Begin typing your search above and press return to search.

ਅਨੰਨਿਆ ਪਾਂਡੇ ਨੇ ਗੁਰੂ ਪੂਰਨਿਮਾ 'ਤੇ ਪਾਇਆ ਗੁਰੂ ਜੀ ਦਾ ਬ੍ਰੈਸਲੇਟ ?

ਗੁਰੂ ਪੂਰਨਿਮਾ 'ਤੇ, ਅਦਾਕਾਰਾ ਅਨੰਨਿਆ ਪਾਂਡੇ ਨੇ ਛੱਤਰਪੁਰ ਵਾਲੇ ਗੁਰੂ ਜੀ ਦੀਆਂ ਤਸਵੀਰਾਂ ਵਾਲੇ ਬ੍ਰੈਸਲੇਟ ਨੂੰ ਸ਼ੋਸ਼ਲ ਮੀਡੀਆ ਤੇ ਸਾਂਝਾ ਕੀਤਾ ।

ਅਨੰਨਿਆ ਪਾਂਡੇ ਨੇ ਗੁਰੂ ਪੂਰਨਿਮਾ ਤੇ ਪਾਇਆ ਗੁਰੂ ਜੀ ਦਾ ਬ੍ਰੈਸਲੇਟ ?
X

lokeshbhardwajBy : lokeshbhardwaj

  |  21 July 2024 12:18 PM GMT

  • whatsapp
  • Telegram

ਮੁੰਬਈ : ਗੁਰੂ ਪੂਰਨਿਮਾ 'ਤੇ, ਅਦਾਕਾਰਾ ਅਨੰਨਿਆ ਪਾਂਡੇ ਨੇ ਛੱਤਰਪੁਰ ਵਾਲੇ ਗੁਰੂ ਜੀ ਦੀਆਂ ਤਸਵੀਰਾਂ ਵਾਲੇ ਬ੍ਰੈਸਲੇਟ ਨੂੰ ਸ਼ੋਸ਼ਲ ਮੀਡੀਆ ਤੇ ਸਾਂਝਾ ਕੀਤਾ । ਉਨ੍ਹਾਂ ਵੱਲੋਂ ਐਤਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਹੱਥ ਦੀ ਕਲੋਜ਼ਅੱਪ ਤਸਵੀਰ ਸਾਂਝੀ ਕੀਤੀ ਜਿਸ ਚ ਉਨ੍ਹਾਂ ਨੇ ਗੁਰੂ ਜੀ ਦੀਆਂ ਤਸਵੀਰਾਂ ਵਾਲਾ ਬ੍ਰੈਸਲੇਟ ਪਾਇਆ ਹੋਇਆ ਸੀ । ਪੋਸਟ 'ਚ ਉਨ੍ਹਾਂ ਲਿਖਿਆ, ' ਸ਼ੁਕਰਾਨਾ ,ਗੁਰੂ ਪੂਰਨਿਮਾ । ਜੇਕਰ ਅਨਨਿਆ ਦੇ ਆਊਟਫਿਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪ੍ਰਿੰਟਿਡ ਵਾਈਟ ਆਊਟਫਿਟ ਪਾਇਆ ਹੋਇਆ ਹੈ । ਕੇਵਲ ਅਨੰਨਿਆ ਹੀ ਨਹੀਂ ਬਲਕਿ ਉਸਦੇ ਮਾਤਾ-ਪਿਤਾ ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਵੀ ਗੁਰੂ ਜੀ ਦਾ ਆਸ਼ਰੀਵਾਦ ਪ੍ਰਾਪਤ ਕਰਦੇ ਤਸਵੀਰਾਂ ਚ ਨਜ਼ਰ ਆਏ । ਜੇਕਰ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਅਨਨਿਆ ਦੇ ਮਾਂ ਭਾਵਨਾ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਅਤੇ ਚੰਕੀ ਨੇ ਗੁਰੂ ਜੀ ਲਈ ਇੱਕ ਪੂਜਾ ਦਾ ਆਯੋਜਨ ਕੀਤਾ ਸੀ । ਤਸਵੀਰਾਂ ਚ ਦਿਖਾਈ ਦੇ ਰਿਹਾ ਸੀ ਕਿ ਇੱਕ ਕਮਰੇ ਨੂੰ ਲਾਲ ਕੱਪੜਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਜਿਸ 'ਚ ਗੁਰੂ ਜੀ ਦਾ ਇੱਕ ਆਸਨ ਵੀ ਸਥਾਪਤ ਕੀਤਾ ਹੋਇਆ ਸੀ । ਭਾਵਨਾ ਨੇ ਸ਼ੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕਰਦੇ ਲਿਖਿਆ, 'ਮੈਂ ਬਹੁਤ ਅਭਾਰੀ ਹਾਂ, ਸ਼ੁਕਰਾਨਾ ਗੁਰੂ ਜੀ, ਸ਼ੁਕਰਾਨਾ ਗੁਰੂ ਜੀ । ਤੁਹਾਡਾ ਧੰਨਵਾਦ. ਜੈ ਗੁਰੂ ਜੀ । ਓਮ ਨਮਹ ਸ਼ਿਵਾਏ । ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ, ਹੇਮਾ ਮਾਲਿਨੀ, ਜੈਕਲੀਨ ਫਰਨਾਂਡੀਜ਼ ਅਤੇ ਮਰਹੂਮ ਰਿਸ਼ੀ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਗੁਰੂ ਜੀ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ ।

Next Story
ਤਾਜ਼ਾ ਖਬਰਾਂ
Share it