Begin typing your search above and press return to search.

'ਬਿੱਗ ਬੌਸ ਓਟੀਟੀ 3' ਫਿਨਾਲੇ ਤੋਂ ਬਾਅਦ ਵਾਇਰਲ ਹੋਏ ਇਹ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ

'ਬਿੱਗ ਬੌਸ ਓਟੀਟੀ 3' ਵਿੱਚ ਇੱਕ ਹੋਰ ਅਜੀਬ ਘਟਨਾ ਵਾਪਰੀ ਜਦੋਂ ਅਰਮਾਨ ਮਲਿਕ ਨੇ ਕਥਿਤ ਤੌਰ 'ਤੇ ਵਿਸ਼ਾਲ ਪਾਂਡੇ ਨੂੰ ਆਪਣੀ ਪਤਨੀ ਕ੍ਰਿਤਿਕਾ ਲਈ ਥੱਪੜ ਮਾਰ ਦਿੱਤਾ ।

ਬਿੱਗ ਬੌਸ ਓਟੀਟੀ 3 ਫਿਨਾਲੇ ਤੋਂ ਬਾਅਦ ਵਾਇਰਲ ਹੋਏ ਇਹ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ
X

lokeshbhardwajBy : lokeshbhardwaj

  |  8 Aug 2024 4:03 AM GMT

  • whatsapp
  • Telegram

ਮੁੰਬਈ : 'ਬਿੱਗ ਬੌਸ ਓਟੀਟੀ 3' ਸ਼ੋਅ ਨੇ ਜਿੱਥੇ ਆਪਣੇ ਚਲਦੇ ਹੋਏ ਸਮੇਂ ਚ ਕਾਫੀ ਸੁਰਖੀਆਂ ਇਕੱਠੀਆਂ ਕੀਤੀਆਂ ਉੱਥੇ ਹੀ ਹੁਣ ਇਸਦੇ ਖਤਮ ਹੋਣ ਤੋਂ ਬਾਅਦ ਵੀ ਇਹ ਸ਼ੋਅ ਚਰਚਾ ਦਾ ਹਿੱਸਾ ਬਣਿਆ ਹੋਇਆ ਹੈ , ਤੁਹਾਨੂੰ ਦੱਸਦਈਏ ਕਿ ਹੁਣ ਇਸ ਸ਼ੋਅ ਦਾ ਇੱਕ ਕਲਿੱਪ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ੋਅ ਦੀ ਟਾਪ-5 ਪ੍ਰਤੀਯੋਗੀਆਂ ਵਿੱਚੋਂ ਇੱਕ ਰਹੀ ਕ੍ਰਿਤਿਕਾ ਮਲਿਕ ਨਾਲ ਜੁੜਿਆ ਹੋਇਆ ਹੈ, ਜਾਣਕਾਰੀ ਅਨੁਸਾਰ ਇਹ ਵੀਡੀਓ ਫਾਈਨਲ ਨਾਈਟ ਦੌਰਾਨ ਬਾਹਰ ਹੋਣ ਸਬੰਧੀ ਹੈ , ਤੁਹਾਨੂੰ ਦੱਸਦਈਏ ਜਦੋਂ ਕ੍ਰਿਤਿਕਾ ਮਲਿਕ ਇਸ ਸ਼ੋਅ ਦੀ ਰੇਸ ਚੋਂ ਬਾਹਰ ਹੋਏ ਸਨ ਤਾਂ ਉਨ੍ਹਾਂ ਨਾਲ ਇਸ ਸਬੰਧੀ ਹਮਦਰਦੀ ਸ਼ੇਅਰ ਕਰਨ ਲਈ ਰਣਵੀਰ ਸ਼ੋਰੇ ਉਨ੍ਹਾਂ ਵੱਲ ਵੱਧਦੇ ਨੇ ਜਿਸ ਤੋਂ ਬਾਅਦ ਉਹ ਵੀ ਭਾਵੁਕ ਹੋਕੇ ਉਨ੍ਹਾਂ ਨਾਲ ਗਲੇ ਲਗ ਜਾਂਦੇ ਨੇ ਅਤੇ ਇਸੇ ਦੌਰਾਨ ਇੱਕ ਭਾਵੁਕ ਹੋ ਰਣਵੀਰ ਸ਼ੋਰੇ ਵੱਲੋਂ ਉਨ੍ਹਾਂ ਦੀ ਗੱਲਾਂ ਤੇ ਹਲਕੀ ਕਿਸ ਕੀਤੀ ਜਾਂਦੀ ਹੈ , ਜਿਸਨੂੰ ਵੈਸਟਰਨ ਕਲਚਰ ਚ ਇੱਕ ਗੁੱਡ ਲੱਕ ਦੀ ਨਿਸ਼ਾਨੀ ਮੰਨੀ ਜਾਂਦੀ ਹੈ । ਜ਼ਿਕਰਯੋਗ ਹੈ ਕਿ ਇਸ ਮੌਕੇ ਦੌਰਾਨ ਕ੍ਰਿਤਿਕਾ ਮਲਿਕ ਦੇ ਪਤੀ ਅਰਮਾਨ ਮਲਿਕ ਦੇ ਰਿਆਕਸ਼ਨ ਨੂੰ ਲੋਕਾਂ ਨੇ ਕਾਫੀ ਨੋਟਿਸ ਕੀਤਾ । ਅਰਮਾਨ ਮਲਿਕ ਉਸ ਸਮੇਂ ਰਣਵੀਰ ਨੂੰ ਦੇਖ ਰਹੇ ਸਨ। ਇਹ ਕਲਿੱਪ ਹੁਣ ਵਾਇਰਲ ਹੋ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ 'ਬਿੱਗ ਬੌਸ ਓਟੀਟੀ 3' ਵਿੱਚ ਇੱਕ ਹੋਰ ਅਜੀਬ ਘਟਨਾ ਵਾਪਰੀ ਜਦੋਂ ਅਰਮਾਨ ਮਲਿਕ ਨੇ ਕਥਿਤ ਤੌਰ 'ਤੇ ਵਿਸ਼ਾਲ ਪਾਂਡੇ ਨੂੰ ਆਪਣੀ ਪਤਨੀ ਕ੍ਰਿਤਿਕਾ ਲਈ ਥੱਪੜ ਮਾਰ ਦਿੱਤਾ । ਤੁਹਾਨੂੰ ਦੱਸਦਈਏ ਕਿ ਪਿਛਲੇ ਹਫ਼ਤੇ 'ਬਿੱਗ ਬੌਸ ਓਟੀਟੀ 3' ਸ਼ੋਅ ਸਮਾਪਤ ਹੋਇਆ ਜਿਸ ਵਿੱਚ ਸਨਾ ਮਕਬੂਲ ਜੇਤੂ ਰਹੇ ਸਨ ।

