ਖੰਨਾ 'ਚ ਚਲਦੀ ਰੇਲਗੱਡੀ ਤੋਂ ਵੱਖ ਹੋਇਆ ਇੰਜਣ, ਡੱਬੇ ਛੱਡ 3 ਕਿਲੋਮੀਟਰ ਅਗੇ ਜਾ ਰੁਕਿਆ
ਖੰਨਾ, 5 ਮਈ, ਪਰਦੀਪ ਸਿੰਘ: ਲੁਧਿਆਣਾ ਦੇ ਖੰਨਾ ਵਿੱਚ ਰੇਲਗੱਡੀ ਤੋਂ ਇੰਜਣ ਵੱਖ ਹੋ ਗਿਆ ਅਤੇ ਇੰਜਣ 3 ਕਿਲੋਮੀਟਰ ਅੱਗੇ ਨਿਕਲ ਗਿਆ। ਟਰੈਕ ਉੱਤੇ ਕੰਮ ਕਰ ਰਹੇ ਮੈਨ ਨੇ ਰੌਲਾ ਪਾਇਆ ਤਾਂ ਅਤੇ ਲੋਕੋ ਪਾਇਲਟ (ਡਰਾਈਵਰ) ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਰ ਹੀ ਡਰਾਈਵਰ ਨੇ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਵਾਪਸ […]
By : Editor Editor
ਖੰਨਾ, 5 ਮਈ, ਪਰਦੀਪ ਸਿੰਘ: ਲੁਧਿਆਣਾ ਦੇ ਖੰਨਾ ਵਿੱਚ ਰੇਲਗੱਡੀ ਤੋਂ ਇੰਜਣ ਵੱਖ ਹੋ ਗਿਆ ਅਤੇ ਇੰਜਣ 3 ਕਿਲੋਮੀਟਰ ਅੱਗੇ ਨਿਕਲ ਗਿਆ। ਟਰੈਕ ਉੱਤੇ ਕੰਮ ਕਰ ਰਹੇ ਮੈਨ ਨੇ ਰੌਲਾ ਪਾਇਆ ਤਾਂ ਅਤੇ ਲੋਕੋ ਪਾਇਲਟ (ਡਰਾਈਵਰ) ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਰ ਹੀ ਡਰਾਈਵਰ ਨੇ ਇੰਜਣ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਵਾਪਸ ਡੱਬਿਆ ਨਾਲ ਜੋੜ ਦਿੱਤਾ।
ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਨਾਲ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਹੋਰ ਟਰੇਨ ਨਹੀਂ ਆਈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ:-
ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ’ਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਦੇ ਸਮੂਹਿਕ ਜਬਰ ਜਨਾਹ ਮਾਮਲੇ ’ਚ ਉਚੇਰੀ ਸਿੱਖਿਆ ਪ੍ਰਮੁੱਖ ਸਕੱਤਰ ਵੱਲੋਂ ਦੋ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲਾਇਬੇ੍ਰਰੀਅਨ ਤੇ ਇਕ ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਕਾਲਜ ਦੇ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੋਈ ਕਾਰਵਾਈ
ਮਾਮਲੇ ਦੀ ਜਾਂਚ ਸਬੰਧੀ ਪ੍ਰਿੰਸੀਪਲ ਸੈਕਟਰੀ ਉਚੇਰੀ ਸਿੱਖਿਆ ਵੱਲੋਂ ਸੁਮਨ ਲਤਾ ਪ੍ਰਿੰਸੀਪਲ ਗੌਰਮੈਂਟ ਕਾਲਜ ਲੁਧਿਆਣਾ, ਪ੍ਰਿੰਸੀਪਲ ਤਨਵੀਰ ਲਿਖਾਰੀ ਐੱਸਈਡੀ ਕਾਲਜ ਲੁਧਿਆਣਾ ਤੇ ਸਿਮਰਨਜੀਤ ਕੌਰ ਡਿਪਟੀ ਡੀਪੀਆਈ ਮੋਹਾਲੀ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਘਟਨਾ ਦੀ ਜਾਂਚ ਕਰ ਕੇ ਰਿਪੋਰਟ ਦੇਣ ਸਬੰਧੀ ਕਿਹਾ ਗਿਆ ਸੀ। ਇਸ ਸਬੰਧੀ ਉਕਤ ਕਮੇਟੀ ਵੱਲੋਂ ਜਾਂਚ ਕਰਨ ਉਪਰੰਤ ਪਿ੍ਰੰਸੀਪਲ ਸੈਕਟਰੀ ਉਚੇਰੀ ਸਿੱਖਿਆ ਨੂੰ ਆਪਣੀ ਰਿਪੋਰਟ ਸੌਂਪੀ ਗਈ। ਰਿਪੋਰਟ ਦੇ ਆਧਾਰ ’ਤੇ ਪ੍ਰਿੰਸੀਪਲ ਸੈਕਟਰੀ ਨੇ ਪ੍ਰੋਫੈਸਰ ਨਰਿੰਦਰ ਸਿੰਘ ਤੇ ਪ੍ਰੋਫੈਸਰ ਕਰਨਪ੍ਰੀਤ ਕੌਰ ਨੂੰ ਬਰਖ਼ਾਸਤ ਕਰਨ, ਲਾਇਬੇ੍ਰਰੀਅਨ ਚਰਨਜੀਤ ਕੌਰ ਤੇ ਸਹਾਇਕ ਪ੍ਰੋਫੈਸਰ ਅਰਾਧਨਾ ਕਾਮਰਾ ਨੂੰ ਮੁਅੱਤਲ ਕਰਨ ਅਤੇ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ।
ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਤਿੰਨ ਨੌਜਵਾਨਾਂ ਨੇ ਕਲਾਸ ਰੂਮ ਵਿਚ ਹੀ ਪੀੜਤਾ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਤੇ ਬਦਨਾਮ ਕਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਕਾਲਜ ਪ੍ਰਬੰਧਕਾਂ ਵੱਲੋਂ ਵਰਤੀ ਗਈ ਲਾਪਰਵਾਹੀ ਸਬੰਧੀ ਉਚੇਰੀ ਸਿੱਖਿਆ ਪ੍ਰਮੁੱਖ ਸਕੱਤਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ।