ ਅਰਮਾਨ ਮਲਿਕ ਅਤੇ ਕ੍ਰਿਤਿਕਾ ਦਾ ਘਰੋਂ ਇੰਟੀਮੇਟ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਮੇਕਰਸ ਨੇ ਫਰਜ਼ੀ ਦੱਸਿਆ ਸੀ। ਨਿਰਮਾਤਾਵਾਂ ਨੇ ਸਾਈਬਰ ਕ੍ਰਾਈਮ ਸ਼ਿਕਾਇਤ ਲਿਖ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

Next Story
ਤਾਜ਼ਾ ਖਬਰਾਂ
Share it