ਅਰਮਾਨ ਨੇ ਵਿਸ਼ਾਲ ਨੂੰ ਮਾਰਿਆ ਸੀ ਥੱਪੜ

ਪਾਇਲ ਮਲਿਕ ਨੇ ਵੀਕੈਂਡ ਕਾ ਵਾਰ ਐਪੀਸੋਡ ਨੂੰ ਦੇਖਿਆ ਅਤੇ ਦਾਅਵਾ ਕੀਤਾ ਕਿ ਵਿਸ਼ਾਲ ਨੇ ਕ੍ਰਿਤਿਕਾ ਨੂੰ ਕਿਹਾ ਸੀ ਕਿ 'ਭਾਬੀ ਬਹੁਤ ਸੁੰਦਰ ਹੈ'। ਜਦਕਿ ਵਿਸ਼ਾਲ ਨੇ ਦਾਅਵਾ ਕੀਤਾ ਕਿ ਉਸ ਦੇ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਅਰਮਾਨ ਨੇ ਉਸ ਨੂੰ ਝਿੜਕਿਆ ਅਤੇ ਥੱਪੜ ਮਾਰ ਦਿੱਤਾ । ਬਾਅਦ ਵਿੱਚ, ਵਿਸ਼ਾਲ ਦੇ ਮਾਤਾ-ਪਿਤਾ ਨੇ ਵੀਕੈਂਡ ਕਾ ਵਾਰ ਐਪੀਸੋਡ ਨੂੰ ਦੇਖਿਆ ਅਤੇ ਅਰਮਾਨ ਦੇ ਸਾਹਮਣੇ ਕਈ ਗੱਲਾਂ ਰੱਖੀਆਂ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਯੂਟਿਊਬਰ ਨੇ ਵਿਸ਼ਾਲ ਪਾਂਡੇ ਤੋਂ ਮੁਆਫੀ ਮੰਗੀ ।

Next Story
ਤਾਜ਼ਾ ਖਬਰਾਂ
Share it